ਕੌਣ ਮੂਰਖ, ਕੌਣ ਚਲਾਕ
Kaun Murakh, Kaun Chalak
ਇਕ ਵਾਰ ਬੀਰਬਲ ਅਤੇ ਅਕਬਰ ਬਾਦਸ਼ਾਹ ਦਰਬਾਰ ਵਿਚ ਬੈਠੇ ਸਨ। ਅਕਬਰ ਨੇ ਪੁੱਛਿਆ, “ਬੀਰਬਲ ! ਦੁਨੀਆਂ ਵਿਚ ਕੌਣ ਚਲਾਕ ਹੈ ਅਤੇ ਕੌਣ ਮੂਰਖ ???
“ਜਹਾਂ ਪਨਾਹ! ਮੇਰੀ ਸਮਝ ਅਨੁਸਾਰ ਤਾਂ ਮੌਲਵੀ ਮੂਰਖ ਹੁੰਦੇ ਹਨ। ਅਤੇ ਬਾਣੀਏ ਚਲਾਕ ਹੈ?
ਸਿੱਧ ਕਰੋ। “ਠੀਕ ਹੈ।’’ ਬੀਰਬਲ ਨੇ ਉਸੇ ਸਮੇਂ ਦਰਬਾਰ ਵਿਚ ਇਕ ਨਾਈ ਨੂੰ ਬੁਲਾਇਆ ਅਤੇ ਨਾਲ ਹੀ ਇਕ ਮੌਲਵੀ ਨੂੰ ਵੀ ਬੁਲਵਾ ਲਿਆ। ਮੌਲਵੀ ਡਰਿਆ ਹੋਇਆ ਸੀ। ਬੀਰਬਲ ਬੋਲੋ, “ ਮੌਲਵੀ ਜੀ, ਬਾਦਸ਼ਾਹ ਸਲਾਮਤ ਨੂੰ ਤੁਹਾਡੀ ਦਾੜੀ ਚਾਹੀਦੀ ਹੈ। ਇਸ ਦੀ ਮੁੰਹ-ਮੰਗੀ ਕੀਮਤ ਦਿੱਤੀ ਜਾਵੇਗੀ। ਜਿੰਨਾ ਚਾਹੋ ਮੰਗ ਲਵੋ। ਬੋਲੋ, ਕੀ ਕਹਿੰਦੇ ਹੋ ???
“ਠੀਕ ਹੈ ਸਰਕਾਰ, ਜਿਵੇਂ ਜਹਾਂ ਪਨਾਹ ਦੀ ਮਰਜ਼ੀ।” ਡਰ ਕੇ ਮੌਲਵੀ ਨੇ ਕਿਹਾ। ਉਹ ਤਾਂ ਦਰਬਾਰ ਵਿਚ ਬੁਲਾਵੇ ਦੇ ਨਾਮ ਤੋਂ ਹੀ ਬੁਰੀ ਤਰ੍ਹਾਂ ਭੈ-ਭੀਤ ਸੀ। ਦਾੜੀ ਦੇਣ ਦੀ ਗੱਲ ਸੁਣ ਕੇ ਉਸ ਨੇ ਸੋਚਿਆ ਕਿ ਸਸਤੇ ਵਿਚ ਹੀ ਛੁੱਟ ਰਿਹਾ ਹਾਂ। ਇਸ ਲਈ ਉਹ ਤੁਰੰਤ ਰਾਜ਼ੀ ਹੋ ਗਿਆ।
“ਕੀਮਤ ਬੋਲੋ, ਬੀਰਬਲ ਨੇ ਪੁੱਛਿਆ, “ਕੀ ਕੀਮਤ ਦਿੱਤੀ ਜਾਏ ਤੁਹਾਡੀ ਦਾੜੀ ਦੀ ???
ਡਰਦੇ-ਡਰਦੇ ਮੌਲਵੀ ਬੋਲਿਆ, “ਦਸ ਰੁਪਏ ਦਿਵਾ ਦਿਉ ਸਰਕਾਰ।”
ਬੀਰਬਲ ਨੇ ਉਸ ਨੂੰ ਦਸ ਰੁਪਏ ਦਿਵਾ ਕੇ ਨਾਈ ਨੂੰ ਇਸ਼ਾਰਾ ਕੀਤਾ। ਨਾਈ ਨੇ ਝੱਟ ਉਸ ਦੀ ਦਾੜੀ ਮੁੰਨ ਦਿੱਤੀ।
ਉਸ ਦੇ ਬਾਅਦ ਆਦੇਸ਼ ਮਿਲਦੇ ਹੀ ਮੁੱਲਾਂ ਉਥੋਂ ਨੂੰ ਦੋ ਗਿਆਰਾਂ ਹੋ ਗਿਆ ਅਤੇ ਮਨ ਵਿਚ ਸੋਚਿਆ, 'ਜਾਨ ਬਚੀ ਤਾਂ ਲੱਖਾਂ ਪਾਏ।' ਉਸ ਦੇ ਬਾਅਦ ਬੀਰਬਲ ਨੇ ਇਕ ਬਾਣੀਏ ਨੂੰ ਬੁਲਾਇਆ ਅਤੇ ਉਸ ਨੂੰ ਬੋਲਿਆ, “ਦੇਖੋ, ਜਹਾਂਪਨਾਹ ਨੂੰ ਤੁਹਾਡੀ ਦਾੜ੍ਹੀ ਚਾਹੀਦੀ ਹੈ। ਇਸ ਦੇ ਬਦਲੇ ਜੇ ਕੀਮਤ ਮੰਗੋਗੇ ਮਿਲੇਗੀ।
“ਹਜ਼ੂਰ ! ਮੈਂ ਬੜਾ ਗ਼ਰੀਬ ਆਦਮੀ ਹਾਂ।’’ ਬਾਣੀਆਂ ਆਪਣੀ ਲੰਬੀ ਦਾੜੀ ਫੜ ਕੇ ਗਿੜਗਿੜਾਇਆ।
“ਇਸ ਵਿਚ ਅਮੀਰ-ਗ਼ਰੀਬ ਦੀ ਗੱਲ ਨਹੀਂ ਹੈ। ਦਾੜੀ ਦੀ ਕੀਮਤ ਬੋਲੋ ਅਤੇ ਦਾੜੀ ਦਿਉ।' ਬੀਰਬਲ ਗਰਜੇ, “ਜੇਕਰ ਇਨਕਾਰ ਕਰਦੇ ਹੋ ਤਾਂ........
“ਨਹੀਂ, ਨਹੀਂ, ਦੀਵਾਨ ਜੀ ! ਇਨਕਾਰ ਕਿਵੇਂ ? ਮਗਰ ਸਰਕਾਰ ਗੱਲ ਇਹ ਹੈ ਕਿ ਜਦ ਮੇਰੀ ਮਾਂ ਮਰੀ ਸੀ ਤਾਂ ਇਹ ਦਾੜੀ ਮੁਨਵਾਈ ਸੀ ਅਤੇ ਵੀਹ ਹਜ਼ਾਰ ਖ਼ਰਚ ਹੋ ਗਏ ਸੀ।
“ਠੀਕ ਹੈ, ਤੁਹਾਨੂੰ ਵੀਹ ਹਜ਼ਾਰ ਦਿੱਤੇ ਜਾਂਦੇ ਹਨ। ਬੀਰਬਲ ਨੇ ਉਸ ਨੂੰ ਵੀਹ ਹਜ਼ਾਰ ਰੁਪਏ ਦੇ ਕੇ ਨਾਈ ਨੂੰ ਇਸ਼ਾਰਾ ਕੀਤਾ।
ਨਾਈ ਨੇ ਅੱਗੇ ਵਧ ਕੇ ਕੱਟਣ ਦੇ ਲਈ ਜਿਵੇਂ ਹੀ ਦਾੜੀ ਫੜੀ, ਬਾਣੀਏ ਨੇ ਉਸ ਦੀ ਗੱਲ ਤੋਂ ਇਕ ਥੱਪੜ ਮਾਰ ਦਿੱਤਾ ਅਤੇ ਬੋਲਿਆ, “ਨਮਕ ਹਰਾਮ !ਅਦਬ ਨਾਲ ਪੇਸ਼ ਆਉ। ਹੁਣ ਇਹ ਬਾਦਸ਼ਾਹ ਸਲਾਮਤ ਦੀ ਦਾੜੀ ਹੈ।
ਇਹ ਸੁਣਦੇ ਹੀ ਬਾਦਸ਼ਾਹ ਅਕਬਰ ਕ੍ਰੋਧਿਤ ਹੋ ਉੱਠੇ, “ਅਰੇ ਬਦਤਮੀਜ਼! ਖੁਦ ਨੂੰ ਬਾਦਸ਼ਾਹ ਕਹਿੰਦਾ ਹੈ। ਸਿਪਾਹੀਓ ! ਇਸ ਨੂੰ ਧੱਕੇ ਮਾਰ ਕੇ ਦਰਬਾਰ 'ਚੋਂ ਕੱਢ ਦਿੱਤਾ ਜਾਵੇ।
ਸਿਪਾਹੀਆਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਦਿੱਤਾ।
ਕੁਝ ਦੇਰ ਬਾਅਦ ਜਦ ਬਾਦਸ਼ਾਹ ਅਕਬਰ ਦਾ ਮੂਡ ਠੀਕ ਹੋਇਆ ਤਾਂ ਬੀਰਬਲ ਬੋਲੇ, “ਦੇਖਿਆ ਜਹਾਂਪਨਾਹ, ਬਾਣੀਆਂ ਕਿੰਨਾ ਚਤੁਰ ਨਿਕਲਿਆ। ਦਾੜੀ ਵੀ ਲੈ ਗਿਆ ਅਤੇ ਵੀਹ ਹਜ਼ਾਰ ਰੁਪਏ ਵੀ ਲੈ ਗਿਆ।”
ਬਾਦਸ਼ਾਹ ਅਕਬਰ ਮੁਸਕਰਾ ਕੇ ਰਹਿ ਗਏ।
0 Comments