ਬਹੁਰੂਪੀਏ ਦਾ ਇਮਤਿਹਾਨ
Bahurupiye da imtihan
ਇਕ ਬਹੁਰੂਪੀਆ ਤਰ੍ਹਾਂ-ਤਰ੍ਹਾਂ ਦੇ ਭੇਸ ਬਣਾ ਕੇ ਲੋਕਾਂ ਨੂੰ ਰਿਝਾਇਆ ਕਰਦਾ ਸੀ। ਇਕ ਵਾਰ ਬਾਦਸ਼ਾਹ ਅਕਬਰ ਬੀਰਬਲ ਦੇ ਨਾਲ ਉਸ ਦਾ ਖੇਲ ਦੇਖਣ ਗਏ । ਸਾਰੇ ਲੋਕ ਉਤਸ਼ਾਹ ਨਾਲ ਉਸ ਦਾ ਖੇਲ ਦੇਖ ਰਹੇ ਸੀ। ਅੰਤ ਵਿਚ ਬਹੁਰੂਪੀਏ ਨੇ ਬੈਲ ਦਾ ਰੂਪ ਧਾਰਨ ਕਰ ਲਿਆ। ਦੇਖਣ ਵਾਲੇ ਬਹੁਤ ਖ਼ੁਸ਼ ਹੋਏ । ਤਦ ਬੀਰਬਲ ਨੇ ਜ਼ਮੀਨ ਤੋਂ ਇਕ ਰੋੜਾ ਚੁੱਕਿਆ ਅਤੇ ਬੈਲ ਦੀ ਪਿੱਠ 'ਤੇ ਸੁੱਟਿਆ। ਫਿਰ ਬੈਲ ਦੇ ਹਾਵ-ਭਾਵ ਦੇਖ ਕੇ ਉਹ ਖ਼ੁਸ਼ ਹੋ ਗਏ।
ਬਾਦਸ਼ਾਹ ਨੇ ਪੁੱਛਿਆ, “ਬੈਲ ’ਤੇ ਰੋੜਾ (ਪੱਥਰ) ਕਿਉਂ ਮਾਰਿਆ ?
ਬੀਰਬਲ ਨੇ ਉੱਤਰ ਦਿੱਤਾ, “ਜਹਾਂਪਨਾਹ ! ਬਹੁਰੂਪੀਏ ਨੇ ਹੁ-ਬ-ਹੂ ਭੇਸ ਵਟਾਇਆ ਹੋਇਆ ਹੈ। ਮੈਂ ਬੈਲ 'ਤੇ ਪੱਥਰ ਸੁੱਟ ਕੇ ਉਸ ਦੀ ਪਰੀਖਿਆ ਲਈ ਸੀ। ਪਸ਼ੂ ਦਾ ਸੁਭਾਅ ਹੈ ਕਿ ਜਦ ਕੋਈ ਵਸਤੂ ਉਸ ਦੇ ਸਰੀਰ ਨੂੰ ਲੱਗਦੀ ਹੈ ਤਦ ਉਹ ਆਪਣੀ ਚਮੜੀ ਨੂੰ ਕੰਬਕੰਬਾਉਂਦਾ ਹੈ। ਪੱਥਰ ਲੱਗਦੇ ਹੀ ਬਹੁਰੂਪੀਏ ਨੇ ਤੁਰੰਤ ਪਿੱਠ ਕੰਬਾਈ । ਬਹੁਰੂਪੀਆ ਮੇਰੀ ਪਰੀਖਿਆ ਵਿਚ ਪਾਸ ਹੋਇਆ। ਇਸ ਲਈ ਇਹ ਮੋਟੇ ਇਨਾਮ ਦਾ ਹੱਕਦਾਰ ਹੈ।
ਬੀਰਬਲ ਦੀ ਪਰਖ ਦੇਖ ਕੇ ਬਾਦਸ਼ਾਹ ਖ਼ੁਸ਼ ਹੋਏ।
0 Comments