Akbar-Birbal Story "Padhiya-Likhiya Gadha", "ਪੜਿਆ-ਲਿਖਿਆ ਗਧਾ" Punjabi Story for Students of Class 5, 6, 7, 8, 9, 10 in Punjabi Language.

 ਪੜਿਆ-ਲਿਖਿਆ ਗਧਾ 

Padhiya-Likhiya Gadha



ਬੀਰਬਲ ਦੀ ਪ੍ਰਸਿੱਧੀ ਦੂਰ-ਦੂਰ ਤਕ ਦੇ ਰਾਜਾਂ ਵਿਚ ਫੈਲ ਚੁੱਕੀ ਸੀ। ਇਸ ਗੱਲ ਵਿਚ ਕੋਈ ਸ਼ੱਕ ਵੀ ਨਹੀਂ ਸੀ ਕਿ ਉਹ ਕਾਫ਼ੀ ਬੁੱਧੀਮਾਨ, ਚਤੁਰ ਅਤੇ ਹਾਜ਼ਰ-ਜਵਾਬ ਸੀ।

ਇਕ ਦਿਨ ਉਹ ਅਕਬਰ ਦੇ ਨਾਲ ਦਰਬਾਰ ਵਿਚ ਬੈਠੇ ਸੀ, ਤਦੇ ਟੈਕਸ ਚੋਰਾਂ ਦੀਆਂ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿਚ ਇਕ ਗਧਾ ਦਰਬਾਰ ਵਿਚ ਹਾਜ਼ਰ ਕੀਤਾ ਗਿਆ।

ਬਾਦਸ਼ਾਹ ਨੂੰ ਖੁਸ਼ ਕਰਨ ਦੇ ਇਰਾਦੇ ਨਾਲ ਬੀਰਬਲ ਨੇ ਗਧੇ ਦੀ ਤਾਰੀਫ਼ ਦੇ ਪੁੱਲ ਬੰਨਦੇ ਹੋਏ ਕਿਹਾ, “ਜਹਾਂ ਪਨਾਹ, ਇਸ ਦੇ ਚਿਹਰੇ ਵਿਚ ਅਜਿਹੀ ਬੁੱਧੀਮਾਨੀ ਝਲਕ ਰਹੀ ਹੈ ਕਿ ਸ਼ਾਇਦ ਸਿਖਾਉਣ 'ਤੇ ਇਹ ਪੜ੍ਹਨਾ-ਲਿਖਣਾ ਵੀ ਸਿੱਖ ਜਾਵੇ।

ਬਾਦਸ਼ਾਹ ਨੇ ਉਸ ਦੀ ਗੱਲ ਫੜ ਲਈ ਅਤੇ ਸੇਵਕ ਨੂੰ ਹੁਕਮ ਦਿੱਤਾ ਕਿ ਉਹ ਗਧੇ ਦੀ ਰੱਸੀ ਨੂੰ ਬੀਰਬਲ ਦੇ ਹੱਥ ਵਿਚ ਫੜਾ ਦੇਵੇ। ਉਸ ਤੋਂ ਬਾਅਦ ਬੀਰਬਲ ਨੂੰ ਉਹਨਾਂ ਨੇ ਕਿਹਾ, “ਬੀਰਬਲ ! ਲੈ ਜਾਉ ਇਸ ਨੂੰ ਮਹੀਨੇ ਭਰ ਵਿਚ ਪੜ੍ਹਾ-ਲਿਖਾ ਕੇ ਵਾਪਸ ਲਿਆਉਣਾ।

ਬੀਰਬਲ ਨੂੰ ਇਹ ਸਮਝਦੇ ਦੇਰ ਨਹੀਂ ਲੱਗੀ ਕਿ ਜੇਕਰ ਉਹ ਇਸ ਕੰਮ ਵਿਚ ਅਸਫਲ ਹੋ ਗਿਆ ਤਾਂ ਕੀ ਨਤੀਜਾ ਹੋਵੇਗਾ।

ਠੀਕ ਇਕ ਮਹੀਨੇ ਬਾਅਦ ਉਸ ਗਧੇ ਦੀ ਰੱਸੀ ਫੜੀ ਬੀਰਬਲ ਦਰਬਾਰ ਵਿਚ ਹਾਜ਼ਰ ਹੋਏ। ਬਾਦਸ਼ਾਹ ਨੇ ਪੁੱਛਿਆ, “ਕੀ ਗਧਾ ਪੜ-ਲਿਖ ਗਿਆ ਹੈ ??

“ਹਾਂ ਜਹਾਂ ਪਨਾਹ ! ਇਹ ਕਹਿੰਦੇ ਹੋਏ ਉਹਨਾਂ ਨੇ ਇਕ ਮੋਟੀ ਜਿਹੀ ਪੋਥੀ ਕੱਢ ਕੇ ਗਧੇ ਦੇ ਸਾਹਮਣੇ ਰੱਖ ਦਿੱਤੀ।

ਗਧਾ ਜ਼ਬਾਨ ਨਾਲ ਪੋਥੀ ਦੇ ਪੰਨੇ ਪਲਟਦਾ ਚਲਾ ਗਿਆ ਅਤੇ 30ਵੇਂ ਪੰਨੇ 'ਤੇ ਪਹੁੰਚ ਕੇ ਜ਼ੋਰ-ਜ਼ੋਰ ਨਾਲ ਹੀਂਗਣ ਲੱਗਾ।

ਦੇਖੋ ਜਹਾਂ ਪਨਾਹ ! ਆਪਣੀ ਭਾਸ਼ਾ ਵਿਚ ਕਿਤਾਬ ਪੜ੍ਹ ਕੇ ਸੁਣਾ ਰਿਹਾ ਹੈ।

ਬਾਦਸ਼ਾਹ ਅਤੇ ਉਸ ਦੇ ਦਰਬਾਰੀ ਹੈਰਾਨ ਰਹਿ ਗਏ। ਬਾਦਸ਼ਾਹ ਨੇ ਪੁੱਛਿਆ, “ਤੁਸੀਂ ਇਹ ਚਮਤਕਾਰ ਕਿਵੇਂ ਕੀਤਾ ?

ਬੀਰਬਲ ਨੇ ਬੜੀ ਸ਼ਾਨ ਦੇ ਨਾਲ ਸਮਝਾਇਆ, “ਜਹਾਂ ਪਨਾਹ ! ਪਹਿਲੇ ਦਿਨ ਮੈਂ ਮੁੱਠੀ ਭਰ ਘਾਹ ਪੋਥੀ ਦੀ ਜ਼ਿਦ ਅਤੇ ਪਹਿਲੇ ਪੰਨੇ ਦੇ ਥੱਲੇ ਰੱਖ ਦਿੱਤੀ। ਦੂਸਰੇ ਦਿਨ ਮੈਂ ਘਾਹ ਦੁਸਰੇ ਪੰਨੇ ’ਤੇ ਰੱਖ ਦਿੱਤੀ। ਅਤੇ ਪੋਥੀ ਬੰਦ ਕਰ ਦਿੱਤੀ। ਗਧੇ ਨੇ ਇਸ ਨੂੰ ਖੋਲ੍ਹ ਕੇ ਘਾਹ ਖਾ ਲਈ। ਫਿਰ ਰੋਜ਼ਾਨਾ ਇਸ ਤਰ੍ਹਾਂ ਦੇ ਨਾਲ ਅੱਗੋਂ ਪੰਨੇ ਪਲਟਣ ਲੱਗਾ। ਜਿਥੇ ਘਾਹ ਨਹੀਂ ਮਿਲਦੀ, ਉਥੇ ਗਧਾ ਗੁੱਸੇ ਨਾਲ ਹੀਂਗਣ ਲੱਗਦਾ।

ਬਾਦਸ਼ਾਹ ਅਕਬਰ ਬੀਰਬਲ ਦੀ ਚਤੁਰਾਈ `ਤੇ ਮੁਸਕਰਾਏ ਬਿਨਾਂ ਨਾ ਰਹਿ ਸਕੇ। ਸਾਰੇ ਦਰਬਾਰੀ ਵੀ ਉਸ ਦੀ ਤਾਰੀਫ਼ ਕਰਨ ਲੱਗੇ।


Post a Comment

0 Comments