ਜੇਕਰ ਸਾਰੇ ਬਾਦਸ਼ਾਹ ਹੁੰਦੇ
Jekar sare Badshah hunde
ਅਕਬਰ ਬੀਰਬਲ ਤੋਂ ਤਰ੍ਹਾਂ-ਤਰ੍ਹਾਂ ਦੇ ਅਜੀਬੋ-ਗਰੀਬ ਪ੍ਰਸ਼ਨ ਪੁੱਛਿਆ ਕਰਦੇ ਸੀ। ਕੁਝ ਪ੍ਰਸ਼ਨ ਅਜਿਹੇ ਹੀ ਹੁੰਦੇ ਸਨ ਜੋ ਉਹ ਬੀਰਬਲ ਦੀ ਬੁੱਧੀ ਦੀ ਪਰੀਖਿਆ ਲੈਣ ਦੇ ਲਈ ਪੁੱਛਦੇ ਸੀ।
ਇਕ ਵਾਰ ਬਾਦਸ਼ਾਹ ਅਕਬਰ ਬੀਰਬਲ ਨੂੰ ਬੋਲੇ, “ਬੀਰਬਲ ! ਇਸ ਦੁਨੀਆਂ ਵਿਚ ਕੋਈ ਅਮੀਰ ਹੈ, ਕੋਈ ਗ਼ਰੀਬ ਹੈ, ਅਜਿਹਾ ਕਿਉਂ ਹੁੰਦਾ ਹੈ ? ਸਾਰੇ ਲੋਕ ਈਸ਼ਵਰ ਨੂੰ ਪਰਮ-ਪਿਤਾ ਕਹਿੰਦੇ ਹਨ। ਸਾਰੇ ਆਦਮੀ ਉਸ ਦੇ ਪੁੱਤਰ ਹੀ ਹੋਏ । ਪਿਤਾ ਆਪਣੇ ਬੱਚਿਆਂ ਨੂੰ ਹਮੇਸ਼ਾਂ ਚੰਗਾ ਅਤੇ ਖ਼ੁਸ਼ਹਾਲ ਦੇਖਣਾ ਚਾਹੁੰਦਾ ਹੈ। ਫਿਰ ਈਸ਼ਵਰ ਪਰਮ-ਪਿਤਾ ਹੋ ਕੇ ਕਿਉਂ ਕਿਸੇ ਨੂੰ ਅਰਾਮ ਦਾ ਪੁਤਲਾ ਬਣਾਉਂਦਾ ਹੈ ਅਤੇ ਕਿਸੇ ਨੂੰ ਮੁੱਠੀ ਭਰ ਅਨਾਜ ਦੇ ਲਈ ਦਰ-ਦਰ ਭਟਕਾਉਂਦਾ ਹੈ ? ਆਖ਼ਰ ਉਸ ਨੇ ਸਾਰਿਆਂ ਨੂੰ ਇਕ ਸਮਾਨ ਕਿਉਂ ਨਹੀਂ ਬਣਾਇਆ ??? .
“ਆਲਮ ਪਨਾਹ ! ਅਗਰ ਪਰਮਾਤਮਾ ਅਜਿਹਾ ਨਾ ਕਰੇ ਤਾਂ ਦੁਨੀਆਂ ਦੀ ਗੱਡੀ ਚੱਲ ਹੀ ਨਹੀਂ ਸਕਦੀ। ਵੈਸੇ ਤਾਂ ਦੁਨੀਆਂ ਵਿਚ ਪੰਜ-ਪਿਤਾ ਕਹੇ ਗਏ ਹਨ। ਇਸ ਨਾਤੇ ਤੁਸੀਂ ਵੀ ਪਰਜਾ ਦੇ ਪਿਤਾ ਹੈ। ਫਿਰ ਤੁਸੀਂ ਕਿਸੇ ਨੂੰ ਹਜ਼ਾਰ, ਕਿਸੇ ਨੂੰ ਪੰਜ ਸੌ, ਕਿਸੇ ਨੂੰ ਪੰਜਾਹ ਤੇ ਕਿਸੇ ਨੂੰ ਸਿਰਫ਼ ਪੰਜ-ਸੱਤ ਰੁਪਏ ਹੀ ਵੇਤਨ ਦਿੰਦੇ ਹੋ। ਜਦ ਕਿ ਇਕ ਮਹੀਨੇ ਤਕ ਤੁਸੀਂ ਸਾਰਿਆਂ ਤੋਂ ਹੀ ਸਖ਼ਤੀ ਨਾਲ ਪੂਰਾ ਕੰਮ ਲੈਂਦੇ ਹੋ। ਅਜਿਹਾ ਕਿਉਂ ? ਸਾਰਿਆਂ ਨੂੰ ਇਕ ਹੀ ਨਜ਼ਰ ਨਾਲ ਕਿਉਂ ਨਹੀਂ ਦੇਖਦੇ ਹਾਂ ਅਤੇ ਫਿਰ ਅਗਰ ਈਸ਼ਵਰ ਸਾਰਿਆਂ ਨੂੰ ਬਾਦਸ਼ਾਹ ਬਣਾ ਦਿੰਦਾ ਤਾਂ ਸੇਵਕਾਂ ਦਾ ਕੰਮ ਕੌਣ ਕਰਦਾ ? ਬੀਰਬਲ ਕੌਣ ਬਣਦਾ ??
ਬਾਦਸ਼ਾਹ ਕੋਈ ਵੀ ਜਵਾਬ ਨਹੀਂ ਦੇ ਸਕੇ, ਉਲਟੇ ਸੋਚ ਵਿਚ ਪੈ ਗਏ।

0 Comments