Akbar-Birbal Story "Sher da Dudh", "ਸ਼ੇਰ ਦਾ ਦੁੱਧ" Punjabi Story for Students of Class 5, 6, 7, 8, 9, 10 in Punjabi Language.

ਸ਼ੇਰ ਦਾ ਦੁੱਧ 
Sher da Dudh 



ਬਾਦਸ਼ਾਹ ਅਕਬਰ ਦਾ ਸਾਲਾ ਮੁੱਲਾਂ ਦੋ ਪਿਆਜ਼ਾ ਬੀਰਬਲ ਦਾ ਕੱਟੜ ਦੁਸ਼ਮਣ ਸੀ। ਉਹ ਹਮੇਸ਼ਾ ਬੀਰਬਲ ਦੇ ਖ਼ਿਲਾਫ਼ ਛੜਯੰਤਰ ਰਚਦਾ ਰਹਿੰਦਾ ਸੀ। ਇਕ ਵਾਰ ਉਸ ਨੇ ਆਪਣੀ ਭੈਣ ਬੇਗ਼ਮ ਸਾਹਿਬਾ ਨੂੰ ਆਪਣੇ ਨਾਲ ਮਿਲਾ ਕੇ ਇਕ ਯੋਜਨਾ ਬਣਾਈ । ਯੋਜਨਾ ਅਜਿਹੀ ਸੀ ਕਿ ਜੇਕਰ ਬੀਰਬਲ ਕਰਦਾ ਤਾਂ ਮਰਦਾ ਅਤੇ ਜੇ ਨਾ ਕਰਦਾ ਤਾਂ ਵੀ ਮਰਦਾ।

ਪਰ ਬੀਰਬਲ ਵੀ ਬੀਰਬਲ ਸੀ।

ਯੋਜਨਾ ਅਨੁਸਾਰ ਬੇਗ਼ਮ ਇਕ ਦਿਨ ਬੀਮਾਰ ਪੈ ਗਈ। ਤੁਰੰਤ ਸ਼ਾਹੀ ਹਕੀਮ ਨੂੰ ਬੁਲਾਇਆ ਗਿਆ, ਜਿਸ ਨੇ ਬੇਗ਼ਮ ਨੂੰ ਦੇਖ ਕੇ ਕਿਹਾ ਕਿ ਬੇਗਮ ਤਾਂ ਹੀ ਠੀਕ ਹੋ ਸਕਦੀ ਹੈ ਜੇ ਉਸ ਨੂੰ ਸ਼ੇਰ ਦਾ ਦੁੱਧ ਪਿਆਇਆ ਜਾਵੇ।

ਬਾਦਸ਼ਾਹ ਨੇ ਇਹ ਗੱਲ ਆਪਣੇ ਸਭਾ-ਕਰਮਚਾਰੀਆਂ ਦੇ ਵਿਚ ਰੱਖੀ। ਅੱਧੇ ਸਭਾ-ਕਰਮਚਾਰੀ ਤਾਂ ਸਨ ਹੀ ਬੀਰਬਲ ਦੇ ਖ਼ਿਲਾਫ਼ । ਸਾਰਿਆਂ ਨੇ ਮੁੱਲਾਂ ਦੇ ਪਿਆਜ਼ਾ ਦੀ ਸ਼ਹਿ ਪਾ ਕੇ ਇਕ ਆਵਾਜ਼ ਵਿਚ ਕਿਹਾ, “ਬਾਦਸ਼ਾਹ ਸਲਾਮਤ ! ਸ਼ੇਰ ਦਾ ਦੁੱਧ ਤਾਂ ਬੀਰਬਲ ਹੀ ਲੈ ਕੇ ਆ ਸਕੇਗਾ, ਕਿਉਂਕਿ ਉਹ ਬੁੱਧੀਮਾਨ ਅਤੇ ਸਾਹਸੀ ਹੈ।”

ਬਾਦਸ਼ਾਹ ਨੇ ਬੀਰਬਲ ਦੀ ਤਰਫ਼ ਦੇਖਿਆ, “ਕਿਉਂ ਬੀਰਬਲ । ਕੀ ਤੁਸੀਂ ਲਿਆ ਸਕਦੇ ਹੋ ਸ਼ੇਰ ਦਾ ਦੁੱਧ ?

ਬੀਰਬਲ ਸਮਝ ਗਏ ਕਿ ਇਹ ਉਹਨਾਂ ਦੇ ਦੁਸ਼ਮਣਾਂ ਦੀ ਚਾਲ ਹੈ ਅਤੇ ਲੱਗਦਾ ਹੈ ਕਿ ਹਕੀਮ ਅਤੇ ਬੇਗ਼ਮ ਸਾਹਿਬਾ ਵੀ ਉਹਨਾਂ ਨਾਲ ਮਿਲ ਚੁੱਕੇ ਹਨ।

ਉਹ ਆਪਣੇ ਸਥਾਨ ਤੋਂ ਉੱਠੇ ਅਤੇ ਬਾਦਸ਼ਾਹ ਦੇ ਅੱਗੇ ਸਿਰ ਝੁਕਾ ਕੇ ਬੋਲੇ, “ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਹਾਂ ਪਨਾਹ।

ਅਤੇ ਫਿਰ ਕੁਝ ਦਿਨ ਦੀ ਛੁੱਟੀ ਲੈ ਕੇ ਚਲੇ ਗਏ।

ਘਰ ਜਾ ਕੇ ਉਹਨਾਂ ਨੇ ਇਹ ਗੱਲ ਆਪਣੀ ਬੇਟੀ ਨੂੰ ਦੱਸੀ। ਬੀਰਬਲ ਦੀ ਬੇਟੀ ਉਸ ਤੋਂ ਵੀ ਜ਼ਿਆਦਾ ਹੁਸ਼ਿਆਰ ਸੀ। ਉਹ ਬੋਲੀ, “ਪਿਤਾ ਜੀ ! ਇਸ ਗੱਲ ਦੇ ਲਈ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇਸ ਦਾ ਹੱਲ ਮੈਂ ਤੁਹਾਨੂੰ ਦੱਸ ਦੇਵਾਂਗੀ। ਛੁੱਟੀਆਂ ਖ਼ਤਮ ਹੋਣ ਦੇ ਬਾਅਦ ਵੀ ਤੁਸੀਂ ਦਰਬਾਰ ਵਿਚ ਨਾ ਜਾਇਓ।

ਇਹ ਕਹਿ ਕੇ ਬੀਰਬਲ ਦੀ ਬੇਟੀ ਨੇ ਇਕ ਯੁਕਤੀ ਸਮਝਾਈ। ਬੀਰਬਲ ਨੇ ਅਜਿਹਾ ਹੀ ਕੀਤਾ।

ਬੀਰਬਲ ਦੀਆਂ ਛੁੱਟੀਆਂ ਖ਼ਤਮ ਹੋ ਜਾਣ 'ਤੇ ਬਾਦਸ਼ਾਹ ਦਾ ਦੂਤ ਉਸ ਨੂੰ ਬੁਲਾਉਣ ਲਈ ਆਇਆ ਤਾਂ ਬੀਰਬਲ ਦੀ ਲੜਕੀ ਨੇ ਕਹਿ ਦਿੱਤਾ ਕਿ ਉਹਨਾਂ ਦੇ ਬੱਚਾ ਹੋਇਆ ਹੈ। ਉਹ ਪ੍ਰਸੂਤੀ ਗ੍ਰਹਿਣ ਵਿਚ ਹਨ, ਅਜੇ ਨਹੀਂ ਆ ਸਕਦੇ।

ਦੂਤ ਨੇ ਦਰਬਾਰ ਵਿਚ ਜਾ ਕੇ ਅਜਿਹਾ ਹੀ ਕਹਿ ਦਿੱਤਾ।

ਤਦ ਅਕਬਰ ਬਾਦਸ਼ਾਹ ਅਤੇ ਉਹਨਾਂ ਦੇ ਪਰਿਵਾਰ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ, ਕਿਉਂਕਿ ਦੁੱਧ ਸ਼ੇਰ ਨਹੀਂ ਸ਼ੇਰਨੀ ਦਿੰਦੀ ਹੈ।

ਅਕਬਰ ਨੇ ਬੀਰਬਲ ਨੂੰ ਵਾਪਸ ਸਭਾ ਵਿਚ ਬੁਲਵਾ ਲਿਆ ਅਤੇ ਆਪਣੀ ਭੁੱਲ ਲਈ ਦੁੱਖ ਪ੍ਰਗਟਾਇਆ।


Post a Comment

0 Comments