ਸੁਆਰਥੀ ਮਿੱਤਰ
Swarthi Mitra
ਬਹੁਤ ਪੁਰਾਣੀ ਗੱਲ ਹੈ ਕਿ ਇਕ ਸ਼ਹਿਰ ਵਿੱਚ ਦੋ ਨੌਜਵਾਨ ਰਹਿੰਦੇ ਸਨ ਜਿਹੜੇ ਕਿ ਪੱਕੇ ਦੋਸਤ ਸਨ । ਉਹਨਾਂ ਨੇ ਆਪਣੇ ਸ਼ਹਿਰ ਵਿੱਚ ਕੰਮ-ਧੰਦਾ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋਏ । ਉਹਨਾਂ ਨੇ ਜਿਸ ਸ਼ਹਿਰ ਵਿੱਚ ਜਾਣਾ ਸੀ ਉਸ ਦੇ ਰਾਹ ਵਿੱਚ ਇਕ ਜੰਗਲ ਪੈਂਦਾ ਸੀ । ਦੋਵੇਂ ਮਿੱਤਰ ਜਦੋਂ ਜੰਗਲ ਵਿੱਚ ਜਾ ਰਹੇ ਸਨ ਤਾਂ ਉਹਨਾਂ ਨੂੰ ਇਕ ਰਿੱਛ ਆਉਂਦਾ ਨਜ਼ਰ ਆਇਆ । ਰਿੱਛ ਨੂੰ ਵੇਖ ਕੇ ਦੋਵੇਂ ਮਿੱਤਰ ਡਰ ਗਏ । ਉਹ ਸੋਚਣ ਲੱਗੇ ਹੁਣ ਕੀ ਕੀਤਾ ਜਾਵੇ । ਉਹਨਾਂ ਵਿਚੋਂ ਇਕ ਮਿੱਤਰ ਨੂੰ ਦਰਖ਼ਤ ਤੇ ਚੜਨਾ ਆਉਂਦਾ ਸੀ ਤੇ ਉਹ ਝੱਟ ਦੇਣੇ ਦਰਖ਼ਤ ਤੇ ਚੜ੍ਹ ਗਿਆ। ਦੂਜੇ ਮਿੱਤਰ ਨੂੰ ਦਰਖ਼ਤ ਤੇ ਚਨਾ, ਨਹੀਂ ਸੀ ਆਉਂਦਾ । ਇਸ ਲਈ ਸਾਹ ਰੋਕ ਕੇ ਜਮੀਨ ਤੇ ਲੇਟ ਗਿਆ । ਏਨੇ ਚਿਰ ਭਾਲੂ ਉਸ ਦੇ ਨੇੜੇ ਆ ਗਿਆ । ਰਿੱਛ ਨੇ ਉਸ ਨੌਜਵਾਨ ਨੂੰ ਸੁੰਘਿਆ ਅਤੇ ਅੱਗੇ ਚਲਾ ਗਿਆ ।
ਪਹਿਲਾ ਮਿੱਤਰ ਦਰਖ਼ਤ ਤੋਂ ਹੇਠਾਂ ਆਇਆ ਤੇ ਉਸ ਨੂੰ ਪੁੱਛਣ ਲੱਗਾ ਕਿ ਰਿੱਛ ਨੇ ਉਸ ਦੇ ਕੰਨ ਵਿੱਚ ਕੀ ਕਿਹਾ ਸੀ । ਦੁਜੇ ਮਿੱਤਰ ਨੇ ਜੁਆਬ ਦਿੱਤਾ ਕਿ ਉਹ ਕਹਿ ਰਿਹਾ ਸੀ ਕਿ ਸੁਆਰਥੀ ਮਿੱਤਰ ਤੋਂ ਬਚ ਕੇ ਰਹੋ ।
ਸਿੱਖਿਆ :- ਦੋਸਤ ਉਹ ਜਿਹੜਾ ਮੁਸੀਬਤ ਵੇਲੇ ਕੰਮ ਆਵੇ ।
3 Comments
Good
ReplyDeleteExcellent 👌👌👌👌👌👌👌👌
ReplyDeleteVery good story
ReplyDelete