Akbar-Birbal Story "Vyapari di Baimani", "ਵਪਾਰੀ ਦੀ ਬੇਈਮਾਨੀ" Punjabi Story for Students of Class 5, 6, 7, 8, 9, 10 in Punjabi Language.

ਵਪਾਰੀ ਦੀ ਬੇਈਮਾਨੀ 
Vyapari di Baimani



ਇਕ ਦਿਨ ਇਕ ਵਪਾਰੀ ਨੇ ਬੀਰਬਲ ਕੋਲ ਸ਼ਿਕਾਇਤ ਕੀਤੀ ਕਿ ਫਲਾਣੇ ਵਪਾਰੀ ਨੂੰ ਮੈਂ ਪੰਜ ਸੌ ਰੁਪਏ ਉਧਾਰ ਦਿੱਤੇ ਸਨ। ਮੇਰੇ ਪਾਸ ਨਾ ਕੋਈ ਰਸੀਦ ਹੈ ਤੇ ਨਾ ਕੋਈ ਗਵਾਹ ਹੈ। ਹੁਣ ਉਹ ਰੁਪਏ ਦੇਣ ਤੋਂ ਇਨਕਾਰ ਕਰਦਾ ਹੈ। ਬੀਰਬਲ ਨੇ ਉਸ ਵਪਾਰੀ ਨੂੰ ਪੁੱਛਿਆ ਤਾਂ ਉਹ ਸਾਫ਼ ਮੁਕਰ ਗਿਆ। ਬੀਰਬਲ ਨੇ ਕੁਝ ਸੋਚ ਕੇ ਦੋਹਾਂ ਨੂੰ ਰੁਖ਼ਸਤ ਕਰ ਦਿੱਤਾ।

ਕੁਝ ਦਿਨਾਂ ਮਗਰੋਂ ਬੀਰਬਲ ਨੇ ਚਾਰ ਕੁੱਪੇ ਘਊ ਦੇ ਭਰ ਕੇ ਦੋ ਕੁੱਪਿਆਂ ਵਿਚ ਇਕ-ਇਕ ਸੋਨੇ ਦੀ ਮੋਹਰ ਸੁੱਟ ਦਿੱਤੀ। ਫਿਰ ਚਾਰ ਵਪਾਰੀਆਂ ਨੂੰ, ਜਿਨ੍ਹਾਂ ਵਿਚ ਉਪਰਲੇ ਦੋਵੇਂ ਵਪਾਰੀ ਵੀ ਸਨ, ਸੱਦ ਕੇ ਕਿਹਾ, “ਮੇਰੇ ਕੋਲ ਘਊ ਦੇ ਚਾਰ ਕੁੱਪੇ ਹਨ। ਉਹਨਾਂ ਦਾ ਘਊ ਕੁਝ ਖ਼ਰਾਬ ਹੋ ਗਿਆ ਹੈ। ਇਸ ਵਾਸਤੇ ਤੁਸੀਂ ਚਾਰੇ ਇਕ-ਇਕ ਕੁੱਪਾ ਲੈ ਜਾਉ ਤੇ ਘਿਉ ਦਾ ਮੁੱਲ ਵੱਟ ਕੇ ਮੈਨੂੰ ਦੇ ਦੇਣਾ, ਆਪੋ ਆਪਣੀ ਆੜਤ ਲੈ ਲੈਣੀ।” ਇਹ ਕਹਿ ਕੇ ਉਸ ਨੇ ਮੋਹਰਾਂ ਵਾਲੇ ਦੋਵੇਂ ਕੁੱਪੇ ਤਾਂ ਉਪਰੋਕਤ ਮੁੱਦਈ ਤੇ ਮੁਅਲੈਹ ਨੂੰ ਦੇ ਦਿੱਤੇ ਤੇ ਬਾਕੀ ਦੋਵੇਂ ਦੂਜੇ ਵਪਾਰੀਆਂ ਦੇ ਹਵਾਲੇ ਕਰ ਦਿੱਤੇ।

ਵਪਾਰੀਆਂ ਨੇ ਆਪੋ-ਆਪਣੀ ਹੱਟੀ ਪਹੁੰਚ ਕੇ ਘਿਉ ਨੂੰ ਪੰਘਾਰਨ ਵਾਸਤੇ ਅੱਗ 'ਤੇ ਧਰ ਦਿੱਤਾ। ਜਦ ਮੁਦੱਈ ਨੇ ਪੇ ਵਿਚੋਂ ਪਿਉ ਉਲਟਾਇਆ ਤਾਂ ਉਸ ਵਿਚੋਂ ਇਕ ਮੋਹਰ ਨਿਕਲੀ। ਉਹ ਫ਼ੌਰਨ ਮੋਹਰ ਲੈ ਕੇ ਦੌੜਿਆ-ਦੌੜਿਆ ਬੀਰਬਲ ਪਾਸ ਗਿਆ ਅਤੇ ਹੱਥ ਜੋੜ ਕੇ ਮੋਹਰ ਦੇ ਦਿੱਤੀ। ਇਸ ਨਾਲ ਬੀਰਬਲ ਮੁਦੱਈ ਨੂੰ ਸੱਚਾ ਤੇ ਈਮਾਨਦਾਰ ਸਮਝਣ ਲੱਗ ਪਿਆ।

ਦੂਜੇ ਵਪਾਰੀ ਅਰਥਾਤ ਮੁਦਾਅਲੈਹ ਨੇ ਜਦ ਘਿਉ ਉਲਟਾਇਆ ਤਾਂ ਉਸ ਵਿਚੋਂ ਵੀ ਮੋਹਰ ਨਿਕਲੀ। ਉਸ ਨੇ ਉਹ ਮੋਹਰ ਆਪਣੇ ਪੁੱਤਰ ਨੂੰ ਫੜਾ ਕੇ ਕਿਹਾ, “ਲੈ ਰੱਖ ਛੱਡ। 

ਤੀਜੇ ਦਿਨ ਚਾਰੇ ਵਪਾਰੀ ਉ ਦਾ ਮੁੱਲ ਲੈ ਕੇ ਬੀਰਬਲ ਪਾਸ ਆਏ। ਮੁਦਾਅਲੈਹ ਵਪਾਰੀ ਨੇ ਹੋਰਨਾਂ ਨਾਲੋਂ ਮੁੱਲ ਵੀ ਘੱਟ ਦਿੱਤਾ ਤੇ ਅਸ਼ਰਫ਼ੀ ਵੀ ਨਾ ਦਿੱਤੀ। ਇਹ ਦੇਖ ਕੇ ਬੀਰਬਲ ਨੇ ਪੁੱਛਿਆ, “ਕਿਉਂ ਸੇਠ ਜੀ ! ਤੁਸੀਂ ਘਿਉ ਕਿਸ ਦੇ ਸਾਹਮਣੇ ਤੋਲਿਆ ਸੀ ?

ਉਸ ਨੇ ਕਿਹਾ, “ਜੀ, ਮੇਰਾ ਪੁੱਤਰ ਉਸ ਵੇਲੇ ਮੇਰੇ ਪਾਸ ਸੀ।

ਬੀਰਬਲ ਨੇ ਝੱਟ ਇਕ ਆਦਮੀ ਨੂੰ ਸਿਖਾ ਕੇ ਉਸ ਦੀ ਹੱਟੀ ਭੇਜਿਆ। ਉਸ ਨੇ ਉਸ ਦੇ ਪੁੱਤਰ ਨੂੰ ਜਾ ਕੇ ਆਖਿਆ ਕਿ ਤੇਰਾ ਪਿਉ ਕਹਿੰਦਾ ਹੈ ਕਿ ਘਿਉ ਵਿਚੋਂ ਜਿਹੜੀ ਮੋਹਰ ਨਿਕਲੀ ਸੀ, ਉਹ ਲੈ ਕੇ ਆ ।

ਜਦ ਲੜਕਾ ਆ ਗਿਆ ਤਾਂ ਬੀਰਬਲ ਨੇ ਕਿਹਾ, “ਕਿਉਂ ਕਾਕਾ! ਮੋਹਰ ਲੈ ਆਇਆ ?

ਉਸ ਨੇ ਝੱਟ ਮੋਹਰ ਅੱਗੇ ਰੱਖ ਦਿੱਤੀ। ਬੀਰਬਲ ਨੇ ਕਿਹਾ, “ਤੇਰਾ ਪਿਉ ਤਾਂ ਕਹਿੰਦਾ ਹੈ ਕਿ ਚਾਰ ਮੋਹਰਾਂ ਨਿਕਲੀਆਂ ਸਨ।

ਲੜਕਾ ਝੱਟ ਪਿਉ ਵੱਲ ਤੱਕ ਕੇ ਕਹਿਣ ਲੱਗਾ, “ਪਿਤਾ ਜੀ । ਚਾਰ ਕਦੋਂ ਨਿਕਲੀਆਂ ਸਨ ??

ਵਪਾਰੀ ਦੰਦੀਆਂ ਕਰੀਚ ਕੇ ਕਹਿਣ ਲੱਗਾ, “ਓਏ ਮੋਹਰ ਨਿਕਲੀ ਹੀ ਕਦੋਂ ਸੀ ??

ਬੀਰਬਲ ਨੇ ਉਸੇ ਵੇਲੇ ਇਕ ਸਿਪਾਹੀ ਨੂੰ ਸੱਦ ਕੇ ਕਿਹਾ, “ਇਸ ਵਪਾਰੀ ਨੂੰ ਸੌ ਕੋੜੇ ਮਾਰੋ, ਨਾਲ ਹੀ ਕਿਹਾ, “ਕਿਉਂ ਸੇਠ ਜੀ। ਇਸ ਗ਼ਰੀਬ ਦੇ ਪੰਜ ਸੌ ਰੁਪਏ ਦੇਂਦੇ ਹੋ ਕਿ ਨਹੀਂ ?

ਮੁਦਾਅਲੈਹ ਨੇ ਕੋਈ ਉੱਤਰ ਨਾ ਦਿੱਤਾ ਪਰ ਉਸ ਦਾ ਲੜਕਾ ਬੋਲ ਉਠਿਆ, “ਪਿਤਾ ਜੀ, ਉਸ ਦਿਨ ਤੁਸੀਂ ਕਹਿੰਦੇ ਸੀ ਕਿ ਇਸ ਵਪਾਰੀ ਦੇ ਪੰਜ ਸੌ ਰੁਪਏ ਛੇਤੀ ਹੀ ਦੇ ਦਿਆਂਗੇ। ਅੱਜ-ਕੱਲ੍ਹ ਆਪਣੇ ਪਾਸ ਰੁਪਏ ਹਨ, ਫਿਰ ਦੇ ਕਿਉਂ ਨਹੀਂ ਦਿੰਦੇ। ਲੜਕੇ ਦੇ ਕਹਿਣ 'ਤੇ ਅਤੇ ਬੈਂਤਾਂ ਦੇ ਡਰ ਤੋਂ ਉਸ ਨੇ ਰੁਪਏ ਦੇਣੇ ਸਵੀਕਾਰ ਕਰ ਲਏ ਤੇ ਉਸੇ ਵੇਲੇ ਆਪਣੇ ਘਰੋਂ ਮੰਗਵਾ ਕੇ ਉਸਦੇ ਰੂਪਏ ਦੇ ਦਿੱਤੇ। ਬੀਰਬਲ ਨੇ ਉਸ ਨੂੰ ਕੁਝ ਦਿਨਾਂ ਲਈ ਕੈਦ ਦੀ ਸਜ਼ਾ ਵੀ ਦਿੱਤੀ ਅਤੇ ਲੜਕੇ ਨੂੰ ਸਦਾ ਇਸੇ ਤਰ੍ਹਾਂ ਸੱਚ ਬੋਲਣ ਦੀ ਸਿੱਖਿਆ ਦੇ ਕੇ ਕਿਹਾ, “ਵਪਾਰੀਆਂ ਨੂੰ ਆਪਣੀ ਨੀਯਤ ਸਦਾ ਸਾਫ਼ ਰੱਖਣੀ ਚਾਹੀਦੀ ਹੈ। ਨਹੀਂ ਤਾਂ ਉਹਨਾਂ ਦਾ ਵਪਾਰ ਤਬਾਹ ਹੋ ਜਾਂਦਾ ਹੈ।”


Post a Comment

0 Comments