ਚੋਰ ਦੀ ਦਾੜ੍ਹੀ ਵਿਚ ਤਿਨਕਾ
Chor di Dadhi vich tinka
ਇਕ ਵਾਰ ਅਕਬਰ ਨੂੰ ਬੀਰਬਲ ਦੀ ਚਤੁਰਾਈ ਪਰਖਣ ਦੀ ਇੱਛਾ ਹੋਈ। ਉਹਨਾਂ ਨੇ ਆਪਣੀ ਉਂਗਲ ਤੋਂ ਗੁਠੀ ਉਤਾਰ ਕੇ ਆਪਣੇ ਇਕ ਦਰਬਾਰੀ ਨੂੰ ਸੌਂਪ ਦਿੱਤੀ ਅਤੇ ਉਸ ਨੂੰ ਕਿਹਾ, “ਇਸ ਅੰਗੁਠੀ ਨੂੰ ਤੁਸੀਂ ਆਪਣੇ ਕੋਲ ਲੁਕਾ ਕੇ ਰੱਖ ਲਉ। ਇਸ ਸੰਬੰਧ ਵਿਚ ਕਿਸੇ ਨੂੰ ਕੁਝ ਨਾ ਕਹਿਣਾ। ਅੱਜ ਅਸੀਂ ਬੀਰਬਲ ਨੂੰ ਥੋੜ੍ਹਾ ਪਰੇਸ਼ਾਨ ਕਰਨਾ ਚਾਹੁੰਦੇ ਹਾਂ।”
ਥੋੜੀ ਦੇਰ ਬਾਅਦ ਜਿਵੇਂ ਹੀ ਬੀਰਬਲ ਦਰਬਾਰ ਵਿਚ ਆਏ , ਅਕਬਰ ਨੇ ਕਿਹਾ, “ਬੀਰਬਲ, ਅੱਜ ਸਵੇਰੇ ਮੇਰੀ ਅੰਗੁਠੀ ਗਵਾਚ ਗਈ ਹੈ। ਉਹ ਅੰਗੁਠੀ ਮੈਨੂੰ ਬਹੁਤ ਪਿਆਰੀ ਹੈ। ਇਸ ਲਈ ਤੁਸੀਂ ਕਿਸੇ ਵੀ ਤਰੀਕੇ ਉਸ ਨੂੰ ਤਲਾਸ਼ ਕਰ ਕੇ ਲਿਆਉ।”
ਬੀਰਬਲ ਨੇ ਅਕਬਰ ਨੂੰ ਘੁਮਾ-ਫਿਰਾ ਕੇ ਅਲੱਗ-ਅਲੱਗ ਢੰਗ ਨਾਲ ਪੁੱਛਿਆ ਕਿ ਅੰਗੂਠੀ ਕਿਥੇ ਡਿੱਗੀ, ਕਿਥੇ ਰੱਖੀ ਸੀ, ਵਗੈਰਾ-ਵਗੈਰਾ। ਪਰ ਬਾਦਸ਼ਾਹ ਅਕਬਰ ਇਕ ਹੀ ਗੱਲ ਕਹਿੰਦੇ ਰਹੇ ਕਿ ਮੈਨੂੰ ਕੁਝ ਯਾਦ ਨਹੀਂ। ਬੱਸ ਤੁਸੀਂ ਮੇਰੀ ਅੰਗੁਠੀ ਲੱਭ ਕੇ ਲਿਆ ਦਿਉ।
ਬੀਰਬਲ ਸਮਝ ਗਏ ਕਿ ਬਾਦਸ਼ਾਹ ਉਸ ਨੂੰ ਮੂਰਖ ਬਣਾ ਰਹੇ ਹਨ। ਉਸ ਨੇ ਦਰਬਾਰੀਆਂ ਦੀ ਤਰਫ਼ ਦੇਖਿਆ, ਸਾਰੇ ਦਰਬਾਰੀ ਹੱਸ ਰਹੇ ਸਨ। ਹੁਣ ਤਾਂ ਉਸ ਨੂੰ ਪੱਕਾ ਸ਼ੱਕ ਹੋ ਗਿਆ ਕਿ ਉਸ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਹ ਬੋਲੇ , “ਠੀਕ ਹੈ, ਮੈਂ ਹੁਣੇ ਤੁਹਾਡੀ ਅੰਗੂਠੀ ਲੱਭ ਦਿੰਦਾ ਹਾਂ।”
ਬੀਰਬਲ ਅੱਖਾਂ ਬੰਦ ਕਰ ਕੇ ਕੋਈ ਮੰਤਰ ਜਿਹਾ ਬੁੜਬੁੜਾਉਣ ਲੱਗਾ। ਫਿਰ ਅਕਬਰ ਨੂੰ ਕਿਹਾ, “ਹਜ਼ੂਰ, ਤੁਹਾਡੀ ਅੰਗੁਠੀ ਇਥੇ ਹੈ। ਉਹ ਕਿਸ ਦਰਬਾਰੀ ਦੇ ਕੋਲ ਹੈ ਅਤੇ ਜਿਸ ਦੇ ਕੋਲ ਅੰਗੁਠੀ ਹੈ, ਉਸ ਦੀ ਦਾੜ੍ਹੀ ਵਿਚ ਤਿਨਕਾ ਹੈ।”
ਜਿਸ ਦੇ ਕੋਲ ਅੰਗੁਠੀ ਸੀ, ਉਹ ਦਰਬਾਰੀ ਹੈਰਾਨ ਹੋਇਆ ਅਤੇ ਉਸ ਨੇ ਤੁਰੰਤ ਆਪਣੀ ਦਾੜੀ ਉੱਤੇ ਹੱਥ ਫੇਰਿਆ।
ਉਸ ਸਮੇਂ ਬੀਰਬਲ ਦੀ ਨਜ਼ਰ ਚਾਰੇ ਪਾਸੇ ਘੁੰਮ ਰਹੀ ਸੀ। ਬੀਰਬਲ ਤੁਰੰਤ ਉਸ ਦਰਬਾਰੀ ਦੇ ਕੋਲ ਪਹੁੰਚੇ ਅਤੇ ਉਸ ਦਾ ਹੱਥ ਫੜ ਕੇ ਬੋਲੇ, “ਜਹਾਂ ਪਨਾਹ ! ਤੁਹਾਡੀ ਅੰਗੂਠੀ ਇਸ ਸਾਹਬ ਦੇ ਕੋਲ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਇਸ ਦੀ ਤਲਾਸ਼ੀ ਲਈ ਜਾਵੇ।
ਅਕਬਰ ਨੂੰ ਤਾਂ ਇਹ ਮਲੂਮ ਸੀ।
ਅੰਗੂਠੀ ਲੱਭਣ ਦੇ ਲਈ ਬੀਰਬਲ ਨੇ ਕਿਹੜੀ ਜੁਗਤੀ ਅਜ਼ਮਾਈ ਸੀ ਇਹ ਤਾਂ ਅਕਬਰ ਨੂੰ ਪਤਾ ਨਹੀਂ ਲੱਗਾ, ਲੇਕਿਨ ਬੀਰਬਲ ਦੀ ਚਤੁਰਾਈ ਤੇ ਬਾਦਸ਼ਾਹ ਅਕਬਰ ਖ਼ੁਸ਼ ਹੋ ਗਏ ਅਤੇ ਬੀਰਬਲ ਨੂੰ ਮੋਤੀਆਂ ਦਾ ਹਾਰ ਇਨਾਮ ਵਿਚ ਦੇ ਦਿੱਤਾ।
0 Comments