Akbar-Birbal Story "Gadha ki jane", "ਗਧਾ ਕੀ ਜਾਣੇ " Punjabi Story for Students of Class 5, 6, 7, 8, 9, 10 in Punjabi Language.

ਗਧਾ ਕੀ ਜਾਣੇ 
Gadha ki jane



ਬੀਰਬਲ ਤੰਮਾਕੂ ਖਾਇਆ ਕਰਦਾ ਸੀ, ਪਰ ਅਕਬਰ ਬਾਦਸ਼ਾਹ ਨਹੀਂ ਖਾਂਦੇ ਸੀ। ਇਕ ਦਿਨ ਅਕਬਰ ਬਾਦਸ਼ਾਹ ਬੀਰਬਲ ਨੂੰ ਸ਼ਰਮਿੰਦਾ ਕਰਨ ਦੇ ਲਈ ਸੈਰ ਦਾ ਬਹਾਨਾ ਕਰ ਕੇ ਉਸ ਨੂੰ ਤੰਮਾਕੂ ਦੇ ਖੇਤ ਵਿਚ ਲੈ ਗਏ।

ਉਥੇ ਜਾ ਕੇ ਉਹਨਾਂ ਨੇ ਇਕ ਗਧਾ ਖੇਤ ਵਿਚ ਚਰਨ ਲਈ ਛਡਵਾ ਦਿੱਤਾ। ਜਦ ਗਧੇ ਨੇ ਤੰਮਾਕੂ ਨਹੀਂ ਖਾਧਾ ਤਾਂ ਅਕਬਰ ਬਾਦਸ਼ਾਹ ਬੋਲੇ :

“ਬੀਰਬਲ! ਦੇਖੋ, ਤੰਮਾਕੂ ਕਿੰਨੀ ਬੁਰੀ ਚੀਜ਼ ਹੈ। ਇਸ ਨੂੰ ਗਧਾ ਤਕ ਨਹੀਂ ਖਾਂਦਾ।” ,

ਬੀਰਬਲ ਨੇ ਜਵਾਬ ਦਿੱਤਾ, “ਹਾਂ ਜਹਾਂ ਪਨਾਹ ! ਇਹ ਸੱਚ ਹੈ, ਗਧੇ ਤੰਮਾਕੂ ਨਹੀਂ ਖਾਂਦੇ। ਗਧਾ ਕੀ ਜਾਣੇ ਤੰਮਾਕੂ ਦਾ ਸਵਾਦ।

ਬੀਰਬਲ ਦਾ ਇਹ ਕਟਾਖ਼ਸ਼ ਸੁਣ ਕੇ ਬਾਦਸ਼ਾਹ ਅਕਬਰ ਸ਼ਰਮ ਦੇ ਨਾਲ ਪਾਣੀ-ਪਾਣੀ ਹੋ ਗਏ।


Post a Comment

0 Comments