ਬਾਣੀਆਂ ਦੀ ਚਤੁਰਾਈ
Baniye di Chaturai
ਇਕ ਦਿਨ ਬਾਗ਼ ਵਿਚ ਸੈਰ ਕਰਦਿਆਂ ਹੋਇਆਂ ਅਕਬਰ ਨੇ ਕਿਹਾ, ਬੀਰਬਲ ! ਸੁਣਿਆ ਹੈ ਬਾਣੀਏ ਲੋਕ ਬੜੇ ਚਤੁਰ ਹੁੰਦੇ ਹਨ।
ਬੀਰਬਲ ਨੇ ਕਿਹਾ, “ਹਾਂ ਮਹਾਰਾਜ! ਕਹਿੰਦੇ ਤਾਂ ਇਵੇਂ ਹੀ ਹਨ, ਅੱਜ ਹੀ ਪਰਖ ਲੈਂਦੇ ਹਾਂ।
ਬੀਰਬਲ ਨੇ ਉਸੇ ਵੇਲੇ ਮੂੰਗੀ ਦੇ ਕੁਝ ਦਾਣੇ ਮੰਗਵਾ ਕੇ ਹੱਥ ਤੇ ਰੱਖ ਲਏ ਅਤੇ ਬਾਜ਼ਾਰੋਂ ਚਾਰ ਮਸ਼ਹੂਰ ਸ਼ਾਹੂਕਾਰਾਂ ਨੂੰ ਸੱਦ ਕੇ ਪੁੱਛਿਆ, “ਦੱਸੋ, ਇਹ ਕੀ ਚੀਜ਼ ਹੈ ??
ਅਕਲਮੰਦ ਬਾਣੀਆਂ ਨੇ ਸੋਚਿਆ ਕਿ ਇਹ ਮੂੰਗੀ ਇਕ ਮਸ਼ਹੂਰ ਚੀਜ਼ ਹੈ, ਜਦ ਬਾਦਸ਼ਾਹ ਇਸ ਦਾ ਨਾਮ ਪੁੱਛਦਾ ਹੈ ਤਾਂ ਜ਼ਰੂਰ ਇਸ ਵਿਚ ਰੋਤ ਹੈ। ਜੇ ਅਸੀਂ ਇਸ ਦਾ ਠੀਕ-ਠੀਕ ਨਾਮ ਦੱਸ ਦਿਆਂਗੇ ਤਾਂ ਬਾਦਸ਼ਾਹ ਜ਼ਰੂਰ ਗੁੱਸੇ ਹੋਵੇਗਾ। ਇਸ ਵਾਸਤੇ ਉਹਨਾਂ ਨੇ ਕਿਹਾ, “ਹਜ਼ੂਰ ! ਅਸੀਂ ਸੋਚ ਕੇ ਇਸ ਦਾ ਨਾਮ ਦੱਸਦੇ ਹਾਂ ।
ਜਦ ਕੁਝ ਸਮਾਂ ਬੀਤ ਗਿਆ ਤਾਂ ਫਿਰ ਬਾਦਸ਼ਾਹ ਨੇ ਪੁੱਛਿਆ, “ਕਿਉਂ ਸੇਠ ਜੀ! ਅਜੇ ਨਹੀਂ ਸੋਚਿਆ ??
ਇਸ ’ਤੇ ਇਕ ਬਾਣੀਆ ਬੋਲਿਆ, “ਹਜ਼ੂਰ ! ਇਹ ਕਣਕ ਮਲੂਮ ਹੁੰਦੀ ਹੈ।
ਦੂਜਾ ਕਹਿਣ ਲੱਗਾ, “ਹਰੀ ਮਿਰਚ ਦਿੱਸਦੀ ਹੈ।
ਤੀਜਾ ਬੋਲਿਆ, “ਮਟਰ ਨਾਲੋਂ ਛੋਟਾ ਦਾਣਾ ਹੈ, ਪਰ ਨਾਮ ਯਾਦ ਨਹੀਂ ।
ਇਹੋ ਜਿਹੀਆਂ ਗੱਲਾਂ ਸੁਣ ਕੇ ਬਾਦਸ਼ਾਹ ਕਹਿਣ ਲੱਗਾ, “ਕੀ ਤੁਸੀਂ ਪਾਗ਼ਲ ਹੋ ? ਇਹ ਤਾਂ ਮੂੰਗੀ ਹੈ ਮੂੰਗੀ।”
ਬਾਣੀਏ ਬੋਲੇ, “ਹਾਂ ! ਹਾਂ! ਠੀਕ ਉਹੋ ਹੈ ਉਹੋ। ਬਾਦਸ਼ਾਹ ਕਹਿਣ ਲੱਗਾ, “ਉਹੋ ਕੀ ? ਨਾਮ ਦੱਸੋ।”
ਬਾਣੀਏ ਬੋਲੇ, “ਸਰਕਾਰ ! ਉਹੈ, ਜਿਹੜਾ ਨਾਮ ਹੁਣੇ ਹਜ਼ੂਰ ਨੇ ਲਿਆ ਹੈ।
ਬਾਦਸ਼ਾਹ ਪੁੱਛਣ ਲੱਗਾ, “ਮੈਂ ਹੁਣੇ ਕੀ ਨਾਮ ਲਿਆ ਸੀ ??? ਬਾਣੀਏ ਆਖਣ ਲੱਗੇ, “ਹਜ਼ੂਰ ! ਸਾਨੂੰ ਤਾਂ ਭੁੱਲ ਗਿਆ ਹੈ। ਬਾਦਸ਼ਾਹ ਨੇ ਕਿਹਾ, “ਮੂੰਗੀ ।” ਬਾਣੀਏ ਬੋਲੇ, “ਜੀ ਹਾਂ ! ਏਹੋ, ਏਹੋ ! ਠੀਕ ਹੈ ਏਹੋ।
ਐਨਾ ਹੋਣ ਉੱਤੇ ਵੀ ਬਾਣੀਆਂ ਨੇ ਆਪਣੇ ਮੂੰਹੋਂ ਮੂੰਗੀ ਦਾ ਨਾਮ ਨਾ ਲਿਆ। ਬਾਦਸ਼ਾਹ ਨੂੰ ਖੂਬ ਆਨੰਦ ਆਇਆ ।
0 Comments