ਸੂਰਜ ਪੂਰਬ ਤੋਂ ਹੀ ਕਿਉਂ
Suraj Purab to hi Kyo
ਇਕ ਵਾਰ ਬੀਰਬਲ ਨੂੰ ਦਰਬਾਰ ਵਿਚ ਆਉਣ ਵਿਚ ਦੇਰ ਹੋ ਗਈ। ਜਦ ਉਹ ਆਏ ਤਾਂ ਅਕਬਰ ਨੇ ਉਹਨਾਂ ਤੋਂ ਪੁੱਛਿਆ, “ਅੱਜ ਆਉਣ ਵਿਚ ਤੁਹਾਨੂੰ ਦੇਰ ਕਿਵੇਂ ਹੋਈ ? ਅਸੀਂ ਕਦੋਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਤੁਹਾਡੇ ਤੋਂ ਇਕ ਖ਼ਾਸ ਸਵਾਲ ਪੁੱਛਣਾ ਹੈ।” .
ਬੀਰਬਲ ਨੇ ਕਿਹਾ, “ਜਹਾਂ ਪਨਾਹ ! ਰੋਜ਼-ਰੋਜ਼ ਤੁਸੀਂ ਮੇਰੇ ਕੋਲੋਂ ਹੀ ਸਵਾਲ ਪੁੱਛਦੇ ਹੋ, ਇਹ ਤਾਂ ਬੜਾ ਅਨਿਆਂ ਹੈ। ਅੱਜ ਮੈਂ ਤੁਹਾਡੇ ਕੋਲੋਂ ਇਕ ਸਵਾਲ ਪੁੱਛਣਾ ਹੈ। ਜੇਕਰ ਤੁਸੀਂ ਇਜ਼ਾਜਤ ਦਿਉ ਤਾਂ ਮੈਂ ਤੁਹਾਡੇ ਕੋਲੋਂ ਪ੍ਰਸ਼ਨ ਪੁੱਛਾਂ ??
“ਠੀਕ ਹੈ, ਅੱਜ ਤੁਸੀਂ ਮੇਰੇ ਕੋਲੋਂ ਪ੍ਰਸ਼ਨ ਪੁੱਛੋ, ਅਸੀਂ ਤੁਹਾਨੂੰ ਜਵਾਬ ਦੇਵਾਂਗੇ।”
“ਜਹਾਂ ਪਨਾਹ ! ਸੂਰਜ ਰੋਜ਼ ਪੂਰਬ ਦਿਸ਼ਾ ਤੋਂ ਹੀ ਕਿਉਂ ਨਿਕਲਦਾ ਹੈ ? ਬੀਰਬਲ ਨੇ ਪੁੱਛਿਆ।
“ਅਰੇ ਇਹ ਵੀ ਕੋਈ ਪ੍ਰਸ਼ਨ ਹੈ ? ਕਿਸੇ ਮੂਰਖ ਨੂੰ ਵੀ ਇਸ ਪ੍ਰਸ਼ਨ ਦਾ ਜਵਾਬ ਪਤਾ ਹੋਵੇਗਾ।
ਬੀਰਬਲ ਨੇ ਕਿਹਾ, “ਸ਼ੀਮਾਨ, ਇਸ ਲਈ ਮੈਂ ਤੁਹਾਡੇ ਕੋਲੋਂ ਇਹ ਪ੍ਰਸ਼ਨ ਪੁੱਛਿਆ ਹੈ।
ਬਾਦਸ਼ਾਹ ਪਹਿਲਾਂ ਤਾਂ ਕੁਝ ਸਮਝੇ ਨਹੀਂ ਪਰ ਦਰਬਾਰੀਆਂ ਨੂੰ ਖ਼ਾਮੋਸ਼ ਬੈਠੇ ਦੇਖ ਕੇ ਉਹ ਸਭ ਸਮਝ ਗਏ। ਉਹ ਠਹਾਕਾ ਮਾਰ ਕੇ ਹੱਸ ਪਏ ।
ਫਿਰ ਦਰਬਾਰੀ ਵੀ ਖਿੜਖਿੜਾ ਕੇ ਹੱਸਣ ਲੱਗੇ। ਬੀਰਬਲ ਦੇ ਜਾਲ ਵਿਚ ਅੱਜ ਬਾਦਸ਼ਾਹ ਪੂਰੀ ਤਰ੍ਹਾਂ ਫਸ ਗਏ ਸੀ।

0 Comments