Akbar-Birbal Story "Pagdi vich Khambh", "ਪਗੜੀ ਵਿਚ ਖੰਭ" Punjabi Story for Students of Class 5, 6, 7, 8, 9, 10 in Punjabi Language.

ਪਗੜੀ ਵਿਚ ਖੰਭ 
Pagdi vich Khambh



ਬਾਦਸ਼ਾਹ ਅਕਬਰ ਦਾ ਦਰਬਾਰ ਲੱਗਾ ਸੀ। ਕੋਲ ਹੀ ਬੈਠੇ ਬੀਰਬਲ ਮੁਕੱਦਮੇ ਸੁਣ ਕੇ ਬਾਦਸ਼ਾਹ ਦੀ ਸਲਾਹ ਨਾਲ ਨਿਆਂ ਕਰ ਰਹੇ ਸਨ।

ਤਦ ਇਕ ਵਪਾਰੀ ਉਥੇ ਹਾਜ਼ਰ ਹੋ ਕੇ ਬੋਲਿਆ, “ਹਜ਼ੂਰ ! ਮੇਰੀ ਫ਼ਰਿਆਦ ਸੁਣੋ। ਮੇਰਾ ਇਕ ਕੀਮਤੀ ਪੰਛੀ ਗਵਾਚ ਗਿਆ ਹੈ। ਉਸ ਨੂੰ ਮੈਂ ਇਕ ਹਜ਼ਾਰ ਮੋਹਰਾਂ ਨਾਲ ਖ਼ਰੀਦਿਆ ਸੀ। ਉਸ ਦੀ ਦੇਖ-ਭਾਲ ਮੇਰੇ ਚਾਰ ਨੌਕਰਾਂ ਦੇ ਹੱਥਾਂ ਵਿਚ ਸੀ। ਜਾਂ ਤਾਂ ਇਹਨਾਂ ਲੋਕਾਂ ਨੇ ਉਸ ਨੂੰ ਮਾਰ ਦਿੱਤਾ ਹੈ ਜਾਂ ਕਿਤੇ ਵੇਚ ਦਿੱਤਾ ਹੈ।

ਫ਼ਰਿਆਦ ਸੁਣ ਕੇ ਬੀਰਬਲ ਨੇ ਉਸ ਵਪਾਰੀ ਦੇ ਨੌਕਰਾਂ ਨੂੰ ਰਾਜ ਦਰਬਾਰ ਵਿਚ ਹਾਜ਼ਰ ਹੋਣ ਲਈ ਹੁਕਮ ਦਿੱਤਾ। ਉਹਨਾਂ ਦੇ ਆਉਣ 'ਤੇ ਬੀਰਬਲ ਨੇ ਕਿਹਾ, “ਦੇਖੋ, ਇਸ ਚਲਾਕ ਚੋਰ ਨੂੰ, ਜੋ ਪੰਛੀ ਨੂੰ ਮਾਰ ਕੇ ਖਾ ਗਿਆ ਅਤੇ ਹੁਣ ਉਸ ਦੇ ਖੰਭ ਪਗੜੀ ਵਿਚ ਛੁਪਾ ਕੇ ਰਾਜ ਦਰਬਾਰ ਵਿਚ ਆਇਆ ਹੈ। ਵਾਹ, ਤਾਰੀਫ ਕਰਨੀ ਪਵੇਗੀ ਇਸ ਦੀ।

ਬੀਰਬਲ ਦਾ ਇਸ ਤਰ੍ਹਾਂ ਕਹਿਣਾ ਸਾਰੇ ਦਰਬਾਰੀਆਂ ਨੇ ਸੁਣਿਆ। ਸੌਦਾਗਰ ਦੇ ਸੇਵਕਾਂ ਵਿਚ ਪੰਛੀ ਚੁਰਾਉਣ ਵਾਲਾ ਸੀ। ਇਹ ਸੁਣ ਕੇ ਉਸ ਦਾ ਹਥ ਤੁਰੰਤ ਉਪਰ ਉਠਿਆ ਅਤੇ ਉਹ ਆਪਣੀ ਪਗੜੀ ਫੋਲਣ ਲੱਗਾ।

ਬੱਸ ਇੰਨਾ ਹੀ ਕਾਫ਼ੀ ਸੀ। ਬੀਰਬਲ ਦੇ ਆਦੇਸ਼ 'ਤੇ ਉਸ ਨੂੰ ਤੁਰੰਤ ਗਿਫ਼ਤਾਰ ਕਰ ਲਿਆ ਗਿਆ। ਬਾਅਦ ਵਿਚ ਉਸ ਚੋਰ ਨੇ ਡਰ ਦੇ ਮਾਰੇ ਤੁਰੰਤ ਆਪਣਾ ਅਪਰਾਧ ਸਵੀਕਾਰ ਕਰ ਲਿਆ ਕਿ ਉਸ ਨੇ ਪੰਛੀ ਨੂੰ ਮਾਰ ਕੇ ਖਾ ਲਿਆ ਹੈ।

ਬੀਰਬਲ ਦਾ ਨਿਆਂ ਦੇਖ ਕੇ ਬਾਦਸ਼ਾਹ, ਸੌਦਾਗਰ ਅਤੇ ਹੋਰ ਦਰਬਾਰੀ ਵਾਹ-ਵਾਹ ਕਰ ਉੱਠੇ।


Post a Comment

0 Comments