Akbar-Birbal Story "Tuhada Naukar Haan", "ਤੁਹਾਡਾ ਨੌਕਰ ਹਾਂ " Punjabi Story for Students of Class 5, 6, 7, 8, 9, 10 in Punjabi Language.

ਤੁਹਾਡਾ ਨੌਕਰ ਹਾਂ  
Tuhada Naukar Haan



ਜਦ ਕਦੀ ਦਰਬਾਰ 'ਚ ਅਕਬਰ ਅਤੇ ਬੀਰਬਲ ਇਕੱਲੇ ਹੁੰਦੇ ਸੀ। ਤਾਂ ਕਿਸੇ ਨਾ ਕਿਸੇ ਗੱਲ 'ਤੇ ਬਹਿਸ ਜ਼ਰੂਰ ਛਿੜ ਜਾਂਦੀ ਸੀ। ਇਕ ਦਿਨ ਬਾਦਸ਼ਾਹ ਅਕਬਰ ਬੈਂਗਣ ਦੀ ਸਬਜ਼ੀ ਦੀ ਖੂਬ ਤਾਰੀਫ਼ ਕਰ ਰਹੇ ਸੀ।

ਬੀਰਬਲ ਵੀ ਬਾਦਸ਼ਾਹ ਦੀ ਹਾਂ ਵਿਚ ਹਾਂ ਮਿਲਾ ਰਹੇ ਸੀ। ਇਨਾਂ ਹੀ ਨਹੀਂ, ਉਹ ਆਪਣੀ ਤਰਫੋਂ ਵੀ ਦੋ-ਚਾਰ ਗੱਲਾਂ ਬੈਂਗਣ ਦੀ ਤਾਰੀਫ਼ ਵਿਚ ਕਹਿ ਦਿੰਦੇ ਸਨ।

ਅਚਾਨਕ ਇਕ ਦਿਨ ਬੈਂਗਣ ਦੀ ਸਬਜ਼ੀ ਖਾ ਕੇ ਬਾਦਸ਼ਾਹ ਦੇ ਪੇਟ ਵਿਚ ਦਰਦ ਉੱਠਿਆ ਤਾਂ ਉਹ ਬੈਂਗਣ ਦੀ ਬੁਰਾਈ ਕਰਨ ਲੱਗੇ। ਬੀਰਬਲ ਵਿ ਬੈਂਗਣ ਨੂ ਬੁਰਾ ਭਲਾ ਕਹਿਣ ਲੱਗੇ-“ ਤੁਸੀਂ ਠੀਕ ਕਹਿੰਦੇ ਹੋ”, ਬੈਂਗਣ ਬੇਕਾਰ ਸਬਜ਼ੀ ਹੈ।

ਇਹ ਸੁਣ ਕੇ ਬਾਦਸ਼ਾਹ ਸ਼੍ਰੋਧਿਤ ਹੋ ਉੱਠੇ ਅਤੇ ਬੋਲੇ, “ਬੀਰਬਲ, ਜਦੋਂ ਮੈਂ ਇਸ ਦੀ ਤਾਰੀਫ਼ ਕੀਤੀ ਤਾਂ ਤੁਸੀਂ ਵੀ ਇਸ ਦੀ ਤਾਰੀਫ਼ ਕੀਤੀ ਅਤੇ ਜਦੋਂ ਮੈਂ ਇਸ ਦੀ ਬੁਰਾਈ ਕੀਤੀ ਤਾਂ ਤੁਸੀਂ ਵੀ ਇਸ ਦੀ ਬੁਰਾਈ ਕੀਤੀ। ਆਖ਼ਰ ਅਜਿਹਾ ਕਿਉਂ ? ਤੁਸੀਂ ਆਪਣੀ ਇਕ ਗੱਲ ’ਤੇ ਕਾਇਮ ਕਿਉਂ ਨਹੀਂ ਹੋ ???

ਬੀਰਬਲ ਨੇ ਨਰਮ ਲਹਿਜ਼ੇ ਨਾਲ ਕਿਹਾ, “ਇਸ ਲਈ ਹਜੂਰ ਕਿ ਮੈਂ ਬੈਂਗਣ ਦਾ ਨਹੀਂ, ਤੁਹਾਡਾ ਨੌਕਰ ਹਾਂ।”


Post a Comment

0 Comments