Akbar-Birbal Story "Panj Veeh di Saja", "ਪੰਜ ਵੀਹ ਦੀ ਸਜ਼ਾ" Punjabi Story for Students of Class 5, 6, 7, 8, 9, 10 in Punjabi Language.

ਪੰਜ ਵੀਹ ਦੀ ਸਜ਼ਾ 
Panj Veeh di Saja 



ਇਕ ਦਿਨ ਅਕਬਰ ਅਤੇ ਬੀਰਬਲ ਸੈਰ ਕਰਨ ਨਿਕਲੇ। ਘੁੰਮਦੇ-ਘੁੰਮਦੇ ਅਕਬਰ ਨੇ ਬੀਰਬਲ ਨੂੰ ਕਿਹਾ, “ਬੀਰਬਲ, ਤੁਸੀਂ ਬਹੁਤ ਸਮਝਦਾਰ ਹੋ ਅਤੇ ਮੇਰੇ ਕੰਮ ਦੇ ਆਦਮੀ ਵੀ ਹੋ, ਲੇਕਿਨ ਮੈਂ ਸੋਚਦਾ ਹਾਂ ਕਿ ਅਗਰ ਕਦੇ ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਤੈਨੂੰ ਵੀ ਸਜ਼ਾ ਤਾਂ ਦੇਣੀ ਹੀ ਪਵੇਗੀ।

ਬੀਰਬਲ ਨੇ ਕਿਹਾ, “ਹਜ਼ੂਰ, ਜਿਸ ਕੋਲੋਂ ਗਲਤੀ ਹੋਵੇ, ਉਸ ਨੂੰ ਸਜ਼ਾ ਤਾਂ ਜ਼ਰੂਰ ਦੇਣੀ ਚਾਹੀਦੀ ਹੈ। ਲੇਕਿਨ ਜਦੋਂ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਕੋਲੋਂ ਮੇਰਾ ਇਨਸਾਫ਼ ਕਰਵਾਇਆ ਜਾਵੇ, ਜਿਸ ਨੂੰ ਮੈਂ ਕਹਾਂ।

ਅਕਬਰ ਨੇ ਕਿਹਾ, “ਠੀਕ ਹੈ।” ,

ਇਕ ਵਾਰ ਬੀਰਬਲ ਤੋਂ ਕੋਈ ਬਹੁਤ ਵੱਡੀ ਗਲਤੀ ਹੋ ਗਈ। ਇਸ ਨਾਲ ਬਾਦਸ਼ਾਹ ਬੇਹੱਦ ਨਾਰਾਜ਼ ਹੋਏ। ਉਹਨਾਂ ਨੇ ਬੀਰਬਲ ਨੂੰ ਕਿਹਾ, “ਅੱਜ ਤੁਹਾਡੇ ਕੋਲੋਂ ਭਾਰੀ ਭੁੱਲ ਹੋਈ ਹੈ। ਹੁਣ ਤੈਨੂੰ ਸਖ਼ਤ ਸਜ਼ਾ ਦੇਣੀ ਪਵੇਗੀ।

ਬੀਰਬਲ ਨੇ ਅਕਬਰ ਨੂੰ ਉਹਨਾਂ ਦੇ ਵਚਨ ਦੀ ਯਾਦ ਦਿਵਾਈ। ਅਕਬਰ ਬੋਲੇ, “ਠੀਕ ਹੈ, ਦੱਸੋ ਤੁਸੀਂ ਆਪਣਾ ਇਨਸਾਫ਼ ਕਿਸ ਤੋਂ ਕਰਵਾਉਣਾ ਚਾਹੁੰਦੇ ਹੋ ???

ਬੀਰਬਲ ਨੇ ਕਿਹਾ, “ਹਜ਼ੂਰ, ਸ਼ਹਿਰ ਦੇ ਬਾਹਰ ਕੁਝ ਝੌਪੜੀਆਂ ਹਨ, ਉਥੋਂ ਪੰਜ ਗ਼ਰੀਬ ਆਦਮੀਆਂ ਨੂੰ ਬੁਲਾਉ। ਉਹ ਹੀ ਮੇਰਾ ਇਨਸਾਫ਼ ਕਰਨਗੇ।

ਅਕਬਰ ਨੇ ਕਿਹਾ, “ਕੀ ਤੁਸੀਂ ਪਾਗ਼ਲ ਹੋ ਗਏ ਹੋ ? ਉਹ ਅਗਿਆਨੀ ਤੁਹਾਡਾ ਇਨਸਾਫ਼ ਕੀ ਖ਼ਾਕ ਕਰਨਗੇ ??

ਬੀਰਬਲ ਨੇ ਕਿਹਾ, “ਹਜ਼ੂਰ ! ਵਚਨ ਵਚਨ ਹੁੰਦਾ ਹੈ। ਮੈਂ ਜਿਸ ਨੂੰ ਕਹਾਂਗਾ, ਉਸ ਕੋਲੋਂ ਆਪ ਨੂੰ ਮੇਰਾ ਇਨਸਾਫ਼ ਕਰਵਾਉਣਾ ਚਾਹੀਦਾ ਹੈ।

ਅਕਬਰ ਨੇ ਸਿਪਾਹੀਆਂ ਨੂੰ ਭੇਜਿਆ। ਪੰਜ ਗਰੀਬ ਆਦਮੀ ਕੰਬਦੇ-ਕੰਬਦੇ ਦਰਬਾਰ ਵਿਚ ਆਏ। ਉਹ ਹੱਥ ਜੋੜ ਕੇ ਖੜੇ ਰਹੇ।

ਅਕਬਰ ਨੇ ਉਹਨਾਂ ਨੂੰ ਬੀਰਬਲ ਦੇ ਅਪਰਾਧ ਬਾਰੇ ਦੱਸਿਆ ਅਤੇ ਉਸ ਦੀ ਸਜ਼ਾ ਨਿਸ਼ਚਿਤ ਕਰਨ ਦੇ ਲਈ ਕਿਹਾ। ਉਹ ਪੰਜੇ ਨਿਆਂ ਕਰਨ ਬੈਠੇ, ਉਹਨਾਂ ਦੀ ਆਪਸ ਵਿੱਚ ਚਰਚਾ ਸ਼ੁਰੂ ਹੋਈ। 

ਪਹਿਲੇ ਨੇ ਕਿਹਾ, “ਚੰਗਾ ਹੋਇਆ , ਅੱਜ ਬੀਰਬਲ ਪਕੜ ਵਿਚ ਆਇਆ ਹੈ। ਉਸ ਨੂੰ ਅਜਿਹਾ ਦੰਡ ਦੇਵਾਂਗੇ ਕਿ ਉਹ ਜ਼ਿੰਦਗੀ ਭਰ ਯਾਦ ਕਰੇਗਾ।

ਦੁਸਰੇ ਨੇ ਕਿਹਾ, “ਹਾਂ , ਹਾਂ , ਠੀਕ ਹੈ। ਪੂਰੇ ਸ਼ਹਿਰ ਵਿਚ ਉਹ ਆਪਣਾ ਰੋਹਬ ਜਮਾਉਂਦਾ ਫਿਰਦਾ ਹੈ। ਅਜਿਹਾ ਕਰੋ , ਇਸ ਨੂੰ ਦਸ ਬੀਹੀ ਦਾ ਦੰਡ ਕਰ ਦਿਉ । ਭਰਦੇ-ਭਰਦੇ ਥੱਕ ਜਾਏਗਾ।

ਤੀਸਰੇ ਨੇ ਕਿਹਾ, “ਬੇਕਾਰ ਦੀ ਗੱਲ ਨਾ ਕਰੋ। ਅਰੇ ਕੁਝ ਨਿਆਂ ਵਰਗਾ ਤਾਂ ਲੱਗਣਾ ਚਾਹੀਦਾ ਹੈ। ਅਜਿਹਾ ਕਰੋ, ਪੰਜ ਬੀਹੀ ਦਾ ਜੁਰਮਾਨਾ ਕਰਨਾ ਹੀ ਕਾਫ਼ੀ ਹੋਵੇਗਾ।

ਤਦ ਚੌਥਾ ਬੋਲਿਆ, “ਅਰੇ ਭਰਾ , ਰਹਿਣ ਵੀ ਦਿਉ। ਪੰਜ ਬੀਹੀ ਤਾਂ ਇਸ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਨਹੀਂ ਦੇਖੇ ਹੋਣਗੇ। ਤਿੰਨ ਬੀਹੀ ਦਾ ਜੁਰਮਾਨਾ ਹੀ ਠੀਕ ਰਹੇਗਾ।”

ਪੰਜਵੇਂ ਨੇ ਕਿਹਾ, “ਅਰੇ ਕਿਉਂ ਇਸ ਦੇ ਬੀਵੀ-ਬੱਚਿਆਂ ਦੀ ਹਾਅ ਲੈਂਦੇ ਹੋ ? ਵਿਚਾਰੇ ਭੁੱਖੇ ਮਰ ਜਾਣਗੇ। ਇਕ ਬੀਹੀ ਹੀ ਕਾਫ਼ੀ ਹੋਣਗੇ।

ਪਹਿਲਾ ਵਿਅਕਤੀ ਫਿਰ ਤੋਂ ਬੋਲਿਆ, “ਅਰੇ, ਕੁਝ ਸਮਝਦੇ ਵੀ ਹੋ ? ਬੀਰਬਲ ਕੋਈ ਛੋਟਾ ਆਦਮੀ ਨਹੀਂ ਹੈ। ਵੱਡੇ ਆਦਮੀ ਨੂੰ ਦੰਡ ਵੀ ਵੱਡਾ ਹੀ ਮਿਲਣਾ ਚਾਹੀਦਾ ਹੈ।

ਦੁਸਰੇ ਨੇ ਕਿਹਾ, “ਦੇਖੋ ਭਰਾ, ਗੱਲ ਨੂੰ ਵਧਾਉਣਾ ਠੀਕ ਨਹੀਂ। ਪੰਜ ਬੀਹੀ ਦਾ ਦੰਡ ਕਰ ਦਿਉ । ਉਹ ਜ਼ਿੰਦਗੀ ਭਰ ਯਾਦ ਕਰੇਗਾ।

ਇਸ ਪ੍ਰਕਾਰ ਨਿਆਂ ਕਰ ਕੇ ਪੰਜੇ ਵਿਅਕਤੀ ਅਕਬਰ ਦੇ ਸਾਹਮਣੇ ਹਾਜ਼ਰ ਹੋਏ । ਉਹਨਾਂ ਨੇ ਕਿਹਾ, “ਹਜ਼ੂਰ, ਬੀਰਬਲ ਤੁਹਾਡਾ ਖ਼ਾਸ ਆਦਮੀ ਹੈ, ਫਿਰ ਵੀ ਦਿਲ ਕਰੜਾ ਕਰ ਕੇ ਸਾਨੂੰ ਪੰਜ ਬੀਹੀ ਦਾ ਕਠੋਰ ਦੰਡ ਦੇਣਾ ਪੈ ਰਿਹਾ ਹੈ। ਸਾਡਾ ਵਿਚਾਰ ਹੈ ਕਿ ਜੇਕਰ ਇਕ ਸਾਥ ਦੰਡ ਦੀ ਰਕਮ ਨਾ ਦੇ ਸਕੇ ਤਾਂ ਉਸ ਨੂੰ ਕਿਸ਼ਤਾਂ ਵਿਚ ਰਕਮ ਅਦਾ ਕਰਨ ਦੀ ਸੁਵਿਧਾ ਦਿੱਤੀ ਜਾਵੇ ।

ਵਿਚਾਰੇ ਗ਼ਰੀਬ ਲੋਕ ਆਪਣੀ ਹੈਸੀਅਤ ਦੇ ਅਨੁਸਾਰ ਬੀਰਬਲ ਦਾ ਨਿਆਂ ਕਰ ਕੇ ਚਲੇ ਗਏ।

ਅਕਬਰ ਨੇ ਬੀਰਬਲ ਤੋਂ ਪੁੱਛਿਆ, “ਬੀਰਬਲ, ਪੰਜ ਵੀਹੀ ਕਿੰਨੇ ਹੁੰਦੇ ਨੇ ??

ਬੀਰਬਲ ਨੇ ਕਿਹਾ, “ਸੌ ਰੁਪਿਆ।”

ਸੁਣ ਕੇ ਅਕਬਰ ਨੂੰ ਹਾਸਾ ਆ ਗਿਆ। ਉਸ ਨੇ ਬੀਰਬਲ ਦਾ ਪੰਜ ਵੀਹੀ ਦਾ ਦੰਡ ਵੀ ਮਾਫ਼ ਕਰ ਦਿੱਤਾ।


Post a Comment

0 Comments