ਸਦਾ ਸੱਚ ਬੋਲੋ
Sada Sach Bolo
ਇਕ ਪਿੰਡ ਵਿੱਚ ਇਕ ਆਜੜੀ ਰਹਿੰਦਾ ਸੀ । ਉਹ ਜੰਗਲ ਵਿੱਚ ਭੇਡਾਂ ਚਾਰਿਆ ਕਰਦਾ ਸੀ। ਇਕ ਦਿਨ ਉਸ ਨੇ ਪਿੰਡ ਵਾਲਿਆਂ ਨਾਲ ਮਜਾਕ ਕਰਨ ਦੀ ਸੋਚੀ । ਉਹ ਦਰਖ਼ਤ ਉੱਤੇ ਚੜ੍ਹ ਕੇ ਉੱਚੀ ਰੌਲਾ ਪਾਉਣ ਲੱਗਿਆ, ਸ਼ੇਰ ਆ ਗਿਆ ਸ਼ੇਰ ਆ ਗਿਆ । ਬਚਾਓ | ਬਹੁਤ ਸਾਰੇ ਲੋਕ ਡਾਂਗਾਂ ਲੈ ਕੇ ਉੱਥੇ ਆ ਗਏ । ਉਥੇ ਪਹੁੰਚ ਕੇ ਵੇਖਿਆ ਕਿ ਕੋਈ ਵੀ ਸ਼ੇਰ ਉਥੇ ਨਹੀਂ ਸੀ। ਉਹ ਮੁੰਡਾ ਉਹਨਾਂ ਨੂੰ ਕਹਿਣ ਲੱਗਾਂ ਮੈਂ ਤਾਂ ਤੁਹਾਨੂੰ ਮਜ਼ਾਕ ਕੀਤਾ ਸੀ । ਇਸ ਤਰ੍ਹਾਂ ਉਸ ਨੇ ਕਈ ਵਾਰੀ ਕੀਤਾ |
' ਇੱਕ ਦਿਨ ਸੱਚੀ-ਮੁੱਚੀ ਜੰਗਲ ਵਿੱਚ ਸ਼ੇਰ ਆ ਗਿਆ । ਉਸ ਨੇ ਬਥੇਰਾ ਰੌਲਾ ਪਾਇਆ । ਲੇਕਿਨ ਪਿੰਡ ਵਿੱਚੋਂ ਕੋਈ ਬਚਾਉਣ ਲਈ ਨਹੀਂ ਆਇਆ । ਲੋਕਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਸ਼ਾਇਦ ਉਹ ਇਸ ਵਾਰੀ ਫੇਰ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ । ਸ਼ੇਰ ਹੌਲੀ ਹੌਲੀ ਉਸ ਦੀ ਸਾਰੀਆਂ ਭੇਡਾਂ ਨੂੰ ਖਾ ਗਿਆ | ਉਹ ਆਜੜੀ ਮੁੰਡਾ ਕੁੱਝ ਨਹੀਂ ਕਰ ਸਕਿਆ ।
ਸਿੱਖਿਆ :- ਸਾਨੂੰ ਜੀਵਨ ਵਿੱਚ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ |
0 Comments