ਜਦੋਂ ਸੁੰਦਰਤਾ ਵੰਡੀ ਜਾ ਰਹੀ ਸੀ
Jado Sundarta vandi ja rahi si
ਇਕ ਦਿਨ ਦਰਬਾਰ ਵਿਚ ਆਦਮੀਆਂ ਦੀ ਸੁੰਦਰਤਾ ਦੇ ਵਿਸ਼ੇ ਵਿਚ ਬਾਦਸ਼ਾਹ ਨੇ ਚਰਚਾ ਛੇੜ ਦਿੱਤੀ। ਸਾਰੇ ਦਰਬਾਰੀਆਂ ਵੱਲੋਂ ਬੀਰਬਲ ਨੂੰ ਨੀਵਾਂ ਦਿਖਾਉਣ ਦਾ ਮੌਕਾ ਮਿਲ ਗਿਆ। ਕਿਉਂਕਿ ਬੀਰਬਲ ਦਾ ਰੰਗ ਸਾਂਵਲਾ ਸੀ। ਉਸ ਵਕਤ ਬੀਰਬਲ ਉਥੇ ਨਹੀਂ ਸੀ। ਥੋੜੀ ਦੇਰ ਬਾਅਦ ਜਦ ਬੀਰਬਲ ਉਥੇ ਆਏ ਤਾਂ ਸਾਰੇ ਲੋਕ ਉਸ ਨੂੰ ਦੇਖ ਕੇ ਹੱਸਣ ਲੱਗੇ। ਮੌਕਾ ਪਾ ਕੇ ਉਸ ਨੇ ਰਾਜਾ ਨੂੰ ਕਿਹਾ, “ਮਹਾਰਾਜ! ਅੱਜ ਤਾਂ ਸਾਰਾ ਦਰਬਾਰ ਬੇਹੱਦ ਖੁੱਸ ਦਿਖਾਈ ਦੇ ਰਿਹਾ ਹੈ।“
ਇਸ ਤੇ ਅਕਬਰ ਨੇ ਕਿਹਾ, “ਤੇਰੀ ਬਦਸੂਰਤੀ ਨੂੰ ਦੇਖ ਕੇ ਲੋਕ ਹੱਸ ਰਹੇ ਹਨ। ਸਾਰੇ ਲੋਕ ਗੋਰੇ ਹਨ, ਤੁਸੀਂ ਕਾਲੇ ਕਿਉਂ ਹੋ??
ਬੀਰਬਲ ਬੋਲਿਆ, “ਕੀ ਤੁਹਾਨੂੰ ਇਸ ਦੀ ਵਜ਼ਾ ਨਹੀਂ ਪਤਾ ?? ਨਹੀਂ, ਕੀ ਹੈ ਇਸ ਦੀ ਵਜ਼ਾ ??? ਅਕਬਰ ਨੇ ਕਿਹਾ।
ਬੀਰਬਲ ਬੋਲੇ, “ਜਹਾਂ ਪਨਾਹ ! ਅੱਲਾ ਦੇ ਦਰਬਾਰ ਵਿਚ ਇਕ ਜਗਾ ਖੂਬਸੂਰਤੀ ਅਤੇ ਦੂਸਰੀ ਜਗ੍ਹਾ ਅਕਲ ਵੰਡੀ ਜਾ ਰਹੀ ਸੀ। ਬੱਸ ਅਕਲ ਲੈਣ ਦੇ ਚੱਕਰ ਵਿਚ ਮੈਂ ਖੂਬਸੂਰਤੀ ਨਾ ਲੈ ਸਕਿਆ ਅਤੇ ਜਿਨਾਂ ਨੇ ਖੂਬਸੂਰਤੀ ਲਈ, ਉਹਨਾਂ ਨੂੰ ਅਕਲ ਨਹੀਂ ਮਿਲੀ।
ਬੀਰਬਲ ਦੇ ਜਵਾਬ ਤੋਂ ਬਾਦਸ਼ਾਹ ਬੇਹੱਦ ਖੁਸ਼ ਹੋਏ, ਜਦ ਕਿ ਬੀਰਬਲ ਦਾ ਮਜ਼ਾਕ ਉਡਾਉਣ ਵਾਲਿਆਂ ਦੇ ਸਿਰ ਇਕ ਵਾਰ ਫਿਰ ਸ਼ਰਮ ਨਾਲ ਝੁਕ ਗਏ ।

0 Comments