Akbar-Birbal Story "Mulla ji di pagdi", "ਮੁੱਲਾਂ ਜੀ ਦੀ ਪਗੜੀ " Punjabi Story for Students of Class 5, 6, 7, 8, 9, 10 in Punjabi Language.

ਮੁੱਲਾਂ ਜੀ ਦੀ ਪਗੜੀ 
Mulla ji di pagdi



ਇਕ ਦਿਨ ਅਕਬਰ ਬਾਦਸ਼ਾਹ ਨੇ ਭਰੇ ਦਰਬਾਰ ਵਿਚ ਬੀਰਬਲ ਦੀ ਪਗੜੀ ਦੀ ਤਾਰੀਫ਼ ਕਰ ਦਿੱਤੀ। ਇਸ ਪ੍ਰਸੰਸਾ ਤੋਂ ਉਸ ਦੇ ਦਰਬਾਰ ਦਾ ਇਕ ਮੰਤਰੀ ਮੁੱਲਾਂ ਦੋ ਪਿਆਜ਼ਾ ਈਰਖਾ ਵਿਚ ਸੜ ਗਿਆ। ਪਰ ਉਸ ਨੇ ਆਪਣਾ ਭਾਵ ਲੁਕਾ ਕੇ ਬਾਦਸ਼ਾਹ ਨੂੰ ਕਿਹਾ, “ਆਲੀਜਹਾਂ, ਇਹ ਕਿਹੜੀ ਵੱਡੀ ਗੱਲ ਹੈ। ਮੈਂ ਇਸ ਤੋਂ ਵੀ ਚੰਗੀ ਪਗੜੀ ਬੰਨ੍ਹ ਕੇ ਆ ਸਕਦਾ ਹਾਂ।”

ਦੂਸਰੇ ਦਿਨ ਮੁੱਲਾਂ ਦੋ ਪਿਆਜ਼ਾ ਬੜੀ ਹੀ ਕਲਾਤਮਕ ਪਗੜੀ ਬੰਨ੍ਹ ਕੇ ਦਰਬਾਰ ਵਿਚ ਹਾਜ਼ਰ ਹੋਇਆ।

ਬਾਦਸ਼ਾਹ ਨੂੰ ਮੁੱਲਾਂ ਦੀ ਪਗੜੀ ਬੰਨ੍ਹਣ ਦੀ ਕਲਾ ਬਹੁਤ ਪਸੰਦ ਆਈ। ਉਹਨਾਂ ਨੇ ਲੋਕਾਂ ਦੇ ਸਾਹਮਣੇ ਉਸ ਦੀ ਪਗੜੀ ਬੰਨ੍ਹਣ ਦੀ ਬੜੀ ਪ੍ਰਸ਼ੰਸਾ ਕੀਤੀ। ਇਥੋਂ ਤਕ ਕਿ ਉਸ ਦੀ ਪਗੜੀ ਨੂੰ ਬੀਰਬਲ ਦੀ ਪਗੜੀ ਨਾਲੋਂ ਵੀ ਸੋਹਣੀ ਦੱਸਿਆ।

ਮੁੱਲਾਂ ਦੋ ਪਿਆਜ਼ਾ ਬੜਾ ਖੁਸ਼ ਹੋਇਆ ਕਿ ਚਲੋ ਕਿਸੇ ਮਾਮਲੇ ਵਿਚ ਤਾਂ ਉਸ ਨੇ ਬੀਰਬਲ ਨੂੰ ਨੀਵਾਂ ਦਿਖਾਇਆ।

ਮਗਰ ਬੀਰਬਲ ਨੀਵਾਂ ਦਿਖਣ ਵਾਲਿਆਂ ਵਿਚੋਂ ਕਿਥੇ ਸੀ। ਉਹ ਬੋਲੇ, “ਜਹਾਂ ਪਨਾਹ, ਇਹ ਮੁੱਲਾਂ ਜੀ ਦੀ ਕਲਾ ਨਹੀਂ ਹੈ, ਬਲਕਿ ਇਸ ਦਾ ਇਨਾਮ ਤਾਂ ਇਹਨਾਂ ਦੀ ਬੇਗਮ ਨੂੰ ਮਿਲਣਾ ਚਾਹੀਦਾ ਹੈ ਜਿਸ ਦੇ ਕਾਰਨ ਮੁੱਲਾਂ ਜੀ ਨੇ ਬਾਜ਼ੀ ਮਾਰ ਲਈ। ਜੇਕਰ ਤੁਹਾਨੂੰ ਮੇਰਾ ਯਕੀਨ ਨਾ ਹੋਵੇ ਤਾਂ ਮੁੱਲਾਂ ਜੀ ਸਭ ਦੇ ਸਾਹਮਣੇ ਦੁਬਾਰਾ ਪਗੜੀ ਬੰਨ੍ਹ ਕੇ ਦਿਖਾ ਦੇਣ।

ਮੁੱਲਾਂ ਦੋ ਪਿਆਜ਼ਾ ਬਿਨਾਂ ਸ਼ੀਸ਼ੇ ਦੇ ਕਾਫ਼ੀ ਕੋਸ਼ਿਸ਼ ਦੇ ਬਾਅਦ ਵੀ ਪਹਿਲੇ ਵਰਗੀ ਪਗੜੀ ਨਹੀਂ ਬੰਨ੍ਹ ਸਕਿਆ। ਬਾਦਸ਼ਾਹ ਅਤੇ ਸਾਰੇ ਦਰਬਾਰੀਆਂ ਦੇ ਸਾਹਮਣੇ ਉਸ ਨੂੰ ਸ਼ਰਮਿੰਦਾ ਹੋਣਾ ਪਿਆ।

ਬਾਦਸ਼ਾਹ ਨੇ ਹੱਸਦੇ ਹੋਏ ਕਿਹਾ, “ਵਾਹ ਮੁੱਲਾ ਜੀ! ਦੂਸਰੇ ਦੇ ਕੰਮ ਦਾ ਮਿਹਨਤਾਨਾ ਖ਼ੁਦ ਲੈਣਾ ਚਾਹੁੰਦੇ ਹੋ।”

ਇਹ ਸੁਣ ਕੇ ਸਾਰੇ ਦਰਬਾਰੀ ਹੱਸ ਪਏ ਅਤੇ ਮੁੱਲਾਂ ਦੋ ਪਿਆਜ਼ਾ ਸਿਰ ਝੁਕਾ ਕੇ ਖੜੇ ਰਹਿ ਗਏ। 


Post a Comment

0 Comments