ਮੈਂ ਇਕੱਲਾ ਮੁਰਗਾ
Me Ikala Murga
ਇਕ ਦਿਨ ਬਾਦਸ਼ਾਹ ਅਕਬਰ ਨੇ ਬੀਰਬਲ ਦਾ ਮਜ਼ਾਕ ਉਡਾਉਣ ਦੇ ਲਈ ਹੋਰ ਲੋਕਾਂ ਦੇ ਨਾਲ ਮਿਲ ਕੇ ਇਕ ਯੋਜਨਾ ਬਣਾਈ।
ਯੋਜਨਾ ਦੇ ਅਨੁਸਾਰ ਸਾਰਿਆਂ ਨੇ ਆਪਣੀਆਂ ਜੇਬਾਂ ਵਿਚ ਇਕ-ਇਕ ਆਂਡਾ ਰੱਖ ਲਿਆ।
ਜਦੋਂ ਬੀਰਬਲ ਆਏ ਤਾਂ ਬਾਦਸ਼ਾਹ ਬੋਲੇ, “ਬੀਰਬਲ ! ਇਸ ਹੌਜ ਵਿਚ ਕੁੱਦਣ ’ਤੇ ਇਕ ਆਂਡਾ ਮਿਲਦਾ ਹੈ । ਸਾਰੇ ਇਸ ਹੌਜ ਵਿਚ ਕੁੱਦਣਗੇ ਤੇ ਆਂਡਾ ਲੈ ਆਉਣਗੇ। ਤੁਸੀਂ ਵੀ ਕੁੱਦਣਾ।
ਇਕ-ਇਕ ਕਰ ਕੇ ਦਰਬਾਰੀ ਕੁੱਦਦੇ ਰਹੇ ਅਤੇ ਆਂਡਾ ਲਿਆਉਂਦੇ ਰਹੇ।
ਸਾਰਿਆਂ ਦੇ ਬਾਅਦ 'ਚ ਬੀਰਬਲ ਕੁੱਦੇ। ਬੀਰਬਲ ਜਦੋਂ ਬਾਹਰ ਨਿਕਲੇ ਤਾਂ ਹੱਥ ਖ਼ਾਲੀ ਸੀ।
ਬੀਰਬਲ ਨੂੰ ਖ਼ਾਲੀ ਹੱਥ ਆਉਂਦੇ ਦੇਖ ਦੇ ਸਾਰੇ ਹੱਸਣ ਲੱਗੇ। ਸਾਰਿਆਂ ਨੂੰ ਹੱਸਦੇ ਦੇਖ ਕੇ ਬੀਰਬਲ ਗੰਭੀਰ ਹੋ ਗਏ ।
ਬਾਦਸ਼ਾਹ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ, “ਸਾਰੇ ਲੋਕ ਇਕ-ਇਕ ਆਂਡਾ ਲੱਭ ਲਿਆਏ। ਤੁਸੀਂ ਕੁਝ ਨਹੀਂ ਲਿਆਏ। ਕਿਉਂ ਕੀ ਗੱਲ ਹੈ? ਹਾਰ ਗਏ ਨਾ।”
“ਇਹ ਗੱਲ ਨਹੀਂ ਹੈ, ਹਜ਼ੂਰ, ਬੀਰਬਲ ਨੇ ਬੜੇ ਸਹਿਜ-ਸੁਭਾਅ ਕਿਹਾ, “ਗੱਲ ਇਹ ਹੈ ਕਿ ਮੈਂ ਹੀ ਇਕ ਇਕੱਲਾ ਮੁਰਗਾ ਹਾਂ। ਜੋ ਮੁਰਗੀਆਂ ਸੀ, ਉਹ ਹੀ ਆਂਡਾ ਦੇ ਸਕਦੀਆਂ ਸਨ। ਇਹਨਾਂ ਮੁਰਗੀਆਂ ਨੇ ਮੇਰੀ ਬਦੌਲਤ ਆਂਡੇ ਦਿੱਤੇ ਹਨ।”
ਬਾਦਸ਼ਾਹ ਠਹਾਕਾ ਲਾ ਕੇ ਹੱਸ ਪਿਆ ਅਤੇ ਬੀਰਬਲ ਦੇ ਵਿਰੋਧੀ ਸਭਾ ਕਰਮਚਾਰੀ ਮੂੰਹ ਲਟਕਾ ਕੇ ਰਹਿ ਗਏ।
0 Comments