ਬਹਾਦਰ ਵੀ, ਡਰਪੋਕ ਵੀ
Bahadur vi, Darpok vi
ਇਕ ਦਿਨ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਕਿਹਾ, “ਜਾ ਕੇ ਸ਼ਹਿਰ ਦੇ ਬਹਾਦਰ ਅਤੇ ਡਰਪੋਕ ਲੱਭ ਲਿਆਉ । ਬੀਰਬਲ ਉਸੇ ਸਮੇਂ ਬਾਜ਼ਾਰ ਵੱਲ ਚਲੇ ਗਏ ਅਤੇ ਇਕ ਔਰਤ ਨੂੰ ਕੁਝ ਗੱਲਾਂ ਸਮਝਾ ਕੇ ਬਾਦਸ਼ਾਹ ਦੇ ਕੋਲ ਲੈ ਆਏ।
ਬਾਦਸ਼ਾਹ ਨੇ ਇਕੱਲੀ ਔਰਤ ਦੇਖ ਕੇ ਬੀਰਬਲ ਨੂੰ ਕਿਹਾ, “ਬੀਰਬਲ, ਤੁਸੀਂ ਇਹਨਾਂ ਦਿਨਾਂ ਵਿਚ ਬੋਲੇ ਤਾਂ ਨਹੀਂ ਹੁੰਦੇ ਜਾ ਰਹੇ । ਮੈਂ ਤੁਹਾਨੂੰ ਦੋ ਮਨੁੱਖ ਲਿਆਉਣ ਲਈ ਕਿਹਾ ਸੀ, ਤੁਸੀਂ ਕੇਵਲ ਇਕ ਹੀ ਲੈ ਕੇ ਵਾਪਸ ਆ ਗਏ ।
ਬੀਰਬਲ ਬੋਲੇ, ਗਰੀਬ ਪਰਵਰ ! ਇਸ ਇਸਤਰੀ ਵਿਚ ਦੋਨੋਂ ਪ੍ਰਕਾਰ ਦੇ ਗੁਣ ਹਨ। ਇਹ ਇਕੱਲੀ ਬਹਾਦਰ ਅਤੇ ਡਰਪੋਕ ਦੋਨਾਂ ਦਾ ਕੰਮ ਕਰਦੀ ਹੈ।
ਕਿਵੇਂ ?? ਬਾਦਸ਼ਾਹ ਨੇ ਪੁੱਛਿਆ। “ਜਹਾਂ ਪਨਾਹ ! ਜਦੋਂ ਇਸ ਦੇ ਬੱਚੇ 'ਤੇ ਕੋਈ ਕਸ਼ਟ ਆ ਜਾਂਦਾ ਹੈ ਤਾਂ ਇਹ ਸ਼ੇਰਨੀ ਬਣ ਜਾਂਦੀ ਹੈ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਲਈ ਇਹ ਮੌਤ ਨਾਲ ਵੀ ਟਕਰਾ ਜਾਂਦੀ ਹੈ। ਵੈਸੇ ਇਹ ਆਪਣੇ ਘਰ ਵਿਚ ਚੂਹੇ ਤੋਂ ਵੀ ਡਰਦੀ ਹੈ।”
“ਵਾਹ, ਬਹੁਤ ਖੂਬ ।’’ ਬਾਦਸ਼ਾਹ ਅਕਬਰ ਖੁਸ਼ ਹੋਏ ਅਤੇ ਉਸ ਔਰਤ ਨੂੰ ਬਹੁਤ ਜ਼ਿਆਦਾ ਇਨਾਮ ਦੇ ਕੇ ਵਿਦਾਅ ਕਰ ਦਿੱਤਾ।
0 Comments