Akbar-Birbal Story "Gall kahin da dhang", "ਗੱਲ ਕਹਿਣ ਦਾ ਢੰਗ " Punjabi Story for Students of Class 5, 6, 7, 8, 9, 10 in Punjabi Language.

ਗੱਲ ਕਹਿਣ ਦਾ ਢੰਗ 
Gall kahin da dhang 



ਇਕ ਰਾਤ ਬਾਦਸ਼ਾਹ ਅਕਬਰ ਨੂੰ ਸੁਪਨਾ ਆਇਆ ਕਿ ਉਸ ਦੇ ਸਾਰੇ ਦੰਦ ਟੁੱਟ ਗਏ ਹਨ ਅਤੇ ਮੂੰਹ ਵਿਚ ਕੇਵਲ ਇਕ ਦੰਦ ਬਚਿਆ ਹੈ।

ਸਵੇਰ ਹੁੰਦਿਆਂ ਹੀ ਅਕਬਰ ਨੇ ਇਕ ਪ੍ਰਸਿੱਧ ਜੋਤਸ਼ੀ ਨੂੰ ਮਹਿਲ ਵਿਚ ਬਲਾਇਆ ਅਤੇ ਆਪਣੇ ਸੁਪਨੇ ਦਾ ਅਰਥ ਪੁੱਛਿਆ।

ਕਈ ਗੰਥਾਂ ਦਾ ਅਧਿਐਨ ਕਰਨ ਦੇ ਬਾਅਦ ਜੋਤਸ਼ੀ ਗੰਭੀਰ ਹੋ ਗਿਆ ਅਤੇ ਬੋਲਿਆ, "ਬਾਦਸ਼ਾਹ ਸਲਾਮਤ! ਤੁਹਾਡਾ ਸੁਪਨਾ ਚੰਗਾ ਨਹੀਂ ਹੈ ।

“ਸੁਪਨੇ ਦਾ ਜੋ ਵੀ ਅਰਥ ਹੈ, ਸਾਫ਼-ਸਾਫ਼ ਕਰੋ। ਯਾਦ ਰਹੇ, ਕੋਈ ਗੱਲ ਲਕਾਉਣੀ ਨਹੀਂ ਹੈ। ਬਾਦਸ਼ਾਹ ਨੇ ਆਪਣਾ ਮਨ ਕਰੜਾ ਕਰ ਕੇ ਕਿਹਾ।

“ਜੋਤਸ਼ੀ ਨੇ ਕਿਹਾ, “ਤੁਹਾਡੇ ਸਾਰੇ ਦੰਦ ਡਿੱਗ ਜਾਣ ਦਾ ਮਤਲਬ ਹੈ ਕਿ ਤੁਹਾਡੇ ਸਾਰੇ ਸਕੇ-ਸੰਬੰਧੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਇਕ-ਇਕ ਕਰ ਕੇ ਮਰ ਜਾਣਗੇ। ਤੁਹਾਡਾ ਇਕ ਦੰਦ ਰਹਿ ਗਿਆ, ਮਤਲਬ ਇਹ ਕਿ ਅੰਤ ਵਿਚ ਸੰਸਾਰ ਵਿਚ ਤੁਸੀਂ ਇਕੱਲੇ ਹੀ ਰਹਿ ਜਾਉਗੇ।”

ਜੋਤਸ਼ੀ ਦੀ ਗੱਲ ਸੁਣ ਕੇ ਅਕਬਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਜੋਤਸ਼ੀ ਨੂੰ ਤੁਰੰਤ ਮਹੱਲ ਤੋਂ ਬਾਹਰ ਕਢਵਾ ਦਿੱਤਾ ਅਤੇ ਹੁਕਮ ਦਿੱਤਾ ਕਿ ਕੋਈ ਦੂਸਰਾ ਜੋਤਸ਼ੀ ਦਰਬਾਰ ਵਿਚ ਆ ਕੇ ਉਸ ਦੇ ਸੁਪਨੇ ਦਾ ਅਰਥ ਦੱਸੋ।

ਕੁਝ ਘੰਟਿਆਂ ਬਾਅਦ ਹੀ ਇਕ ਦੂਸਰਾ ਜੋਤਸ਼ੀ ਆਇਆ। ਉਹ ਬੀਰਬਲ ਦਾ ਭੇਜਿਆ ਹੋਇਆ ਸੀ।

ਬੀਰਬਲ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਉਸ ਨੇ ਆਪਣੀ ਗੱਲ ਕਿਸ ਢੰਗ ਨਾਲ ਕਹਿਣੀ ਹੈ।

ਉਸ ਨੇ ਬਾਦਸ਼ਾਹ ਤੋਂ ਉਸ ਦਾ ਸੁਪਨਾ ਪੁੱਛਿਆ। ਅਕਬਰ ਨੇ ਉਸ ਨੂੰ ਆਪਣਾ ਸੁਪਨਾ ਸੁਣਾ ਦਿੱਤਾ।

ਜੋਤਸ਼ੀ ਥੋੜੀ ਦੇਰ ਤਕ ਤਾਂ ਪੋਥੀ-ਪੱਤਰੀ ਪਲਟਦਾ ਰਿਹਾ, ਫਿਰ ਕਾਫ਼ੀ ਦੇਰ ਤਕ ਸੋਚ ਕੇ ਬੋਲਿਆ, “ਤੁਹਾਡਾ ਸੁਪਨਾ ਤਾਂ ਬਹੁਤ ਚੰਗਾ ਹੈ, ਮਹਾਰਾਜ। ਤੁਹਾਡੇ ਸਾਰੇ ਸਕੇ-ਸੰਬੰਧੀਆਂ ਦੀ ਬਜਾਏ ਤੁਹਾਡੀ ਉਮਰ ਲੰਬੀ ਹੈ। ਬਹੁਤ ਸਮੇਂ ਤਕ ਤੁਸੀਂ ਸੁਖ ਨਾਲ ਰਾਜ ਕਰੋਗੇ ਅਤੇ ਤੁਹਾਡੇ ਰਾਜ ਵਿਚ ਪਰਜਾ ਬਹੁਤ ਸੁਖੀ ਰਹੇਗੀ।

ਇਹ ਸੁਣ ਕੇ ਅਕਬਰ ਬਹੁਤ ਖ਼ੁਸ਼ ਹੋਏ । ਉਹਨਾਂ ਨੇ ਜੋਤਸ਼ੀ ਨੂੰ ਢੇਰ ਸਾਰਾ ਇਨਾਮ ਦਿੱਤਾ। ਜੋਤਸ਼ੀ ਆਸ਼ੀਰਵਾਦ ਦੇ ਕੇ ਆਪਣੇ ਘਰ ਪਰਤ ਆਇਆ।

ਬੀਰਬਲ ਦੀ ਸਲਾਹ ਨਾਲ ਇਕ ਹੀ ਗੱਲ ਨੂੰ ਦੁਸਰੇ ਢੰਗ ਨਾਲ ਕਹਿਣ ਤੇ ਜੋਤਸ਼ੀ ਨੂੰ ਕਾਫ਼ੀ ਲਾਭ ਹੋਇਆ।

ਦਰਅਸਲ, ਕਿਸੇ ਨੂੰ ਵੀ ਸੱਚੀ ਗੱਲ ਸੁਣਨੀ ਚੰਗੀ ਨਹੀਂ ਲੱਗਦੀ, ਪਰ ਸਮਝਦਾਰ ਆਦਮੀ ਉਹੀ ਹੁੰਦਾ ਹੈ, ਜੋ ਸੱਚੀ ਗੱਲ ਵੀ ਕਹਿ ਦਿੰਦਾ ਹੈ ਅਤੇ ਸੁਣਨ ਵਾਲੇ ਨੂੰ ਬੁਰੀ ਵੀ ਨਹੀਂ ਲੱਗਦੀ।


Post a Comment

0 Comments