Akbar-Birbal Story "Supne da Kagaz", "ਸੁਪਨੇ ਦਾ ਕਰਜ਼" Punjabi Story for Students of Class 5, 6, 7, 8, 9, 10 in Punjabi Language.

ਸੁਪਨੇ ਦਾ ਕਰਜ਼ 
Supne da Kagaz



ਇਕ ਵਾਰ ਇਕ ਗਰੀਬ ਵਿਅਕਤੀ ਸ਼ਾਮ ਦਾਸ ਨੇ ਰਾਤ ਨੂੰ ਸੁਪਨਾ ਦੇਖਿਆ ਕਿ ਉਸ ਨੇ ਆਪਣੇ ਮਿੱਤਰ ਰਾਮ ਦਾਸ ਤੋਂ ਸੌ ਰੁਪਏ ਉਧਾਰ ਲਏ ਹਨ।

ਅਗਲੇ ਦਿਨ ਸਵੇਰੇ ਜਦ ਉਸ ਦੀ ਅੱਖ ਖੁੱਲੀ ਤਾਂ ਉਸ ਨੇ ਇਸ ਸੁਪਨੇ ਦਾ ਫਲ ਜਾਨਣ ਦੀ ਇੱਛਾ ਨਾਲ ਆਪਣੇ ਦੋਸਤਾਂ ਨਾਲ ਚਰਚਾ ਕੀਤੀ।

ਇਸ ਤਰ੍ਹਾਂ ਇਹ ਗੱਲ ਫੈਲ ਗਈ ਕਿ ਸ਼ਾਮ ਦਾਸ ਨੇ ਆਪਣੇ ਮਿੱਤਰ ਰਾਮ ਦਾਸ ਤੋਂ ਸੌ ਰੁਪਏ ਉਧਾਰ ਲਏ ਹਨ।

ਰਾਮ ਦਾਸ ਨੇ ਸੁਣਿਆ ਤਾਂ ਉਸ ਦੇ ਮਨ ਵਿਚ ਲਾਲਚ ਆ ਗਿਆ। ਉਹ ਸ਼ਾਮ ਦਾਸ ਦੇ ਕੋਲ ਪਹੁੰਚਿਆ ਅਤੇ ਬੋਲਿਆ, “ਲਿਆਓ ਭਰਾ , ਮੇਰੇ ਸੌ ਰੁਪਏ ਵਾਪਸ ਕਰ ਦਿਉ ।

“ਸੌ ਰੁਪਏ...! ਸ਼ਾਮ ਦਾਸ ਨੇ ਹੈਰਾਨੀ ਨਾਲ ਪੁੱਛਿਆ।

ਰਾਮ ਦਾਸ ਨੇ ਕਿਹਾ, “ਉਹ ਜੋ ਤੁਸੀਂ ਮੇਰੇ ਕੋਲੋਂ ਸੁਪਨੇ ਵਿਚ ਲਏ ਸਨ।

“ਪਰ ਇਹ ਤਾਂ ਸੁਪਨੇ ਦੀ ਗੱਲ ਸੀ।”

“ਗੱਲ ਸੁਪਨੇ ਦੀ ਹੋਵੇ ਜਾਂ ਹਕੀਕਤ ਦੀ, ਜਦੋਂ ਤੁਸੀਂ ਸਵੀਕਾਰ ਕਰ ਲਿਆ ਹੈ ਤਾਂ ਇਹ ਰੁਪਿਆ ਤੈਨੂੰ ਦੇਣਾ ਹੀ ਪਵੇਗਾ। ਨਹੀਂ ਤਾਂ ਇਸ ਦੇ ਲਈ ਮੈਨੂੰ ਬਾਦਸ਼ਾਹ ਦੇ ਦਰਬਾਰ ਵਿਚ ਸ਼ਿਕਾਇਤ ਕਰਨੀ ਪਵੇਗੀ। ਰਾਮ ਦਾਸ ਬੋਲਿਆ।

ਸ਼ਾਮ ਦਾਸ ਤਾਂ ਇਤਨਾ ਗ਼ਰੀਬ ਸੀ ਕਿ ਉਸ ਨੇ ਸੌ ਰੁਪਏ ਸਿਰਫ਼ ਸੁਪਨੇ ਵਿਚ ਦੇਖੇ ਸੀ, ਭਲਾ ਇੰਨੇ ਰੁਪਏ ਕਿਥੋਂ ਦਿੰਦਾ ?

ਬਾਦਸ਼ਾਹ ਦੇ ਕੋਲ ਮੁਕੱਦਮਾ ਪਹੁੰਚਿਆ। ਗਵਾਹੀਆਂ ਪੱਕੀਆਂ ਸਨ। ਬਾਦਸ਼ਾਹ ਨੇ ਉਸ ਮਾਮਲੇ ਨੂੰ ਉਲਝਿਆ ਦੇਖ ਕੇ ਬੀਰਬਲ ਨੂੰ ਸੌਂਪ ਦਿੱਤਾ।

ਬੀਰਬਲ ਨੇ ਸਾਰਾ ਮਾਮਲਾ ਸਮਝਿਆ। ਰਾਮ ਦਾਸ ਅਤੇ ਸ਼ਾਮ ਦਾਸ ਦੀਆਂ ਗੱਲਾਂ ਸੁਣੀਆਂ, ਗਵਾਹਾਂ ਦੀਆਂ ਗੱਲਾਂ ਸੁਣੀਆਂ। ਉਸ ਦੇ ਬਾਅਦ ਬੀਰਬਲ ਨੇ ਗਿਣ ਕੇ ਸੌ ਰੁਪਏ ਰਾਮ ਦਾਸ ਦੇ ਸਾਹਮਣੇ ਇਕ ਥੈਲੀ ਵਿਚ ਰੱਖ ਦਿੱਤੇ। ਉਸ ਥੈਲੀ ਨੂੰ ਇਕ ਦਰਪਣ ਦੇ ਸਾਹਮਣੇ ਇਸ ਤਰ੍ਹਾਂ ਰੱਖਿਆ ਕਿ ਥੈਲੀ ਦਾ ਪੂਰਾ ਪ੍ਰਤੀਬਿੰਬ ਦਰਪਣ ਵਿਚ ਪੈਂਦਾ ਰਹੇ। ਇਸ ਤੋਂ ਬਾਅਦ ਦਰਪਣ ਦੇ ਵੱਲ ਇਸ਼ਾਰਾ ਕਰ ਕੇ ਬੋਲੇ , “ਹੁਣ ਤੁਸੀਂ ਆਪਣਾ ਰੁਪਿਆ ਉਨਾ ਲਉ। 

“ਭਲਾ ਦਰਪਣ ਵਿਚ ਦਿਸਣ ਵਾਲਾ ਰੁਪਿਆ ਕਿਵੇਂ ਆ ਜਾ ਸਕਦਾ ਹੈ ? ਰਾਮ ਦਾਸ ਹੈਰਾਨੀ ਨਾਲ ਬੋਲਿਆ।

‘ਸੁਪਨਾ ਵੀ ਤਾਂ ਪਤੀਬਿੰਬ (ਪਰਛਾਵਾਂ) ਹੁੰਦਾ ਹੈ, ਫਿਰ ਸੁਪਨੇ ਵਿਚ ਉਧਾਰ ਲਿਆ ਗਿਆ ਪਿਆ ਕਿਵੇਂ ਵਾਪਸ ਕੀਤਾ ਜਾ ਸਕਦਾ ਹੈ ? ਬੀਰਬਲ ਨੇ ਜਵਾਬ ਦਿੱਤਾ, “ਤੁਸੀਂ ਝੂਠਾ ਦੋਸ਼ ਲਗਾ ਕੇ ਸ਼ਾਮ ਦਾਸ, ਗਵਾਹਾਂ, ਅਤੇ ਅਦਾਲਤ ਦਾ ਸਮਾਂ ਬਰਬਾਦ ਕੀਤਾ ਹੈ। ਇਸ ਦੇ ਫਲਸਰੂਪ ਤੁਹਾਨੂੰ ਦਸ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਕਿ ਨਸੀਹਤ ਰਹੇ ਅਤੇ ਅੱਗੇ ਤੋਂ ਅਜਿਹਾ ਕੋਈ ਕੰਮ ਨਾ ਕਰੇ ।”

ਬੀਰਬਲ ਦੇ ਨਿਆਂ ਦੀ ਸਭ ਜਗਾ ਪ੍ਰਸੰਸਾ ਹੋਈ। ਬਾਦਸ਼ਾਹ ਵੀ ਸੰਤੁਸ਼ਟ ਹੋਏ । ਰਾਮ ਦਾਸ ਨੂੰ ਰੋਂਦੇ-ਕਲਪਦੇ ਹੋਏ ਜੁਰਮਾਨਾ ਅਦਾ ਕਰਨਾ ਪਿਆ।

ਲਾਲਚੀ ਆਦਮੀ ਅਜਿਹੀ ਹੀ ਸਜ਼ਾ ਦਾ ਹੱਕਦਾਰ ਹੁੰਦਾ ਹੈ।


Post a Comment

0 Comments