Akbar-Birbal Story "Me vada ja Indar", "ਮੈਂ ਵੱਡਾ ਜਾਂ ਇੰਦਰ " Punjabi Story for Students of Class 5, 6, 7, 8, 9, 10 in Punjabi Language.

 

ਮੈਂ ਵੱਡਾ ਜਾਂ ਇੰਦਰ 
Me vada ja Indar



ਇਕ ਸਵੇਰ ਅਕਬਰ ਤੇ ਬੀਰਬਲ ਬਗੀਚੇ ਵਿਚ ਘੁੰਮਣ ਨਿਕਲੇ। ਘੁੰਮਦੇ ਹੋਏ ਉਹ ਸਵਰਗ-ਨਰਕ ਦੀਆਂ ਗੱਲਾਂ ਕਰ ਰਹੇ ਸੀ। ਗੱਲਾਂ ਹੀ ਗੱਲਾਂ ਵਿਚ ਸਵਰਗ ਦੇ ਰਾਜਾ ਇੰਦਰ ਦੀ ਗੱਲ ਚੱਲ ਪਈ। ਅਕਬਰ ਨੇ ਸੋਚਿਆ, “ਇੰਦਰ ਕਿਵੇਂ ਹੋਵੇਗਾ ? ਇਹ ਵੱਡਾ ਰਾਜਾ ਹੋਵੇਗਾ ਜਾਂ ਛੋਟਾ ? ਉਹਨਾਂ ਨੇ ਬੀਰਬਲ ਤੋਂ ਪੁੱਛਿਆ, “ਬੀਰਬਲ । ਰਾਜਾ ਇੰਦਰ ਵੱਡਾ ਹੈ। ਜਾਂ ਮੈਂ ? ਜੋ ਸਹੀ ਗੱਲ ਹੋਵੇ, ਉਹੀ ਕਹਿਣਾ।

ਬੀਰਬਲ ਉਲਝਣ ਵਿਚ ਪੈ ਗਏ, ਉਹਨਾਂ ਸੋਚਿਆ ਕਿ ਜੇਕਰ ਮੈਂ ਇੰਦਰ ਨੂੰ ਵੱਡਾ ਕਹਾਂਗਾ ਤਾਂ ਬਾਦਸ਼ਾਹ ਨਾਰਾਜ਼ ਹੋਣਗੇ। ਜੇਕਰ ਮੈਂ ਬਾਦਸ਼ਾਹ ਨੂੰ ਵੱਡਾ ਕਹਾਂਗਾ ਤਾਂ ਉਹ ਪ੍ਰਮਾਣ ਮੰਗਣਗੇ। ਮੈਂ ਪ੍ਰਮਾਣ ਕਿਥੋਂ ਲਿਆਵਾਂਗਾ।

ਬੀਰਬਲ ਕੁਝ ਨਹੀਂ ਬੋਲੇ।

ਬਾਦਸ਼ਾਹ ਅਕਬਰ ਨੇ ਉਹਨਾਂ ਨੂੰ ਖ਼ਾਮੋਸ਼ ਦੇਖਿਆ ਤਾਂ ਜਿੱਦ ਕਰਨ ਲੱਗੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਬੀਰਬਲ ਕੋਲ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਹੈ।

“ਬੀਰਬਲ, ਕੁਝ ਵੀ ਕਰੋ, ਮੈਨੂੰ ਇਸ ਪ੍ਰਸ਼ਨ ਦਾ ਉੱਤਰ ਇਸੇ ਸਮੇਂ ਚਾਹੀਦਾ ਹੈ।

“ਜਹਾਂ ਪਨਾਹ ! ਇੰਦਰ ਦਾ ਅਤੇ ਤੁਹਾਡਾ ਕੀ ਮੁਕਾਬਲਾ ? ਤੁਸੀਂ ਤੁਸੀਂ ਹੋ, ਇੰਦਰ ਇੰਦਰ ਹੈ।

“ਨਹੀਂ, ਨਹੀਂ, ਸਾਨੂੰ ਅਜਿਹਾ ਗੋਲ-ਮੋਲ ਜਵਾਬ ਨਹੀਂ ਚਾਹੀਦਾ। ਸਾਨੂੰ ਸਾਫ਼-ਸਾਫ਼ ਦੱਸੋ ਕਿ ਮੈਂ ਵੱਡਾ ਹਾਂ ਜਾਂ ਇੰਦਰ ??

ਬੀਰਬਲ ਨੇ ਇਕ ਗਹਿਰਾ ਸਾਹ ਲਿਆ। ਫਿਰ ਬੋਲੇ, “ਜਹਾਂ ਪਨਾਹ, ਇੰਦਰ ਤੋਂ ਵੱਡੇ ਤੁਸੀਂ ਹੋ।

ਬਾਦਸ਼ਾਹ ਮਨ ਹੀ ਮਨ ਬਹੁਤ ਖ਼ੁਸ਼ ਹੋਏ, ਲੇਕਿਨ ਇੰਨੀ ਸਰਲਤਾ ਨਾਲ ਬੀਰਬਲ ਨੂੰ ਛੁਟਕਾਰਾ ਭਲਾ ਕਿਥੋਂ ਮਿਲਣ ਵਾਲਾ ਸੀ।

ਉਹੀ ਹੋਇਆ, ਜਿਵੇਂ ਬੀਰਬਲ ਨੇ ਸੋਚਿਆ ਸੀ।

ਬਾਦਸ਼ਾਹ ਬੋਲੋ, ਤੁਸੀਂ ਮੈਨੂੰ ਇੰਦਰ ਤੋਂ ਵੱਡਾ ਕਹਿੰਦੇ ਹੋ, ਇਸ ਦਾ ਕੋਈ ਪ੍ਰਮਾਣ ਹੈ ਤੁਹਾਡੇ ਕੋਲ ???

ਬੀਰਬਲ ਨੂੰ ਪਤਾ ਸੀ ਕਿ ਬਾਦਸ਼ਾਹ ਪ੍ਰਮਾਣ ਮੰਗਣਗੇ। ਉਸ ਨੇ ਉੱਤਰ ਦਿੱਤਾ, “ਜਦ ਮਾ ਜੀ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਤਦ ਉਹਨਾਂ ਨੇ ਦੋ ਪੁਤਲੇ ਬਣਾਏ ਸੀ। ਇਕ ਤੁਹਾਡਾ ਤੇ ਇਕ ਇੰਦਰ ਦਾ। ਦੋਨਾਂ ਨੂੰ ਉਸਨੇ ਤਰਾਜੂ ਦੇ ਇਕ-ਇਕ ਪੱਲੜੇ ਵਿਚ ਰੱਖਿਆ। ਤੁਸੀਂ ਵੱਡੇ ਸੀ, ਇਸ ਲਈ ਵਜ਼ਨ ਵਿਚ ਭਾਰੀ ਸੀ। ਤੁਹਾਡਾ ਪੱਲੜਾ ਥੱਲੇ ਆ ਗਿਆ, ਬ੍ਰਹਮਾ ਜੀ ਨੇ ਤੁਹਾਨੂੰ ਇਥੋਂ ਦਾ ਭਾਵ ਧਰਤੀ ਦਾ ਰਾਜ ਦਿੱਤਾ। ਇੰਦਰ ਛੋਟੇ ਸੀ, ਇਸ ਲਈ ਉਹ ਵਜ਼ਨ ਵਿਚ ਹਲਕੇ ਸੀ। ਉਹਨਾਂ ਦਾ ਪੱਲੜਾ ਉਪਰ ਉੱਠ ਗਿਆ। ਇਸ ਲਈ ਬ੍ਰਹਮਾ ਜੀ ਨੇ ਉਹਨਾਂ ਨੂੰ ਸਵਰਗ ਦਾ ਰਾਜ ਦਿੱਤਾ। ਇਸ ਪ੍ਰਕਾਰ ਬ੍ਰਹਮਾ ਜੀ ਨੇ ਉਸ ਸਮੇਂ ਪ੍ਰਮਾਣਿਤ ਕਰ ਦਿੱਤਾ ਸੀ ਕਿ ਤੁਸੀਂ ਹੀ ਵੱਡੇ ਹੋ।

ਬੀਰਬਲ ਦਾ ਜਵਾਬ ਸੁਣ ਕੇ ਅਕਬਰ ਹੱਸਣ ਲੱਗੇ। ਉਹਨਾਂ ਕਿਹਾ, “ਵਾਹ ਬੀਰਬਲ ਵਾਹ ! ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ।”

ਬੀਰਬਲ ਮੁਸਕਰਾ ਕੇ ਰਹਿ ਗਏ।


Post a Comment

0 Comments