Punjabi Essay, Lekh on "Cinema de Labh te Haniya", "ਸਿਨਮੇ ਦੇ ਲਾਭ-ਹਾਨੀਆਂ" Punjabi Paragraph, Speech for Class 8, 9, 10, 11, 12 Students in Punjabi Language.

ਸਿਨਮੇ ਦੇ ਲਾਭ-ਹਾਨੀਆਂ 
Cinema de Labh te Haniya



ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ । ਵਿਗਿਆਨ ਦੇ ਅਨੇਕਾਂ ਚਮਤਕਾਰ ਸਾਡੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਸਿਨਮਾ ਵੀ ਵਿਗਿਆਨ ਦਾ ਹੀ ਚਮਤਕਾਰੀ ਰੂਪ ਹੈ ।

ਸਿਨਮੇ ਦਾ ਲਾਭ ਤਾਂ ਇਹ ਹੈ ਕਿ ਇਹ ਮਨੁੱਖ ਦੇ ਮਨੋਰੰਜਨ ਦਾ ਸਭ ਤੋਂ ਵਧੀਆ ਸਾਧਨ ਹੈ । ਸਵੇਰ ਤੋਂ ਸ਼ਾਮ ਤੱਕ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਮਨੁੱਖ ਆਪਣੇ ਥਕੇਵੇਂ ਨੂੰ ਦੂਰ ਕਰਨ ਲਈ ਕਿਸੇ ਚੀਜ਼ ਦਾ ਸਹਾਰਾ ਲੱਭਦਾ ਹੈ । ਉਹ ਜਦੋਂ ਸਿਨਮੇ ਘਰ ਵਿੱਚ ਵੜਦਾ ਹੈ ਤਾਂ ਸਿਨਮੇ ਨੂੰ ਵੇਖ ਕੇ ਉਹ ਆਪਣੀ ਸਾਰੀਆਂ ਚਿੰਤਾਵਾਂ ਤੇ ਥਕੇਂਵੇ ਤੋਂ ਦੂਰ ਹੋ ਚੁੱਕਾ ਹੁੰਦਾ ਹੈ । ਸਿਨਮੇ ਅੰਦਰ ਵੇਖੀਆਂ ਝੀਲਾਂ, ਕੁਦਰਤੀ ਨਜ਼ਾਰੇ, ਤਿਲਮੀ ਦੁਨੀਆਂ ਵਿੱਚ ਗੁਆਚ ਕੇ ਉਹ ਅਗਲੇ ਦਿਨ ਲਈ ਹੋਰ ਵਧੇਰੇ ਮਿਹਨਤ ਕਰਨ ਵਾਸਤੇ ਤਿਆਰ ਹੋ ਚੁੱਕਿਆ ਹੁੰਦਾ ਹੈ ।

ਸਿਨਮੇ ਦਾ ਪੜੇ ਲਿਖੇ ਤੇ ਅਨਪੜ ਲੋਕਾਂ ਦੋਨਾਂ ਉੱਤੇ ਹੀ ਪ੍ਰਭਾਵ ਪੈਂਦਾ ਹੈ । ਜਿਥੇ ਦੇਸ ਪਿਆਰ ਨਾਲ ਤਿਆਰ ਹੋਈਆਂ ਫਿਲਮਾਂ ਨੌਜਵਾਨਾਂ ਨੂੰ ਦੇਸ਼ ਉੱਤੇ ਕੁਰਬਾਨ ਹੋਣ ਲਈ ਤਿਆਰ ਕਰਦੀਆਂ ਹਨ । ਉਹ ਮਨੁੱਖ ਦੇ ਹਰ ਜੀਵਨ ਪੱਖ ਨੂੰ ਰੋਸ਼ਨ ਕਰਦੀਆਂ ਹਨ । ਉਥੇ ਹੀ ਘਟੀਆ ਫਿਲਮਾਂ ਮਨੁੱਖ ਨੂੰ ਹੇਠਲੇ ਪੱਧਰ ਤੇ ਲੈ ਕੇ ਜਾਂਦੀਆਂ ਹਨ ।

ਸਿਨਮਾ ਜਿਥੇ ਮਨੋਰੰਜਨ ਦਾ ਸਾਧਨ ਹੈ ਉਥੇ ਹੀ ਪ੍ਰਚਾਰ ਦਾ ਵੀ ਇਕ ਵਧੀਆ ਸਾਧਨ ਹੈ । ਇਸ ਕਰਕੇ ਸਰਕਾਰਾਂ ਆਪਣੇ ਆਸ਼ੇ ਦਾ ਪਾਠ ਪੜ੍ਹਾਉਂਦੇ ਹਨ । ਸਾਨੂ ਕਦੇ ਵਿ ਇੱਕ ਦੂਜੇ ਦੇ ਧਰਮ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਬਲਕਿ ਇਕ ਦੂਜੇ ਦੇ ਧਰਮ ਦਾ ਆਦਰ ਕਰਨਾ ਚਾਹੀਦਾ ਹੈ । ਧਾਰਮਿਕ ਸਹਿਨਸ਼ੀਲਤਾ ਦੀ ਕੌਮੀ ਏਕਤਾ ਦਾ 'ਮੂਲ ਆਧਾਰ ਹੁੰਦੀ ਹੈ । ਅਸੀ ਜੇਕਰ ਇਤਿਹਾਸ ਦੇ ਪੰਨਿਆਂ ਤੇ ਨਿਗਾਹ ਮਾਰੀਏ ਤਾਂ ਸਾਨੂੰ ਇਹ ਹੀ ਵੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕਿਸੇ ਜਰਵਾਣੇ ਨੇ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਹੀ ਦੇਸ਼ ਦੀ ਕੌਮੀ ਏਕਤਾ ਖ਼ਤਮ ਹੋ ਗਈ।

ਜ਼ਿਆਦਾਤਰ ਭਾਸ਼ਾ ਦੇ ਨਾਂ ਤੇ ਕੀਤੇ ਝਗੜੇ ਕੌਮੀ ਏਕਤਾ ਦੇ ਰਾਹ ਵਿੱਚ ਰੋੜੇ ਅਟਕਾਉਂਦੇ ਹਨ । ਭਾਵੇਂ ਕਿ ਸਾਡੇ ਇਥੇ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਇਸ ਦਾ ਭਾਵ ਇਹ ਨਹੀਂ ਕਿ ਭਾਸ਼ਾ ਦੇ ਨਾਂ ਉੱਤੇ ਝਗੜੇ ਕੀਤੇ ਜਾਣ ।

ਸਾਡੇ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ । ਇਸ ਰਾਸ਼ਟਰੀ ਭਾਸ਼ਾ ਦਾ ਵਿਕਾਸ ਕੌਮੀ ਏਕਤਾ ਪੈਦਾ ਕਰਨ ਵਿਚ ਸਹਾਇਤਾ ਦਿੰਦਾ ਹੈ । ਰਾਸ਼ਟਰੀ ਭਾਸ਼ਾ ਲੋਕਾਂ ਵਿਚ ਪਿਆਰ ਤੇ ਨੇੜਤਾ ਵਧਾਉਂਦੀ ਹੈ ।

ਕੌਮੀ ਏਕਤਾ ਕਾਇਮ ਕਰਨ ਵਿਚ ਹਰ ਭਾਰਤੀ ਦੇ ਦਿਲ ਵਿਚ , ਇਹ ਵਿਚਾਰ ਆਉਣਾ ਜ਼ਰੂਰੀ ਹੈ ਕਿ ਉਹ ਨਾ ਤਾਂ ਪੰਜਾਬੀ, ਮਦਰਾਸੀ, ਹਿਮਾਚਲੀ, ਗੜਵਾਲੀ ਹੈ ਬਲਕਿ ਉਹ ਇਕ ਭਾਰਤੀ ਹੈ । ਜੇਕਰ ਇਹੋ ਜਿਹੀ ਭਾਵਨਾ ਸਾਡੇ ਮਨ ਵਿੱਚ ਹੋਵੇਗੀ ਤਾਂ ਹੀ ਦੇਸ਼ ਵਿੱਚ ਕੌਮੀ ਏਕਤਾ ਕਾਇਮ ਰਹਿ ਸਕਦੀ ਹੈ । ਇਸ ਦੀ ਪ੍ਰਤੱਖ ਮਿਸਾਲ ਕਾਰਗਿਲ ਦੀ ਲੜਾਈ ਹੈ । ਕੌਮੀ ਏਕਤਾ ਤੋਂ ਬਗੈਰ ਕੋਈ ਵੀ ਦੇਸ ਅਗਾਂਹ ਵਧੂ ਦੇਸ਼ਾਂ ਦੀ ਕਤਾਰ ਵਿਚ ਸ਼ਾਮਲ ਨਹੀਂ ਹੋ ਸਕਦਾ ।


Post a Comment

1 Comments