ਛੋਟੀ ਲਕੀਰ, ਵੱਡੀ ਲਕੀਰ
Choti Lakeer, Vadi Lakeer
ਇਕ ਦਿਨ ਅਕਬਰ ਨੇ ਕਾਗ਼ਜ਼ ਤੇ ਪੈਨਸਿਲ ਨਾਲ ਇਕ ਲੰਬੀ ਲਕੀਰ ਖਿੱਚੀ ਅਤੇ ਬੀਰਬਲ ਨੂੰ ਆਪਣੇ ਕੋਲ ਬੁਲਾ ਕੇ ਕਿਹਾ, “ਬੀਰਬਲ, ਇਹ ਲਕੀਰ ਨਾ ਤਾਂ ਹਟਾਈ ਜਾਏ ਅਤੇ ਨਾ ਹੀ ਮਿਟਾਈ ਜਾਏ ਪਰ ਛੋਟੀ ਹੋ ਜਾਏ ।
ਬੀਰਬਲ ਨੇ ਉਸੇ ਸਮੇਂ ਉਸ ਲਕੀਰ ਦੇ ਨਾਲ ਪੈਨਸਿਲ ਨਾਲ ਇਕ ਦੁਸਰੀ ਵੱਡੀ ਲਕੀਰ ਖਿੱਚ ਦਿੱਤੀ ਅਤੇ ਕਿਹਾ, “ਹੁਣ ਦੇਖੋ ਜਹਾਂ ਪਨਾਹ ! ਤੁਹਾਡੀ ਲਕੀਰ ਇਸ ਤੋਂ ਛੋਟੀ ਹੋ ਗਈ।
ਬਾਦਸ਼ਾਹ ਅਕਬਰ ਇਹ ਦੇਖ ਕੇ ਕਾਫ਼ੀ ਖ਼ੁਸ਼ ਹੋਏ ਅਤੇ ਮਨ ਹੀ ਮਨ ਬੀਰਬਲ ਦੀ ਅਕਲ ਦੀ ਦਾਦ ਦੇਣ ਲੱਗੇ। ਉਹ ਕੋਸ਼ਿਸ਼ ਕਰਦੇ ਸੀ ਕਿ ਕਿਸੇ ਤਰੀਕੇ ਨਾਲ ਬੀਰਬਲ ਨੂੰ ਹਰਾ ਦੇਣ, ਪਰ ਬੀਰਬਲ ਤਾਂ ਬੀਰਬਲ ਸੀ।
0 Comments