Akbar-Birbal Story "Kali hi Nemat", "ਕਾਲੀ ਹੀ ਨੇਮਤ" Punjabi Story for Students of Class 5, 6, 7, 8, 9, 10 in Punjabi Language.

ਕਾਲੀ ਹੀ ਨੇਮਤ 
Kali hi Nemat



ਬਾਦਸ਼ਾਹ ਅਕਬਰ ਹਰ ਰੋਜ਼ ਭੇਸ ਬਦਲ ਕੇ ਸੈਰ ਦੇ ਲਈ ਨਿਕਲਿਆ ਕਰਦਾ ਸੀ। ਇਕ ਦਿਨ ਉਹ ਬੀਰਬਲ ਦੇ ਨਾਲ ਭੇਸ ਬਦਲ ਕੇ ਸ਼ਹਿਰ ਤੋਂ ਬਾਹਰ ਇਕ ਪਿੰਡ ਵਿਚ ਪਹੁੰਚੇ।

ਉਥੇ ਬਾਦਸ਼ਾਹ ਨੇ ਦੇਖਿਆ ਕਿ ਇਕ ਕੁੱਤਾ ਰੋਟੀ ਦੇ ਟੁਕੜੇ ਨੂੰ, ਜੋ ਕਈ ਦਿਨਾਂ ਦੀ ਹੋ ਜਾਣ ਦੀ ਵਜ੍ਹਾ ਨਾਲ ਸੁੱਕ ਕੇ ਕਾਲੀ ਪੈ ਗਈ ਸੀ, ਚਬਾ-ਚਬਾ ਕੇ ਖਾ ਰਿਹਾ ਸੀ।

ਅਚਾਨਕ ਬਾਦਸ਼ਾਹ ਨੂੰ ਦਿਲਲਗੀ ਕਰਨ ਦੀ ਸੁੱਝੀ। ਉਹ ਬੋਲੇ , “ਬੀਰਬਲ ! ਦੇਖਿਆ, ਇਹ ਕੁੱਤਾ ਕਾਲੀ ਨੂੰ ਖਾ ਰਿਹਾ ਹੈ।

‘ਕਾਲੀ ਬੀਰਬਲ ਦੀ ਮਾਂ ਦਾ ਨਾਮ ਸੀ। ਉਹ ਸਮਝ ਗਏ ਕਿ ਆਲਮ ਪਨਾਹ ਦਿਲਲਗੀ ਕਰ ਰਹੇ ਹਨ ਕਿੰਤੂ ਇਸ ਭਾਵਨਾ ਨੂੰ ਦਬਾ ਕੇ ਉਹ ਤੁਰੰਤ ਬੋਲੇ, “ਆਲਮ ਪਨਾਹ, ਉਸ ਦੇ ਲਈ ਤਾਂ ਕਾਲੀ ਹੀ ਨੇਮਤ ਹੈ।”

‘ਨੇਮਤ’ ਬਾਦਸ਼ਾਹ ਦੀ ਮਾਂ ਦਾ ਨਾਮ ਸੀ। ਬੀਰਬਲ ਦੇ ਜਵਾਬ ਨੂੰ ਸੁਣ ਕੇ ਬਾਦਸ਼ਾਹ ਨੂੰ ਚੁੱਪ ਹੋ ਜਾਣਾ ਪਿਆ।


Post a Comment

0 Comments