Akbar-Birbal Story "Baimaan nu Kazi", "ਬੇਈਮਾਨ ਨੂੰ ਕਾਜ਼ੀ " Punjabi Story for Students of Class 5, 6, 7, 8, 9, 10 in Punjabi Language.

ਬੇਈਮਾਨ ਨੂੰ ਕਾਜ਼ੀ 
Baimaan nu Kazi



ਦੋ ਮਿੱਤਰ ਸਨ-ਰਾਮ ਲਾਲ ਅਤੇ ਸ਼ਾਮ ਲਾਲ।

ਰਾਮ ਲਾਲ ਗਰੀਬ ਅਤੇ ਸਿੱਧਾ-ਸਾਦਾ ਸੀ। ਸ਼ਾਮ ਲਾਲ ਲਾਲਚੀ ਅਤੇ ਬੇਈਮਾਨ।

ਇਕ ਵਾਰ ਰਾਮ ਲਾਲ ਨੂੰ ਪਰਦੇਸ ਜਾਣਾ ਪਿਆ। ਉਸ ਨੇ ਆਪਣਾ ਸਾਰਾ ਕੀਮਤੀ ਸਮਾਨ ਸ਼ਾਮ ਲਾਲ ਦੇ ਕੋਲ ਰਖਵਾ ਦਿੱਤਾ ਤਾਂ ਜੋ ਸੁਰੱਖਿਅਤ ਰਹੇ।

ਸਾਲ ਬਾਅਦ ਉਹ ਵਾਪਸ ਆਇਆ ਅਤੇ ਸ਼ਾਮ ਲਾਲ ਤੋਂ ਆਪਣਾ ਸਮਾਨ ਵਾਪਸ ਮੰਗਿਆ ਮਗਰ ਬੇਈਮਾਨ ਸ਼ਾਮ ਲਾਲ ਨੇ ਸਮਾਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਮ ਲਾਲ ਨੇ ਉਸ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਪਰ ਉਹ ਨਹੀਂ ਪਸੀਜਿਆ। ਅੰਤ ਵਿੱਚ ਦੁਖੀ ਹੋ ਕੇ ਰਾਮ ਲਾਲ ਬੀਰਬਲ ਦੇ ਕੋਲ ਪਹੁੰਚਿਆ ਅਤੇ ਸਾਰੀ ਗੱਲ ਦੱਸ ਦਿੱਤੀ।

ਬੀਰਬਲ ਨੇ ਪੂਰੀ ਗੱਲ ਸੁਣ ਕੇ ਕਿਹਾ, “ਤੁਸੀਂ ਦੋ ਦਿਨ ਬਾਅਦ ਜਾ ਕੇ ਆਪਣਾ ਸਮਾਨ ਮੰਗਣਾ ਅਤੇ ਨਾ ਦੇਣ 'ਤੇ ਉਸ ਨੂੰ ਧਮਕਾਉਣਾ ਵੀ ਕਿ ਮੈਂ ਦੀਵਾਨ ਜੀ ਦੇ ਕੋਲ ਜਾ ਰਿਹਾ ਹਾਂ।”

ਰਾਮ ਲਾਲ ਵਿਚਾਰਾ ਆਪਣੇ ਘਰ ਚਲਾ ਗਿਆ।

ਇਧਰ ਬੀਰਬਲ ਨੇ ਦੂਸਰੇ ਦਿਨ ਸ਼ਾਮ ਲਾਲ ਨੂੰ ਬੁਲਵਾਇਆ। ਉਸ ਦੀ ਚੰਗੀ ਆਉ-ਭਗਤ ਕੀਤੀ ਤੇ ਫਿਰ ਕਿਹਾ, “ਸ਼ਾਮ ਲਾਲ ਜੀ ! ਜਹਾਂ ਪਨਾਹ ਇਕ ਨਵੀਂ ਅਦਾਲਤ ਖੋਲ੍ਹਣਾ ਚਾਹੁੰਦੇ ਹਨ, ਜਿਥੇ ਹਿੰਦੂਆਂ ਦੇ ਮੁਕੱਦਮੇ ਸੁਣੇ ਜਾਣਗੇ। ਬਾਦਸ਼ਾਹ ਸਲਾਮਤ ਨੇ ਮੈਨੂੰ ਉਸ ਅਦਾਲਤ ਦੇ ਲਈ ਜੱਜ (ਕਾਜੀ) ਚੁਣਨ ਦੀ ਜ਼ਿੰਮੇਵਾਰੀ ਸੌਂਪੀ ਹੈ। ਕਾਫ਼ੀ ਸੋਚ-ਵਿਚਾਰ ਦੇ ਬਾਅਦ ਮੈਂ ਸੋਚਿਆ ਹੈ ਕਿ ਕਿਉਂ ਨਾ ਤੁਹਾਡਾ ਨਾਮ ਬਾਦਸ਼ਾਹ ਨੂੰ ਦੱਸਾਂ।

ਤਸੀਂ ਬਿਲਕੁਲ ਠੀਕ ਸੋਚਿਆ ਹੈ ਦੀਵਾਨ ਜੀ, ਸ਼ਾਮ ਲਾਲ ਖੁਸ਼ ਹੋ ਕੇ ਬੋਲਿਆ, “ਮੈਂ ਤਾਂ ਤੁਹਾਨੂੰ ਹੀ ਆਪਣਾ ਆਦਰਸ਼ ਮੰਨਦਾ ਹਾਂ। ਇਸ ਲਈ ਪੂਰੀ ਇਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਵਾਂਗਾ।”

“ਠੀਕ ਹੈ, ਤੁਹਾਡੀ ਇੱਛਾ ਜਾਣ ਲਈ ਹੈ। ਹੁਣ ਮੈਂ ਜਹਾਂ ਪਨਾਹ ਨਾਲ ਗੱਲ ਕਰਾਂਗਾ। ਹੁਣ ਤੁਸੀਂ ਜਾਉ।

ਸ਼ਾਮ ਲਾਲ ਖ਼ੁਸ਼ੀ-ਖੁਸ਼ੀ ਵਾਪਸ ਆ ਗਿਆ ਅਤੇ ਸੋਚਣ ਲੱਗਾ ਕਿ ਅਗਰ ਮੈਂ ਸ਼ਹਿਰ ਦਾ ਕਾਜ਼ੀ ਬਣ ਗਿਆ ਤਾਂ ਮਜ਼ਾ ਆ ਜਾਏਗਾ। ਅਜੇ ਘਰ ਪਹੁੰਚਿਆ ਹੀ ਸੀ ਕਿ ਰਾਮ ਲਾਲ ਆ ਧਮਕਿਆ। ਉਸ ਨੇ ਫਿਰ ਆਪਣੇ ਸਮਾਨ ਦਾ ਤਕਾਜ਼ਾ ਕੀਤਾ। ਇਸ ਵਾਰ ਰਾਮ ਲਾਲ ਨੇ ਉਸ ਨੂੰ ਧਮਕਾ ਵੀ ਦਿੱਤਾ।

“ਠੀਕ ਹੈ, ਹੁਣ ਵੀ ਜੇਕਰ ਮੇਰਾ ਸਮਾਨ ਵਾਪਸ ਨਹੀਂ ਕਰਦੇ ਤਾਂ ਮੈਂ ਦੀਵਾਨ ਜੀ ਦੇ ਕੋਲ ਚਲੇ ਜਾਂਦਾ ਹਾਂ, ਰਾਮ ਲਾਲ ਨੇ ਹੋਰ ਕਿਹਾ, “ਹੁਣ ਉਥੇ ਇਨਸਾਫ਼ ਹੋਵੇਗਾ। ਇਹ ਕਹਿ ਕੇ ਰਾਮ ਲਾਲ ਜਾਣ ਲੱਗਾ ਤਾਂ ਸ਼ਾਮ ਲਾਲ ਨੇ ਝੱਟ ਉਸ ਦੇ ਪੈਰ ਫੜ ਲਏ, “ਅਰੋ.....ਯਾਰ, ਕਿਉਂ ਨਰਾਜ਼ ਹੋ ਕੇ ਜਾਂਦਾ ਹੈਂ। ਮੈਂ ਤਾਂ ਤੇਰੇ ਨਾਲ ਮਜ਼ਾਕ ਕਰ ਰਿਹਾ ਸੀ। ਲੈ ਆਪਣਾ ਸਾਰਾ ਸਮਾਨ ਲੈ ਜਾ। ਅਤੇ ਫਿਰ ਸ਼ਾਮ ਲਾਲ ਨੇ ਉਸ ਨੂੰ ਉਸ ਦਾ ਸਾਰਾ ਸਮਾਨ ਦੇ ਦਿੱਤਾ। ਦਰਅਸਲ ਸ਼ਾਮ ਲਾਲ ਦੇ ਮਨ ਵਿਚ ਇਹ ਗੱਲ ਬੈਠ ਗਈ ਸੀ ਕਿ ਜੇਕਰ ਰਾਮ ਲਾਲ ਨੇ ਬੀਰਬਲ ਕੋਲ ਸ਼ਿਕਾਇਤ ਕਰ ਦਿੱਤੀ ਤਾਂ ਮੈਨੂੰ ਕਾਜ਼ੀ ਦਾ ਅਹੁਦਾ ਮਿਲਣ ਤੋਂ ਪਹਿਲਾਂ ਹੀ ਖੁੱਸ ਜਾਵੇਗਾ।

ਕੁਝ ਦਿਨਾਂ ਤਕ ਉਹ ਬੀਰਬਲ ਦੇ ਬੁਲਾਵੇ ਦਾ ਇੰਤਜ਼ਾਰ ਕਰਦਾ ਰਿਹਾ ਪਰ ਜਦੋਂ ਬੁਲਾਵਾ ਨਹੀਂ ਆਇਆ ਤਾਂ ਉਹ ਖ਼ੁਦ ਹੀ ਜਾ ਪਹੁੰਚਿਆ ਅਤੇ ਪੁੱਛਿਆ ਕਿ ਮੈਂ ਕਾਜ਼ੀ ਕਦੋਂ ਬਣਾਂਗਾ।

ਬੀਰਬਲ ਬੋਲੇ, “ਕਿਸੇ ਬੇਈਮਾਨ ਨੂੰ ਕਾਜ਼ੀ ਬਣਾਉਣ ਤੋਂ ਜ਼ਿਆਦਾ ਚੰਗਾ ਹੈ ਕਿ ਅਦਾਲਤ ਖੋਲੀ ਹੀ ਨਾ ਜਾਵੇ। ਦੋਸਤ ਦੇ ਨਾਲ ਬੇਈਮਾਨੀ ਕਰਨ ਵਾਲਾ ਕੀ ਕਾਜ਼ੀ ਬਣ ਸਕਦਾ ਹੈ ? ਬੇਈਮਾਨ ਨੂੰ ਕਾਜ਼ੀ ਨਹੀਂ ਬਣਾਇਆ ਜਾਂਦਾ।

ਸ਼ਾਮ ਲਾਲ ਦਾ ਸਿਰ ਝੁਕ ਗਿਆ।


Post a Comment

0 Comments