Akbar-Birbal Story "Anokha Budhiman", "ਅਨੋਖਾ ਬੁੱਧੀਮਾਨ" Punjabi Story for Students of Class 5, 6, 7, 8, 9, 10 in Punjabi Language.

ਅਨੋਖਾ ਬੁੱਧੀਮਾਨ 
Anokha Budhiman



ਇਕ ਦਿਨ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ, “ਬੀਰਬਲ, ਕੋਈ ਇਕ ਅਜਿਹਾ ਆਦਮੀ ਲੱਭ ਕੇ ਲਿਆਓ, ਜੋ ਬੁੱਧੀ ਮਾਨਾਂ ਤੋਂ ਵੀ ਜ਼ਿਆਦਾ ਬੁੱਧੀਮਾਨ ਹੋਵੇ।

ਜੋ ਹੁਕਮ, ਜਹਾਂ ਪਨਾਹ। ਬਹੁਤ ਜਲਦੀ ਇਸ ਤਰ੍ਹਾਂ ਦਾ ਆਦਮੀ ਤੁਹਾਡੇ ਸਾਹਮਣੇ ਪੇਸ਼ ਕਰ ਦੇਵਾਂਗਾ, ਪਰ ਇਸ ਦੇ ਲਈ ਸਮਾਂ ਅਤੇ ਧਨ ਦੀ ਲੋੜ ਪਵੇਗੀ।”

“ਪੰਜ ਸੌ ਸੋਨੇ ਦੀਆਂ ਮੋਹਰਾਂ ਲੈ ਲਉ ਅਤੇ ਤੁਹਾਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ।

ਬੀਰਬਲ ਸਮਾਂ ਅਤੇ ਧਨ ਲੈ ਕੇ ਆਪਣੇ ਘਰ ਵਿਚ ਆਰਾਮ ਕਰਨ ਲੱਗਾ। ਧਨ ਨੂੰ ਉਸ ਨੇ ਦੀਨ-ਦੁਖੀਆਂ ਦੀ ਸਹਾਇਤਾ ਵਿਚ ਲਗਾ ਦਿੱਤਾ। ਸੱਤਵੇਂ ਦਿਨ ਬੀਰਬਲ ਨੇ ਇਧਰ-ਉਧਰ ਘੁੰਮ ਕੇ ਗਾਵਾਂ-ਮੱਝਾਂ ਨੂੰ ਚਾਰਨ ਵਾਲੇ ਇਕ ਗਵਾਲੇ ਨੂੰ ਫੜਿਆ। ਉਸ ਨੂੰ ਨਹਾ-ਧੁਆ ਕੇ ਚੰਗੇ ਕੱਪੜੇ ਪਹਿਨਾਏ । ਫਿਰ ਗਵਾਲੇ ਨੂੰ ਸੋਨੇ ਦੀਆਂ ਸੌ ਮੋਹਰਾਂ ਦੇ ਕੇ ਨੂੰ ਰਾਜ-ਦਰਬਾਰ ਵਿਚ ਲੈ ਗਏ। ਉਸ ਨੂੰ ਰਸਤੇ ਵਿਚ ਚੰਗੀ ਤਰ੍ਹਾਂ ਸਿੱਖਾ-ਪੜ੍ਹਾ ਦਿੱਤਾ ਕਿ ਉਸ ਨੇ ਉਥੇ ਜਾ ਕੇ ਕੀ ਕਰਨਾ ਹੈ। ਦਰਬਾਰ ਵਿਚ ਪਹੁੰਚ ਕੇ ਗਵਾਲੇ ਨੇ ਬਿਨਾਂ ਕੁਝ ਬੋਲੇ ਹੱਥ ਜੋੜ ਕੇ ਬਾਦਸ਼ਾਹ ਨੂੰ ਪ੍ਰਣਾਮ ਕੀਤਾ। ਉਸ ਤੋਂ ਬਾਅਦ ਬੀਰਬਲ ਨੇ ਬਾਦਸ਼ਾਹ ਨੂੰ ਕਿਹਾ, “ਤੁਹਾਡੇ ਹੁਕਮ ਅਨੁਸਾਰ ਮੈਂ ਬੁੱਧੀਮਾਨਾਂ ਤੋਂ ਵੀ ਬੁੱਧੀਮਾਨ ਵਿਅਕਤੀ ਲੈ ਆਇਆ ਹਾਂ।”

ਬਾਦਸ਼ਾਹ ਨੇ ਗਵਾਲੇ ਨੂੰ ਪੁੱਛਿਆ, “ਤੁਸੀਂ ਕਿਥੇ ਰਹਿੰਦੇ ਹੋ ? ਤੁਹਾਡਾ ਕੀ ਨਾਮ ਹੈ ? ਤੁਸੀਂ ਕਿਹੜਾ ਵਿਸ਼ੇਸ਼ ਕੰਮ ਜਾਣਦੇ ਹੋ?

ਬਾਦਸ਼ਾਹ ਨੇ ਉਸ ਨੂੰ ਪ੍ਰਸ਼ਨ ਤੇ ਪ੍ਰਸ਼ਨ ਕੀਤੇ, ਪਰੰਤ ਉਸ ਨੂੰ ਤਾਂ ਬੀਰਬਲ ਸਿਖਾ-ਪੜਾ ਕੇ ਲਿਆਇਆ ਸੀ ਅਤੇ ਉਸ ਨੇ ਕੋਈ ਉੱਤਰ ਨਾ ਦਿੱਤਾ। ਬਾਦਸ਼ਾਹ ਸਵਾਲ ਕਰਦੇ ਰਹੇ ਅਤੇ ਉਹ ਵਿਅਕਤੀ ਚੁੱਪ ਧਾਰਨ ਕਰੀ ਬੈਠਾ। ਬਾਦਸ਼ਾਹ ਦਾ ਚਿਹਰਾ ਦੇਖਦਾ ਰਿਹਾ। ਬਾਦਸ਼ਾਹ ਨੂੰ ਲੱਗਿਆ ਕਿ ਇਹ ਤਾਂ ਉਸ ਦਾ ਅਪਮਾਨ ਹੈ ਕਿ ਮੈਂ ਬੋਲਦਾ ਜਾ ਰਿਹਾ ਹਾਂ ਤੇ ਇਹ ਵਿਅਕਤੀ ਖ਼ਾਮੋਸ਼ ਹੈ। ਜਦੋਂ ਉਸ ਦੀ ਚੁੱਪ ਬਾਦਸ਼ਾਹ ਕੋਲੋਂ ਬਰਦਾਸ਼ਤ ਨਾ ਹੋਈ ਤਾਂ ਉਹ ਗੁੱਸੇ ਵਿਚ ਬੋਲੇ, “ਇਹ ਤੁਸੀਂ ਕਿਸ ਬੇਵਕੂਫ਼ ਨੂੰ ਫੜ ਲਿਆਏ ਬੀਰਬਲ ? ਇਹ ਗੂੰਗਾ-ਬਹਿਰਾ ਤਾਂ ਨਹੀਂ ? ਇਸ ਨੇ ਮੇਰੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ।

ਤਦ ਬੀਰਬਲ ਨੇ ਮੁਸਕਰਾ ਕੇ ਕਿਹਾ, “ਇਹ ਇਸ ਦੀ ਬੁੱਧੀਮਤਾ ਹੈ। ਅੰਨਦਾਤਾ, ਬਜ਼ੁਰਗਾਂ ਤੋਂ ਇਸ ਨੇ ਸੁਣ ਰੱਖਿਆ ਹੈ ਕਿ ਰਾਜੇ ਅਤੇ ਆਪਣੇ ਤੋਂ ਜ਼ਿਆਦਾ ਬੁੱਧੀਮਾਨ ਵਿਅਕਤੀ ਦੇ ਸਾਹਮਣੇ ਚੁੱਪ ਰਹਿਣ ਵਿਚ ਹੀ ਭਲਾਈ ਹੈ। ਇਸ ਲਈ ਇਹ ਉਹਨਾਂ ਸੁਣੀਆਂ ਹੋਈਆਂ ਗੱਲਾਂ ਤੇ ਅਮਲ ਕਰ ਰਿਹਾ ਹੈ। ਆਪ ਨੂੰ ਸ਼ਾਇਦ ਯਾਦ ਨਹੀਂ ਕਿ ਆਪ ਨੇ ਮੈਨੂੰ ਕਿਹਾ ਸੀ ਕਿ ਕੋਈ ਅਜਿਹਾ ਵਿਅਕਤੀ ਲੱਭ ਕੇ ਲਿਆਉ ਜੋ ਬੁੱਧੀਮਾਨਾਂ ਤੋਂ ਵੀ ਬੁੱਧੀਮਾਨ ਹੋਵੇ। ਇਹ ਉਹੀ ਆਦਮੀ ਹੈ।” 

ਬਾਦਸ਼ਾਹ ਅਕਬਰ ਬੀਰਬਲ ਦੀ ਹਾਜ਼ਰ-ਜੁਆਬੀ ਸੁਣ ਕੇ ਮੁਸਕਰਾ ਪਏ ਅਤੇ ਗਵਾਲੇ ਨੂੰ ਇਨਾਮ ਦੇ ਕੇ ਵਿਦਾ ਕਰ ਦਿੱਤਾ।


Post a Comment

0 Comments