ਰੰਗ ਲਗਾਉਣ ਵਾਲੇ
Rang lagaun wale
ਬਿਰਧ ਅਵਸਥਾ ਵਿਚ ਅਕਬਰ ਆਪਣੇ ਵਾਲਾਂ ਨੂੰ ਮਹਿੰਦੀ ਦਾ ਰੰਗ ਲਗਾਇਆ ਕਰਦੇ ਸਨ। ਇਕ ਵਾਰ ਰੰਗ ਲਗਾਉਣ ਦੌਰਾਨ ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਬੀਰਬਲ ! ਰੰਗ ਦਿਮਾਗ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ ਹੈ ।
ਬੀਰਬਲ ਚੁੱਪ ਰਹੇ। ਕੀ ਜਵਾਬ ਦਿੰਦੇ। ਜੋ ਜਵਾਬ ਦਿੰਦੇ, ਉਹ ਬਾਦਸ਼ਾਹ ਨੂੰ ਪਸੰਦ ਨਾ ਆਉਂਦਾ, ਇਸ ਲਈ ਉਹ ਚੁੱਪ ਹੀ ਰਹੇ।
ਬਾਦਸ਼ਾਹ ਅਕਬਰ ਨੇ ਸੋਚਿਆ ਕਿ ਸ਼ਾਇਦ ਬੀਰਬਲ ਦੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ ਅਤੇ ਇਸ ਸਵਾਲ ਨੂੰ ਲੈ ਕੇ ਬੀਰਬਲ ਦਾ ਮਜ਼ਾਕ ਬਣਾਇਆ ਜਾ ਸਕਦਾ ਹੈ।
ਉਹਨਾਂ ਨੇ ਫਿਰ ਪੁੱਛਿਆ, “ਦੱਸੋ ਨਾ, ਰੰਗ ਲਗਾਉਣ ਨਾਲ ਦਿਮਾਗ ਨੂੰ ਨੁਕਸਾਨ ਤਾਂ ਨਹੀਂ ਪਹੁੰਚਦਾ ???
ਹੁਣ ਬੀਰਬਲ ਕੋਲੋਂ ਰਿਹਾ ਨਾ ਗਿਆ। ਉਹ ਝੱਟਪਟ ਬੋਲੇ, “ਹਜ਼ੂਰ ! ਰੰਗ ਲਗਾਉਣ ਵਾਲਿਆਂ ਦੇ ਦਿਮਾਗ ਹੀ ਨਹੀਂ ਹੁੰਦਾ। ਜੇਕਰ ਹੁੰਦਾ ਤਾਂ ਉਹ ਬਣਾਵਟੀ ਸੁੰਦਰਤਾ ਲੱਦ ਕੇ ਬੁੱਢੇ ਤੋਂ ਜਵਾਨ ਕਿਉਂ ਬਣਦੇ।”
ਇਹ ਉੱਤਰ ਸੁਣ ਕੇ ਅਕਬਰ ਬਾਦਸ਼ਾਹ ਚੁੱਪ ਹੋ ਗਏ। ਬੀਰਬਲ ਨੇ ਆਪਣੇ ਜਵਾਬ ਵਿਚ ਉਹਨਾਂ ਵੱਲ ਸੰਕੇਤ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਦਿਮਾਗ ਨਹੀਂ ਹੈ। ਮਗਰ ਉਸ ਦਾ ਉੱਤਰ ਬਿਲਕੁਲ ਠੀਕ ਸੀ।
ਅਕਬਰ ਨੇ ਉਸ ਦਿਨ ਤੋਂ ਵਾਲਾਂ ਚ ਰੰਗ ਲਗਾਉਣਾ ਛੱਡ ਦਿੱਤਾ।

0 Comments