Akbar-Birbal Story “Nadi kyo rondi hai?, "ਨਦੀ ਕਿਉਂ ਰੋਂਦੀ ਹੈ ?“ Punjabi Story for Students of Class 5, 6, 7, 8, 9, 10 in Punjabi Language.

ਨਦੀ ਕਿਉਂ ਰੋਂਦੀ ਹੈ
Nadi kyo rondi hai ?



ਇਕ ਵਾਰੀ ਵਰਖਾ ਰੁੱਤ ਵਿਚ ਮੀਂਹ ਬਹੁਤ ਪੈਣ ਕਰਕੇ ਜਮਨਾ ਨਦੀ ਬੜੇ ਜ਼ੋਰ ਨਾਲ ਵਹਿ ਰਹੀ ਸੀ। ਉਸ ਦੀ ਆਵਾਜ਼ ਸੁਣ ਕੇ ਅੱਧੀ ਰਾਤੀਂ ਬਾਦਸ਼ਾਹ ਦੀ ਜਾਗ ਖੁੱਲ੍ਹ ਗਈ, ਕਿਉਂਕਿ ਬਾਦਸ਼ਾਹੀ ਕਿਲ੍ਹਾ ਜਮਨਾ ਦੇ ਕੰਢੇ 'ਤੇ ਹੀ ਸੀ। ਬਾਦਸ਼ਾਹ ਨੇ ਉਹ ਆਵਾਜ਼ ਸੁਣ ਕੇ ਸੋਚਿਆ ਕਿ ਨਦੀ ਰੋਂਦੀ ਕਿਉਂ ਹੈ ? ਉਸ ਨੇ ਉਸੇ ਵੇਲੇ ਆਪਣੇ ਚੌਕੀਦਾਰਾਂ ਤੇ ਖ਼ਵਾਜਾ ਸਰਾਵਾਂ ਤੇ ਨੌਕਰਾਂ ਨੂੰ ਸੱਦ ਕੇ ਇਹੋ ਪ੍ਰਸ਼ਨ ਕੀਤਾ ਪਰ ਇਸ ਦਾ ਉੱਤਰ ਕੋਈ ਵੀ ਨਾ ਦੇ ਸਕਿਆ। ਬਾਦਸ਼ਾਹ ਨੇ ਫ਼ੌਰਨ ਬੀਰਬਲ ਨੂੰ ਬੁਲਾਉਣ ਦਾ ਹੁਕਮ ਦਿੱਤਾ। ਮਾਲਕ ਦਾ ਹੁਕਮ ਪਾ ਕੇ ਬੀਰਬਲ ਮੀਂਹ ਵੱਸਦੇ ਵਿਚ ਨੀਂਦਰ ਤਿਆਗ ਕੇ ਆਣ ਹਾਜ਼ਰ ਹੋਇਆ ਬਾਦਸ਼ਾਹ ਨੇ ਉਸ ਨੂੰ ਦੇਖ ਕੇ ਕਿਹਾ , “ਬੀਰਬਲ ! ਅੱਜ ਜਮਨਾ ਨਦੀ ਬੜੇ ਜ਼ੋਰ ਨਾਲ ਰੋ ਰਹੀ ਹੈ, ਇਸ ਦੇ ਰੋਣ ਦਾ ਕਾਰਨ ਕੋਈ ਨਹੀਂ ਦੱਸ ਸਕਿਆ ਇਸ ਵਾਸਤੇ ਤੈਨੂੰ ਤਕਲੀਫ਼ ਦਿੱਤੀ। ਹੈ। ਹੁਣ ਤੂੰ ਦੱਸ ਇਹ ਕਿਉਂ ਰੋਂਦੀ ਹੈ ???


ਬੀਰਬਲ ਨੇ ਫ਼ੌਰਨ ਉੱਤਰ ਦਿੱਤਾ, “ਜਹਾਂ ਪਨਾਹ ! ਨਦੀ ਆਪਣੇ ਪਿਤਾ ਪਰਬਤ ਦੇ ਘਰੋਂ ਵਿਦਾ ਹੋ ਕੇ ਆਪਣੇ ਪਤੀ ਸਮੁੰਦਰ ਦੇ ਘਰ ਨੂੰ ਜਾ ਰਹੀ ਹੈ। ਸਹੁਰੇ ਜਾਣ ਵੇਲੇ ਕੁੜੀਆਂ ਰੋਇਆ ਹੀ ਕਰਦੀਆਂ ਹਨ। ਇਸ ਵਾਸਤੇ ਇਹ ਵੀ ਹੋ ਰਹੀ ਹੈ।


ਬਾਦਸ਼ਾਹ ਨੇ ਖ਼ੁਸ਼ ਹੋ ਕੇ ਕਿਹਾ, “ਠੀਕ ਹੈ, ਠੀਕ ਹੈ।


ਫਿਰ ਹੋਰ ਕਈ ਗੱਲਾਂ ਕਰ ਕੇ ਬਾਦਸ਼ਾਹ ਨੇ ਕਿਹਾ, “ਇਹ ਮੋਹਲੇਧਾਰ ਮੀਂਹ ਤੇ ਹਨੇਰੀ ਰਾਤ ਵਿਚ ਵੀ ਕੋਈ ਚੱਲ ਰਿਹਾ ਹੋਵੇਗਾ ???


ਬੀਰਬਲ ਨੇ ਕਿਹਾ, “ਹਾਂ ਸਰਕਾਰ ! ਸ਼ਾਹੂਕਾਰਾਂ ਦਾ ਵਿਆਜ ਇਸ ਵੇਲੇ ਵੀ ਚੱਲ ਰਿਹਾ ਹੈ। ਉਹ ਕਦੀ ਨਹੀਂ ਰੁਕਦਾ।


ਏਨੇ ਨੂੰ ਬਾਦਸ਼ਾਹ ਨੂੰ ਨੀਂਦ ਗਈ। ਇਸ ਵਾਸਤੇ ਬੀਰਬਲ ਨੂੰ ਘੱਲ ਦਿੱਤਾ ਗਿਆ।

Post a Comment

0 Comments