ਮਿਹਨਤ ਦਾ ਫਲ
Mehnat Da Phal
ਇਕ ਪਿੰਡ ਵਿੱਚ ਇਕ ਜਿਮੀਂਦਾਰ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਰਹਿੰਦੇ ਸਨ । ਉਹ ਹਰ ਵੇਲੇ ਲੜਦੇ ਰਹਿੰਦੇ ਸਨ । ਇਹ ਵੇਖ ਕੇ ਉਹ ਜਿਮੀਂਦਾਰ ਬਹੁਤ ਦੁਖੀ ਹੁੰਦਾ । ਇਕ ਦਿਨ ਉਸ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਤੇ ਆਖਣ ਲੱਗਿਆ, ਮੈਂ ਜਮੀਨ ਵਿੱਚ ਹੇਠਾਂ ਧਨ ਦੱਬਿਆ ਹੋਇਆ ਹੈ । ਲੇਕਿਨ ਮੈਨੂੰ ਯਾਦ ਨਹੀਂ ਉਹ ਮੈਂ ਕਿੱਥੇ , ਦੱਬਿਆ ਹੈ । ਤੁਸੀਂ ਉਹ ਜਮੀਨ ਪੁੱਟ ਲਓ ਤੇ ਧਨ ਨੂੰ ਬਾਹਰ ਕੱਢ ਦੇ ਲਓ । ਇਹ ਬਣ ਕੇ ਉਹ ਸਾਰੇ ਬਹੁਤ ਖੁਸ਼ ਹੋਏ ।
ਉਹ ਨੇ ਜਮੀਨ ਪੁੱਟਣ ਲਈ ਦਿਨ ਰਾਤ ਇੱਕ ਕਰ ਦਿੱਤਾ । ਲੇਕਿਨ ਦਬਿਆ ਹੋਇਆ ਧਨ ਨਹੀਂ ਲੱਭਿਆ । ਉਹ ਸੋਚਣ ਲੱਗੇ ਹੁਣ ਕੀ। ਕਰੀਏ । ਇਕ ਭਰਾ ਦੇ ਕਹਿਣ ਤੇ ਉਹਨਾਂ ਨੇ ਪੁੱਟੀ ਹੋਈ ਜਮੀਨ ਵਿੱਚ ਫਸਲ ਬੀਜ ਦਿੱਤੀ । ਫਸਲ ਨੂੰ ਸਮੇਂ ਸਿਰ ਪਾਣੀ ਦਿੱਤਾ । ਉਹਨਾਂ ਦੀ ਇਸ ਮਿਹਨਤ ਕਰਕੇ ਫਸਲ ਬਹੁਤ ਚੰਗੀ ਹੋਈ । ਜਦੋਂ ਉਹ ਫਸਲ ਮੰਡੀ ਵਿੱਚ ਵੇਚਣ ਲਈ, ਗਏ ਤਾਂ ਉਥੇ ਫਸਲ ਦੇ ਬਦਲੇ ਵਿੱਚ ਬਹੁਤ ਸਾਰੇ ਪੈਸੇ ਮਿਲੇ । ਪੈਸੇ ਵੇਖ ਕੇ ਉਹ ਬਹੁਤ ਖੁਸ਼ ਹੋਏ । ਹੁਣ ਉਹਨਾਂ ਨੂੰ ਆਪਣੇ ਪਿਉ ਦੀ ਸਾਰੀ ਗੱਲ ਸਮਝ ਆ ਗਈ ਸੀ ।
ਸਿੱਖਿਆ :-ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ।
1 Comments
Punjabi is too intresting
ReplyDelete