Akbar-Birbal Story "Na Ithe na Uthe", "ਨਾ ਇਥੇ ਨਾ ਉਥੇ" Punjabi Story for Students of Class 5, 6, 7, 8, 9, 10 in Punjabi Language.

ਨਾ ਇਥੇ ਨਾ ਉਥੇ 
Na Ithe na Uthe 



ਹਜ਼ੂਰ, ਤੁਸੀਂ ਸਭ ਪ੍ਰਕਾਰ ਦੇ ਕੰਮ ਬੀਰਬਲ ਨੂੰ ਹੀ ਸੌਪ ਦਿੰਦੇ ਹੋ। ਕੀ ਅਸੀਂ ਕੁਝ ਵੀ ਨਹੀਂ ਕਰ ਸਕਦੇ ? ਇਕ ਦਿਨ ਇਕ ਦਰਬਾਰੀ ਨੇ ਅਕਬਰ ਨੂੰ ਕਿਹਾ।

“ਠੀਕ ਹੈ, ਮੈਂ ਅੱਜ ਤੈਨੂੰ ਵੀ ਇਕ ਕੰਮ ਦੱਸਦਾ ਹਾਂ, ਬਾਦਸ਼ਾਹ ਅਕਬਰ ਬੋਲੇ, “ਮੈਂ ਤੈਨੂੰ ਤਿੰਨ ਰੁਪਏ ਦਿੰਦਾ ਹਾਂ। ਇਸ ਦੀਆਂ ਤਿੰਨ ਚੀਜ਼ਾਂ ਲੈ ਆਉ । ਹਰ ਇਕ ਦੀ ਕੀਮਤ ਇਕ ਰੁਪਿਆ ਹੋਣੀ ਚਾਹੀਦੀ ਹੈ। ਪਹਿਲੀ ਚੀਜ਼ ਇਥੋਂ ਦੀ ਹੋਣੀ ਚਾਹੀਦੀ ਹੈ, ਦੂਸਰੀ ਚੀਜ਼ ਉਥੋਂ ਦੀ ਹੋਣੀ ਚਾਹੀਦੀ ਹੈ, ਤੀਸਰੀ ਚੀਜ਼ ਨਾ ਇਥੋਂ ਦੀ ਹੋਵੇ, ਨਾ ਉਥੋਂ ਦੀ ਹੋਵੇ।

ਦਰਬਾਰੀ ਤੁਰੰਤ ਬਾਜ਼ਾਰ ਚਲਾ ਗਿਆ । ਦੁਕਾਨਦਾਰ ਦੇ ਕੋਲ ਜਾ ਕੇ ਉਸ ਨੇ ਉਸ ਕੋਲੋਂ ਇਹ ਤਿੰਨ ਚੀਜ਼ਾਂ ਮੰਗੀਆਂ। ਦੁਕਾਨਦਾਰ ਉਸ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਾ ਅਤੇ ਬੋਲਿਆ, “ਇਹ ਚੀਜ਼ਾਂ ਕਿਤੇ ਵੀ ਨਹੀਂ ਮਿਲ ਸਕਦੀਆਂ।

ਉਹਨਾਂ ਤਿੰਨਾਂ ਚੀਜ਼ਾਂ ਨੂੰ ਦਰਬਾਰੀ ਨੇ ਅਨੇਕ ਦੁਕਾਨਾਂ ਤੋਂ ਪੁੱਛਿਆ ਅਤੇ ਲੱਭਿਆ, ਲੇਕਿਨ ਜਦੋਂ ਉਹ ਚੀਜ਼ਾਂ ਨਹੀਂ ਮਿਲੀਆਂ ਤਾਂ ਥੱਕਿਆ ਹਾਰਿਆ ਨਿਰਾਸ਼ ਹੋ ਕੇ ਦਰਬਾਰ ਵਿਚ ਵਾਪਸ ਆ ਗਿਆ।

ਉਸ ਨੇ ਬਾਦਸ਼ਾਹ ਅਕਬਰ ਨੂੰ ਦੱਸਿਆ, “ਇਹ ਤਿੰਨ ਚੀਜ਼ਾਂ ਕਿਸੇ ਵੀ ਕੀਮਤ 'ਤੇ ਕਿਤੇ ਵੀ ਨਹੀਂ ਮਿਲ ਸਕਦੀਆਂ। ਪਰ ਜੇ ਬੀਰਬਲ ਲਿਆ। ਸਕੇ ਤਾਂ ਮੈਂ ਉਸ ਨੂੰ ਮੰਨ ਜਾਵਾਂਗਾ।

“ਦੇਖਿਆ, ਤੁਹਾਡੇ ਅਤੇ ਬੀਰਬਲ ਵਿਚ ਇਹੀ ਫ਼ਰਕ ਹੈ। ਅਸੀਂ ਜਾਣਦੇ ਹਾਂ ਕਿ ਸਾਰੇ ਕੰਮ ਤੁਸੀਂ ਲੋਕ ਨਹੀਂ ਕਰ ਸਕਦੇ, ਇਸ ਲਈ ਮੈਂ ਹਰ ਕੰਮ ਪਹਿਲਾਂ ਹੀ ਬੀਰਬਲ ਨੂੰ ਸੌਂਪ ਦਿੰਦਾ ਹਾਂ ਅਤੇ ਉਸ ਦੀ ਤਰਫੋਂ ਸਾਨੂੰ ਨਿਰਾਸ਼ ਵੀ ਨਹੀਂ ਹੋਣਾ ਪੈਂਦਾ।

ਹੁਣ ਬਾਦਸ਼ਾਹ ਅਕਬਰ ਨੇ ਉਹੀ ਕੰਮ ਬੀਰਬਲ ਨੂੰ ਸੌਂਪ ਦਿੱਤਾ। ਬੀਰਬਲ ਨੇ ਕਿਹਾ ਕਿ ਕੱਲ ਤਕ ਇਹ ਤਿੰਨੇ ਚੀਜ਼ਾਂ ਦਰਬਾਰ ਵਿਚ ਪੇਸ਼ ਕਰ ਦਿੱਤੀਆਂ ਜਾਣਗੀਆਂ।

ਬੀਰਬਲ ਸਿੱਧੇ ਬਾਜ਼ਾਰ ਵਿਚ ਗਏ ਅਤੇ ਇਕ ਰੁਪਿਆ ਉਹਨਾਂ ਨੇ ਚੁਰਾਹੇ 'ਤੇ ਬੈਠੇ ਇਕ ਭਿਖਾਰੀ ਨੂੰ ਦਾਨ ਕਰ ਦਿੱਤਾ।

ਉਹ ਦਰਬਾਰੀ ਜੋ ਅਸਫਲ ਹੋ ਕੇ ਪਰਤਿਆ ਸੀ, ਉਹ ਛਪ ਕੇ ਬੀਰਬਲ ਦਾ ਪਿੱਛਾ ਕਰ ਰਿਹਾ ਸੀ।

ਬੀਰਬਲ ਨੇ ਅੱਗੇ ਜਾ ਕੇ ਇਕ ਮਿਠਾਈ ਦੀ ਦੁਕਾਨ ਤੋਂ ਇਕ ਰੁਪਏ ਦੀ ਮਿਠਾਈ ਖ਼ਰੀਦ ਕੇ ਮਜ਼ੇ ਨਾਲ ਖਾਧੀ, ਫਿਰ ਇਕ ਜੁਆ ਘਰ ਵਿਚ ਜਾ ਕੇ ਜੁਆ ਖੇਡਣ ਬੈਠ ਗਏ ਅਤੇ ਇਕ ਰੁਪਿਆ ਹਾਰ ਕੇ ਘਰ ਨੂੰ ਚਲੇ ਗਏ ।

ਅਗਲੇ ਦਿਨ ਬੀਰਬਲ ਦਰਬਾਰ ਵਿਚ ਆਏ ਤਾਂ ਬਾਦਸ਼ਾਹ ਨੇ ਪੱਛਿਆ, “ਕਿਉਂ ਬੀਰਬਲ, ਸਾਡੀਆਂ ਚੀਜ਼ਾਂ ਲਿਆਏ ਹੋ।

ਬੀਰਬਲ ਨੇ ਤੁਰੰਤ ਕਿਹਾ, “ਜੀ ਹਾਂ, ਮੈਂ ਪਹਿਲਾ ਰੁਪਿਆ ਇਕ ਫਕੀਰ ਨੂੰ ਦੇ ਦਿੱਤਾ, ਜੋ ਉਥੋਂ ਪਰਮਾਤਮਾ ਦੇ ਕੋਲ ਜਾ ਪਹੁੰਚਿਆ। ਦੂਸਰਾ ਪਿਆ ਮੈਂ ਮਿਠਾਈ ਵਿਚ ਖ਼ਰਚ ਕੀਤਾ, ਜੋ ਇਥੇ ਕੰਮ ਆ ਗਿਆ ਅਤੇ ਤੀਸਰੇ ਰੁਪਏ ਦਾ ਮੈਂ ਜੁਆ ਖੇਡ ਲਿਆ ਜੋ ਕਿ ਨਾ ਇਥੇ ਕੰਮ ਆਇਆ ਨਾ ਉਥੇ, ਭਾਵ ਪਰਲੋਕ ਵਿਚ ।

ਬੀਰਬਲ ਦਾ ਜਵਾਬ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਅਕਬਰ ਨੇ ਬੀਰਬਲ ਨੂੰ ਬਹੁਤ ਜ਼ਿਆਦਾ ਇਨਾਮ ਦਿੱਤਾ।


Post a Comment

0 Comments