ਬੀਰਬਲ ਦੇ ਟੱਬਰ ਦੀ ਪਰੀਖਿਆ
Birbal de Tabbar di Parikhya
ਇਕ ਵਾਰੀ ਬੀਰਬਲ ਅਦਾਲਤ ਵਿਚ ਬੈਠਾ ਕੰਮ ਕਰ ਰਿਹਾ ਸੀ। ਬਾਦਸ਼ਾਹ ਉਸ ਦੇ ਟੱਬਰ ਦੀ ਪਰੀਖਿਆ ਲੈਣ ਵਾਸਤੇ ਚਾਰ ਆਦਮੀ ਲੈ ਕੇ ਉਸ ਦੇ ਘਰ ਚਲਿਆ ਗਿਆ। ਬਾਹਰ ਬੀਰਬਲ ਦਾ ਪੁੱਤਰ ਤੇ ਧੀ ਖੇਡ ਰਹੇ ਸਨ। ਬਾਦਸ਼ਾਹ ਨੂੰ ਦੇਖਦਿਆਂ ਹੀ ਮੁੰਡੇ ਨੇ ਕਿਹਾ, “ਉਹ ਆਇਆ।”
ਕੁੜੀ ਬੋਲੀ, “ਉਹ ਨਹੀਂ ਹਨ।
ਅੰਦਰੋਂ ਉਹਨਾਂ ਦੀ ਮਾਂ ਕਹਿਣ ਲੱਗੀ, ਇਹ ਵੀ ਹੁੰਦਾ ਹੈ।
ਇਹ ਸੁਣ ਕੇ ਬਾਦਸ਼ਾਹ ਚੁੱਪ-ਚਾਪ ਵਾਪਸ ਦਰਬਾਰ ਵਿਚ ਆ ਗਿਆ ਅਤੇ ਬੀਰਬਲ ਨੂੰ ਪੁੱਛਣ ਲੱਗਾ, ਉਹ ਆਇਆ ! ਉਹ ਨਹੀਂ ਹਨ ਤੇ ਇਹ ਵੀ ਹੁੰਦਾ ਹੈ। ਦੇ ਕੀ ਅਰਥ ਹਨ ??
ਜਦ ਕੋਈ ਦਰਬਾਰੀ ਉੱਤਰ ਨਾ ਦੇ ਸਕਿਆ ਤਾਂ ਬੀਰਬਲ ਕਹਿਣ ਲੱਗਾ, “ਹਜ਼ੂਰ ! ਇਹ ਗੱਲਾਂ ਤਾਂ ਕਿਸੇ ਬੇਵਕੂਫ਼ ਵਾਸਤੇ ਕਹੀਆਂ ਜਾਂਦੀਆਂ ਹਨ। ਇਸ ਦਾ ਭਾਵ ਇਹ ਹੈ ਕਿ ਕੋਈ ਆਦਮੀ ਕਿਸੇ ਦੇ ਘਰ ਉਸ ਵੇਲੇ ਗਿਆ ਜਦ ਘਰ ਦਾ ਮਾਲਕ ਘਰ ਨਹੀਂ ਸੀ। ਉਸ ਵੇਲੇ ਇਕ ਨੇ ਕਿਹਾ, “ਉਹ ਆਇਆ` ਅਰਥਾਤ ਬਲਦ ਆਇਆ। ਦੂਜੇ ਨੇ ਕਿਹਾ “ਉਹ ਨਹੀਂ ਹਨ ਅਰਥਾਤ ਇਸ ਦੇ ਤਾਂ ਸਿੰਝ ਨਹੀਂ ਹਨ। ਤੀਜੇ ਨੇ ਕਿਹਾ ਇਹ ਵੀ ਹੁੰਦਾ ਹੈ ਅਰਥਾਤ ਕਿਸੇ ਦੇ ਸਿੰਙ ਨਹੀਂ ਵੀ ਹੁੰਦੇ। ਇਸ ਦਾ ਸਿੱਟਾ ਇਹ ਹੈ ਕਿ ਕਿਸੇ ਦੀ ਗੈਰਹਾਜ਼ਰੀ ਵਿਚ ਉਸ ਦੇ ਘਰ ਨਹੀਂ ਜਾਣਾ ਚਾਹੀਦਾ।

0 Comments