ਸ਼ੇਰ ਤੇ ਚੂਹਾ
Sher te Chuha
ਇਕ ਜੰਗਲ ਵਿੱਚ ਇਕ ਸ਼ੇਰ ਰਹਿੰਦਾ ਸੀ । ਸਰਦੀਆਂ ਦੇ ਦਿਨ ਸੀ ਤੇ ਸ਼ੇਰ ਨਿੱਘੀ ਧੁੱਪ ਦਾ ਆਨਦ ਮਾਨ ਰਿਹਾ ਸੀ । ਏਨੇ ਨੂੰ ਉਸ ਦੀ ਅੱਖ ਲੱਗ ਗਈ। ਨੇੜੇ ਹੀ ਇਕ ਚੂਹੇ ਦਾ ਬਿਲ ਸੀ । ਉਹ ਆਪਣੇ ਬਿਲ ਤੋਂ ਬਾਹਰ ਆਇਆ ਤੇ ਸ਼ੇਰ ਉੱਤੇ ਨੱਚਣ ਟੱਪਣ ਲੱਗਿਆ| ਏਨੇ ਚਿਰ ਨੂੰ ਸ਼ੇਰ ਦੀ ਅੱਖ ਖੁੱਲ ਗਈ ਤੇ ਉਸ ਨੇ ਚੂਹੇ ਨੂੰ ਆਪਣੇ ਪੰਜੇ ਵਿਚ ਦਬੋਚ ਲਿਆ । ਇਹ ਵੇਖ ਕੇ ਚੂਹਾ ਸ਼ੇਰ ਦੀ ਮਿੰਨਤਾ ਕਰਨ - ਲੱਗਿਆ ਕਿ ਉਸ ਨੂੰ ਛੱਡ ਦਿੱਤਾ ਜਾਵੇ ਕਦੇ ਔਖੇ ਵੇਲੇ ਉਹ ਵੀ ਸ਼ੇਰ ਦੇ ਕੰਮ ਆਵੇਗਾ । ਇਹ ਸੁਣ ਕੇ ਸ਼ੇਰ ਜੋਰ ਦੀ ਹੱਸਿਆ ਤੇ ਉਸ ਨੇ, ਚੂਹੇ ਨੂੰ ਛੱਡ ਦਿੱਤਾ ।
ਇਕ ਦਿਨ ਜੰਗਲ ਵਿੱਚ ਸ਼ਿਕਾਰੀ ਆਏ ਹੋਏ ਸਨ ਤੇ ਉਹਨਾਂ ਨੇ ਜਾਲ ਲਾ ਕੇ ਸ਼ੇਰ ਨੂੰ ਫੜ ਲਿਆ। ਸ਼ੇਰ ਨੇ ਜਾਲ ਵਿੱਚੋਂ ਨਿਕਲਣ ਲਈ ਬਹੁਤ ਹੱਥ ਪੈਰ ਮਾਰੇ । ਲੇਕਿਨ ਆਜ਼ਾਦ ਨਾ ਹੋ ਸਕਿਆ । ਉਧਰ ਚੂਹੇ ਨੇ ਸ਼ੇਰ ਨੂੰ ਕੈਦ ਵਿੱਚ ਵੇਖਿਆ ਤੇ ਝੱਟ ਬਾਹਰ ਆ ਕੇ ਜਾਲ ਨੂੰ ਕੱਟ ਦਿੱਤਾ । ਜਾਲ ਨੂੰ ਕੱਟਿਆ ਹੋਇਆ ਵੇਖ ਕੇ ਸ਼ੇਰ ਬਹੁਤ ਹੀ ਖੁਸ਼ ਹੋਇਆ ਤੇ ਉਸ ਨੇ ਚੂਹੇ ਦਾ ਬਹੁਤ-ਬਹੁਤ ਧੰਨਵਾਦ ਕੀਤਾ|
ਸਿੱਖਿਆ :- ਸਾਨੂੰ ਕਿਸੇ ਵੀ ਪ੍ਰਾਣੀ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ |
1 Comments
Thanks for story
ReplyDelete