ਤਿੰਨ ਖੋਤਿਆਂ ਦਾ ਭਾਰ
Tin khotiya da bhar
ਇਕ ਵਾਰ ਅਕਬਰ ਆਪਣੇ ਦੋ ਸ਼ਹਿਜ਼ਾਦਿਆਂ ਦੇ ਨਾਲ ਤਲਾਅ ਵਿਚ ਇਸ਼ਨਾਨ ਕਰਨ ਗਏ । ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਬੀਰਬਲ ਉਹਨਾਂ ਦੇ ਨਾਲ ਸੀ।
ਦੋਨੋ ਸ਼ਹਿਜ਼ਾਦਿਆਂ ਨੇ ਆਪਣੇ-ਆਪਣੇ ਕੱਪੜੇ ਉਤਾਰ ਕੇ ਬੀਰਬਲ ਨੂੰ ਦੇ ਦਿੱਤੇ। ਬੀਰਬਲ ਨੇ ਸਾਰੇ ਕੱਪੜੇ ਆਪਣੇ ਮੋਢਿਆਂ ਤੇ ਰੱਖ ਲਏ।
ਅਕਬਰ ਨੇ ਪਾਣੀ ਵਿਚ ਤੈਰਦੇ-ਤੈਰਦੇ ਬੀਰਬਲ ਵੱਲ ਦੇਖਿਆ। ਉਹ ਮਨ ਹੀ ਮਨ ਸੋਚਣ ਲੱਗੇ ਕਿ ਬੜਾ ਮੂਰਖ ਹੈ ਬੀਰਬਲ, ਇਥੇ ਇਸ਼ਨਾਨ ਦਾ ਮਜ਼ਾ ਲੈਣ ਦੇ ਬਦਲੇ ਮੋਢੇ 'ਤੇ ਕੱਪੜੇ ਰੱਖੀ ਕਿਨਾਰੇ 'ਤੇ ਬੈਠਾ ਹੈ।
ਫਿਰ ਜ਼ੋਰ ਨਾਲ ਉਹਨਾਂ ਨੇ ਕਿਹਾ, “ਬੀਰਬਲ ! ਤੁਹਾਡੇ ਮੋਢਿਆਂ ਤੇ ਤਾਂ ਇਕ ਖੋਤੇ ਦਾ ਬੋਝ ਆ ਪਿਆ ਹੈ।
ਬੀਰਬਲ ਹੈਰਾਨ ਹੋਏ, ਉਹ ਸਮਝ ਗਏ ਕਿ ਬਾਦਸ਼ਾਹ ਅਕਬਰ ਉਸ ਨੂੰ ਖੋਤਾ ਕਹਿ ਰਹੇ ਹਨ। ਅਜਿਹੇ ਮੌਕਿਆਂ 'ਤੇ ਬੀਰਬਲ ਕਦੇ ਝੁਕੇ ਨਹੀਂ ਸੀ। ਉਹਨਾਂ ਨੇ ਤੁਰੰਤ ਨਹਿਲੇ ਤੇ ਦਹਿਲਾ ਮਾਰਿਆ, “ਜਹਾਂ ਪਨਾਹ ! ਇਕ ਖੋਤੇ ਦਾ ਨਹੀਂ, ਤਿੰਨ-ਤਿੰਨ ਖੋਤਿਆਂ ਦਾ ਬੋਝ ਆ ਪਿਆ ਹੈ।”
ਅਕਬਰ ਕੀ ਬੋਲਦੇ, ਉਹਨਾਂ ਦੀ ਬੋਲਤੀ ਬੰਦ ਹੋ ਗਈ। ਬੀਰਬਲ ਨੇ ਉਹਨਾਂ ਨੂੰ ਮੂੰਹ-ਤੋੜ ਜਵਾਬ ਦੇ ਦਿੱਤਾ ਸੀ।
0 Comments