Punjabi Moral Story on "Takat te Ghamand nahi karna chahida", "ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ" for Kids and Students for Class 5, 6, 7, 8, 9, 10.

ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ 
Takat te Ghamand nahi karna chahida

ਬਹੁਤ ਪੁਰਾਣੀ ਗੱਲ ਹੈ ਕਿ ਇੱਕ ਜੰਗਲ ਵਿੱਚ ਭੇੜੀਆ ਰਹਿੰਦਾ ਸੀ । ਉਹ ਬਹੁਤ ਹੀ ਚਾਲਾਕ ਸੀ । ਉਸੇ ਜੰਗਲ ਵਿੱਚ ਹੀ ਬਕਰੀਆਂ ਦਾ ਝੰਡ ਰਹਿੰਦਾ ਸੀ । ਉਹਨਾਂ ਬਕਰੀਆਂ ਦੇ ਕੁੱਝ ਮੇਮਣੇ ਵੀ ਸੀ । ਉਸ ਜੰਗਲ ਵਿੱਚ ਪਾਣੀ ਦੀ ਇੱਕ ਨਦੀ ਵਗਦੀ ਸੀ । ਇਕ ਦਿਨ ਦੀ ਗੱਲ ਹੈ ਕਿ ਇਕ ਮੇਮਣਾ ਇੱਕਲਾ ਹੀ ਨਦੀ ਵਿੱਚ ਪਾਣੀ ਪੀਣ ਲਈ ਚਲਾ ਗਿਆ |

ਜਦੋਂ ਉਹ ਨਦੀ ਵਿੱਚ ਪਾਣੀ ਪੀਣ ਲੱਗਿਆ ਤਾਂ ਉਧਰੋਂ ਇਕ, ਭੇੜੀਆ ਆ ਗਿਆ । ਭੇੜੀਏ, ਨੇ ਮੇਮਣੇ ਨੂੰ ਵੇਖਿਆ ਤਾਂ ਉਸ ਦੇ ਮੁੰਹ ਵਿੱਚ ਪਾਣੀ ਆ ਗਿਆ । ਉਸ ਨੇ ਇੱਕ ਦਮ ਰੁੱਸੇ ਵਿੱਚ ਆ ਕੇ ਮੇਮਣੇ ਨੂੰ ਕਿਹਾ, “ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਹੈ”। ਇਹ ਸੁਣ ਕੇ ਮੇਮਣਾ ਬੋਲਿਆ, ਸਰਕਾਰ ਪਾਣੀ ਤਾਂ ਤੁਹਾਡੇ ਵਾਲੇ ਪਾਸੇ ਤੋਂ ਹੇਠਾਂ ਨੂੰ ਆ ਰਿਹਾ ਹੈ । ਇਹ ਸੁਣ ਕੇ ਭੇਡੀਏ ਨੂੰ ਬਹੁਤ ਸ਼ਰਮ ਮਹਿਸੂਸ ਹੋਈ । ਲੇਕਿਨ ਉਹ ਮੇਮਣੇ ਨੂੰ ਆਪਣੇ ਹੱਥ ਤੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ । ਉਸ ਨੇ ਮੇਮਣੇ ਨੂੰ ਕਿਹਾ, ਤੂੰ ਮੈਨੂੰ ਪਿਛਲੇ ਸਾਲ ਗਾਲ ਕੱਢੀ ਸੀ । ਮੇਮਣਾ ਬੋਲਿਆ, ਮਹਾਰਾਜ ਮੈਂ ਤਾਂ ਪੈਦਾ ਹੀ ਇਸ ਸਾਲ ਹੋਇਆ ਹਾਂ । ਤਾਂ ਭੇਡੀਆ ਬੋਲਿਆ ਫੇਰ ਤੇਰੇ ਭਰਾ ਨੇ ਕੱਢੀ ਹੋਣੀ ਤੇ ਇਕੋ ਝਟਕੇ ਨਾਲ ਮੇਮਣ ਨੂੰ ਮਾਰ ਕੇ ਖਾ ਗਿਆ ।

ਸਿੱਖਿਆ :-ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ ।




Post a Comment

1 Comments

  1. Sorry but how story related to moral .
    Isda moral eh ho skda jisdi lathi usdi bhains

    ReplyDelete