ਦਾੜੀ ਫੜਨ ਦੀ ਸਜ਼ਾ
Dadhi vadan di saja
ਬਾਦਸ਼ਾਹ ਅਕਬਰ ਇਕ ਦਿਨ ਦਰਬਾਰ ਵਿਚ ਪਹੁੰਚੇ ਅਤੇ ਸਿੰਘਾਸਨ ਤੇ ਬਿਰਾਜਮਾਨ ਹੁੰਦੇ ਹੀ ਉਹਨਾਂ ਨੇ ਦਰਬਾਰੀਆਂ ਨੂੰ ਕਿਹਾ, “ਅੱਜ ਇਕ ਸ਼ਖਸ਼ ਨੇ ਮੇਰੀ ਦਾੜੀ ਖਿੱਚੀ ਹੈ। ਦੱਸੋ ਮੈਂ ਉਸ ਨੂੰ ਕੀ ਸਜ਼ਾ ਦੇਵਾਂ ?"
ਇਹ ਪੁਣ ਕੇ ਸਾਰੇ ਦਰਬਾਰੀ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਕਿਸ ਨੇ ਇਸ ਤਰ੍ਹਾਂ ਦੀ ਗੁਸਤਾਖੀ ਕੀਤੀ? ਆਖਰ ਕਿਸ ਦੀ ਮੌਤ ਆਈ ਹੈ, ਜੋ ਅਜਿਹੀ ਜੁਰਅੱਤ ਕਰ ਬੈਠਾ। ਉਹ ਆਪਸ ਵਿਚ ਘੁਸਰ-ਮੁਸਰ ਕਰਨ ਲੱਗੇ।
ਖੋੜੀ ਦੇਰ ਬਾਅਦ ਇਕ ਦਰਬਾਰੀ ਬੋਲਿਆ, “ਜਹਾਂ ਪਨਾਹ। ਜਿਸ ਨੇ ਅਜਿਹੀ ਗੁਸਤਾਖੀ ਕੀਤੀ ਹੈ, ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਵੇ।
ਦੁਸਰੇ ਦਰਬਾਰੀ ਨੇ ਕਿਹਾ, “ਮੇਰੀ ਰਾਇ ਹੈ ਜਹਾਂ ਪਨਾਹ ਕਿ ਇਸ ਤਰ੍ਹਾਂ ਦੀ ਗੁਸਤਾਖੀ ਕਰਨ ਵਾਲੇ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲਵਾ ਦਿੱਤਾ
ਕਿਸੇ ਨੇ ਕਿਹਾ ਕਿ ਉਸ ਉੱਤੇ ਕੋੜੇ ਵਰਸਾਏ ਜਾਣ। ਕਿਸੇ ਨੇ ਕਿਹਾ ਕਿ ਉਸ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਦਿੱਤਾ ਜਾਵੇ।
ਜਿੰਨੇ ਦਰਬਾਰੀ, ਉਤਨੀ ਤਰ੍ਹਾਂ ਦੀਆਂ ਗੱਲਾਂ। ਤਰ੍ਹਾਂ-ਤਰ੍ਹਾਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ।
ਉਹਨਾਂ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਅੱਕ ਗਏ। ਅੰਤ ਵਿਚ ਉਹਨਾਂ ਨੇ ਬੀਰਬਲ ਨੂੰ ਕਿਹਾ, “ਬੀਰਬਲ, ਤੁਸੀਂ ਕੀ ਕਹਿੰਦੇ ਹੋ ? ਮੇਰੀ ਦਾੜੀ ਖਿੱਚਣ ਵਾਲੇ ਨੂੰ ਮੈਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ??
ਬੀਰਬਲ ਪੋੜਾ ਜਿਹਾ ਮੁਸਕਰਾਇਆ ਅਤੇ ਬੋਲਿਆ, “ਜਹਾਂ ਪਨਾਹ ! ਤੁਸੀਂ ਉਸ ਨੂੰ ਪਿਆਰ ਨਾਲ ਮਿਠਾਈ ਖਿਲਾਉ । ਇਸ ਅਪਰਾਧ ਦੀ ਇਹੀ ਸਜ਼ਾ ਹੈ।
ਬੀਰਬਲ ਦਾ ਉੱਤਰ ਸੁਣ ਕੇ ਸਾਰੇ ਦਰਬਾਰੀ ਹੈਰਾਨ ਹੋਏ ਅਤੇ ਉਸ ਅੰਦਾਜ਼ ਨਾਲ ਬੀਰਬਲ ਦਾ ਚਿਹਰਾ ਦੇਖਣ ਲੱਗੇ, ਮਾਨੋ ਉਹ ਪਾਗਲ ਹੋ ਗਿਆ ਹੋਵੇ।
ਜਦ ਕਿ ਬੀਰਬਲ ਦੇ ਉੱਤਰ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ ਕਿਹਾ, “ਵਾਹ-ਵਾਹ ਬੀਰਬਲ, ਤੁਹਾਡੀ ਬਾਤ ਬਿਲਕੁਲ ਸਹੀ ਹੈ। ਲੇਕਿਨ ਇਹ ਤਾਂ ਦੱਸ ਕਿ ਮੇਰੀ ਦਾੜੀ ਖਿੱਚੀ ਕਿਸ ਨੇ ਹੋਵੇਗੀ ?”
ਬੀਰਬਲ ਨੇ ਕਿਹਾ, “ਜਹਾਂ ਪਨਾਹ! ਛੋਟੇ ਸ਼ਹਿਜ਼ਾਦੇ ਤੋਂ ਇਲਾਵਾ ਅਜਿਹੀ ਹਿੰਮਤ ਹੋਰ ਕੌਣ ਕਰ ਸਕਦਾ ਹੈ ? ਉਸ ਨੇ ਤਾਂ ਪਿਆਰ ਨਾਲ ਹੀ ਅਜਿਹਾ ਕੀਤਾ ਹੋਵੇਗਾ। ਇਸ ਲਈ ਉਸ ਨੂੰ ਸਜ਼ਾ ਵਜੋਂ ਮਿਠਾਈ ਖਵਾਉਣੀ ਚਾਹੀਦੀ ਹੈ।”
ਬੀਰਬਲ ਦੀ ਗੱਲ ਸਹੀ ਸੀ। ਅੱਜ ਸਵੇਰੇ ਸ਼ਹਿਜ਼ਾਦਾ ਬਾਦਸ਼ਾਹ ਦੀ ਗੋਦ ਵਿਚ ਬੈਠਾ ਸੀ। ਖੇਡਦੇ-ਖੇਡਦੇ ਉਸ ਨੇ ਬਾਦਸ਼ਾਹ ਦੀ ਦਾੜੀ ਖਿੱਚੀ ਸੀ। ਚਤੁਰ ਬੀਰਬਲ ਦੇ ਜਵਾਬ ਤੋਂ ਬਾਦਸ਼ਾਹ ਖ਼ੁਸ਼ ਹੋਇਆ।
ਦੂਸਰੇ ਸਾਰੇ ਦਰਬਾਰੀ ਜੋ ਇਨਾਂ ਵੀ ਨਹੀਂ ਸੋਚ ਸਕੇ ਕਿ ਬਾਹਰ ਦਾ ਕੋਈ ਸ਼ਖ਼ਸ ਭਲਾ ਬਾਦਸ਼ਾਹ ਦੀ ਦਾੜੀ ਕਿਵੇਂ ਖਿੱਚ ਸਕਦਾ ਹੈ। ਉਹਨਾਂ ਦੇ ਸਿਰ ਸ਼ਰਮ ਨਾਲ ਝੁਕ ਗਏ।
0 Comments