ਤਿਨਕੇ ਦੇ ਸਹਾਰੇ
Tinke de Sahare
ਬਾਦਸ਼ਾਹ ਅਕਬਰ ਆਪਣੇ ਕੁਝ ਦਰਬਾਰੀਆਂ ਨਾਲ ਬੇੜੀ ’ਤੇ ਸੈਰ ਦੇ ਲਈ ਨਿਕਲੇ।
ਜਦ ਬੇੜੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਬਾਦਸ਼ਾਹ ਨੂੰ ਮਜ਼ਾਕ ਸੁੱਝਿਆ। ਬੀਰਬਲ ਸਹਿਤ ਆਪਣੇ ਸਾਰੇ ਦਰਬਾਰੀਆਂ ਨੂੰ ਇਕ ਤਿਨਕਾ ਦਿਖਾ ਕੇ ਬੋਲੇ , ਜੋ ਇਸ ਤਿਨਕੇ ਦੇ ਸਹਾਰੇ ਨਦੀ ਪਾਰ ਕਰ ਲਵੇਗਾ, ਉਸ ਨੂੰ ਮੈਂ ਇਕ ਦਿਨ ਦੇ ਲਈ ਬਾਦਸ਼ਾਹ ਬਣਾ ਦੇਵਾਂਗਾ।
ਜਲ ਬੋਲਿਆ, “ਇਹ ਕੰਮ ਮੈਂ ਕਰ ਸਕਦਾ ਹਾਂ, ਮਗਰ ਬਾਦਸ਼ਾਹ ਬਣਨ ਦੇ ਬਾਅਦ।
ਬਾਦਸ਼ਾਹ ਅਕਬਰ ਬੋਲੇ, “ਠੀਕ ਹੈ, ਅੱਜ ਦੇ ਦਿਨ ਲਈ ਮੈਂ ਤੁਹਾਨੂੰ
ਬਾਦਸ਼ਾਹ ਬਣਾਉਂਦਾ ਹਾਂ।”
ਬੀਰਬਲ ਤਿਨਕਾ ਲੈ ਕੇ ਨਦੀ ਵਿਚ ਕੁੱਦਣ ਲਈ ਤਿਆਰ ਹੋ ਗਏ। ਕੁਦਣ ਤੋਂ ਪਹਿਲਾਂ ਉਹਨਾਂ ਨੇ ਅੰਗ-ਰੱਖਿਅਕਾਂ ਨੂੰ ਕਿਹਾ, “ਇਸ ਸਮੇਂ ਮੈਂ ਬਾਦਸ਼ਾਹ ਹਾਂ, ਤੁਸੀਂ ਆਪਣੇ ਕਰਤੱਵ ਦਾ ਪਾਲਣ ਕਰੋ।”
ਇਹ ਸੁਣਦੇ ਹੀ ਅੰਗ-ਰੱਖਿਅਕਾਂ ਨੇ ਉਸ ਨੂੰ ਫੜ ਲਿਆ ਅਤੇ ਬੋਲੇ, “ਤੁਸੀਂ ਬਾਦਸ਼ਾਹ ਹੋ, ਇਸ ਲਈ ਅਸੀਂ ਤੁਹਾਨੂੰ ਜਾਨ-ਜ਼ੋਖ਼ਮ ਦਾ ਕੰਮ ਨਹੀਂ ਕਰਨ ਦਿਆਂਗੇ ।”
ਬੀਰਬਲ ਨੇ ਕਾਫ਼ੀ ਜੱਦੋ-ਜਹਿਦ ਕੀਤੀ, ਮਗਰ ਅੰਗ-ਰੱਖਿਅਕਾਂ ਨੇ ਨਹੀਂ ਛੱਡਿਆ। ਇਨੇ ਵਿਚ ਬੇੜੀ ਦੁਸਰੇ ਕਿਨਾਰੇ ਤੇ ਜਾ ਲੱਗੀ। ਬਾਦਸ਼ਾਹ ਅਕਬਰ ਬੋਲੋ, ਬੀਰਬਲ, ਤੁਸੀਂ ਹਾਰ ਗਏ।
“ਹਾਰ ਕਿਥੇ ਗਿਆ ਜਹਾਂ ਪਨਾਹ ! ਇਸ ਤਿਨਕੇ ਦੇ ਸਹਾਰੇ ਹੀ ਤਾਂ ਮੈਂ ਨਦੀ ਪਾਰ ਕੀਤੀ ਹੈ। ਇਹ ਮੇਰੇ ਕੋਲ ਨਾ ਹੁੰਦਾ ਤਾਂ ਮੈਂ ਬਾਦਸ਼ਾਹ ਨਾ ਹੁੰਦਾ ਅਤੇ ਅੰਗ-ਰੱਖਿਅਕ ਮੈਨੂੰ ਨਦੀ ਵਿਚ ਕੁੱਦਣ ਤੋਂ ਭਲਾ ਕਿਉਂ ਰੋਕਦੇ।
ਬਾਦਸ਼ਾਹ ਅਕਬਰ ਹੱਸ ਕੇ ਬੋਲੇ, “ਬੀਰਬਲ! ਤੁਸੀਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਕਰ ਸਕਣ ਦੇ ਸਮਰੱਥ ਹੋ।”

0 Comments