ਇਕ ਆਦਮੀ ਤਿੰਨ ਫ਼ਿਤਰਤਾਂ
Ek Aadmi tin fitrata
ਇਕ ਵਾਰ ਬਾਦਸ਼ਾਹ ਅਕਬਰ ਨੇ ਬੀਰਬਲ ਤੋਂ ਪੁੱਛਿਆ, “ਕੀ ਤੁਸੀਂ ਕਿਸੇ ਇਕੋ ਸਮੇਂ ਹੀ ਇਕ ਆਦਮੀ ਵਿਚ ਤਿੰਨ ਤਰ੍ਹਾਂ ਦੀਆਂ ਫ਼ਿਤਰਤਾਂ ਦਿਖਾ ਸਕਦੇ ਹੋ ?
“ਜੀ ਹਜ਼ੂਰ, ਪਹਿਲੀ ਤੋਤੇ ਦੀ, ਦੂਜੀ ਸ਼ੇਰ ਦੀ, ਤੀਸਰੀ ਗਧੇ ਦੀ। ਪਰੰਤੂ ਅੱਜ ਨਹੀਂ, ਕੱਲ੍ਹ । ਬੀਰਬਲ ਨੇ ਕਿਹਾ।
“ਠੀਕ ਹੈ, ਤੁਹਾਨੂੰ ਕੱਲ ਦਾ ਸਮਾਂ ਦਿੱਤਾ ਜਾਂਦਾ ਹੈ। ਬਾਦਸ਼ਾਹ ਨੇ ਇਜਾਜ਼ਤ ਦਿੰਦੇ ਹੋਏ ਕਿਹਾ।
ਅਗਲੇ ਦਿਨ ਬੀਰਬਲ ਇਕ ਵਿਅਕਤੀ ਨੂੰ ਪਾਲਕੀ ਵਿਚ ਪਾ ਕੇ ਲਿਆਇਆ ਅਤੇ ਉਸ ਨੂੰ ਪਾਲਕੀ ਵਿਚੋਂ ਬਾਹਰ ਕੱਢਿਆ। ਫਿਰ ਉਸ ਆਦਮੀ ਨੂੰ ਸ਼ਰਾਬ ਦਾ ਇਕ ਪੈਂਗ ਦਿੱਤਾ।
ਸ਼ਰਾਬ ਪੀ ਕੇ ਉਹ ਆਦਮੀ ਡਰ ਕੇ ਬਾਦਸ਼ਾਹ ਅੱਗੇ ਬੇਨਤੀ ਕਰਨ ਲੱਗਾ, “ਹਜ਼ੂਰ, ਮੈਨੂੰ ਮਾਫ਼ ਕਰ ਦਿਉ। ਮੈਂ ਇਕ ਬਹੁਤ ਗਰੀਬ ਆਦਮੀ ਹਾਂ।
ਬੀਰਬਲ ਨੇ ਬਾਦਸ਼ਾਹ ਨੂੰ ਦੱਸਿਆ, “ਇਹ ਤੋਤੇ ਦੀ ਫ਼ਿਤਰਤ ਹੈ।
ਕੁਝ ਦੇਰ ਬਾਅਦ ਉਸ ਆਦਮੀ ਨੂੰ ਇਕ ਪੈੱਗ ਹੋਰ ਪਿਆ ਦਿੱਤਾ ਤਾਂ ਉਹ ਨਸ਼ੇ ਵਿਚ ਬਾਦਸ਼ਾਹ ਨੂੰ ਬੋਲਿਆ, “ਅਰੇ ਜਾਉ, ਤੁਸੀਂ ਦਿੱਲੀ ਦੇ ਬਾਦਸ਼ਾਹ ਹੋ ਤਾਂ ਕੀ, ਅਸੀਂ ਵੀ ਆਪਣੇ ਘਰ ਦੇ ਬਾਦਸ਼ਾਹ ਹਾਂ।
ਬੀਰਬਲ ਨੇ ਦੱਸਿਆ, “ਇਹ ਸ਼ੇਰ ਦੀ ਫ਼ਿਤਰਤ ਹੈ।
ਕੁਝ ਦੇਰ ਬਾਅਦ ਉਸ ਆਦਮੀ ਨੂੰ ਇਕ ਪੈੱਗ ਹੋਰ ਦਿੱਤਾ ਗਿਆ ਤੇ ਉਹ ਨਸ਼ੇ ਵਿਚ ਇਕ ਪਾਸੇ ਡਿੱਗ ਪਿਆ। ਬੀਰਬਲ ਨੇ ਉਸ ਨੂੰ ਇਕ ਲੱਤ ਲਗਾਉਂਦੇ ਹੋਏ ਬਾਦਸ਼ਾਹ ਨੂੰ ਕਿਹਾ, “ਹਜੂਰ, ਇਹ ਗਧੇ ਦੀ ਫ਼ਿਤਰਤ ਹੈ।
ਬਾਦਸ਼ਾਹ ਬਹੁਤ ਖੁਸ਼ ਹੋਏ। ਉਹਨਾਂ ਨੇ ਬੀਰਬਲ ਨੂੰ ਬਹੁਤ ਜ਼ਿਆਦਾ ਇਨਾਮ ਦਿੱਤਾ।
0 Comments