Punjabi Moral Story on "Samajhdar Salah", "ਸਮਝਦਾਰ ਸਲਾਹ " for Kids and Students for Class 5, 6, 7, 8, 9, 10 in Punjabi Language.

ਸਮਝਦਾਰ ਸਲਾਹ 
Samajhdar Salah


ਇਕ ਵਾਰੀ ਇਕ ਦੇਸ਼ ਦਾ ਰਾਜਾ ਬਹੁਤ ਬੀਮਾਰ ਹੋ ਗਿਆ । ਦੇਖ ਦੇ ਬਚਣ ਦੀ ਕੋਈ ਆਸ ਨਹੀਂ ਸੀ । ਇਹ ਵੇਖ ਕੇ ਰਾਜੇ ਦੇ ਵਦੀਆ ਨੇ ਮੁਨਾਦੀ ਕਰਵਾ ਦਿੱਤੀ ਜਿਹੜਾ ਰਾਜੇ ਨੂੰ ਠੀਕ ਕਰ ਦੇਵੇਗਾ ਉਸ . ਨੂੰ ਹਾਥੀ ਦੇ ਬਰਾਬਰ ਰੁਪਏ ਦਿੱਤੇ ਜਾਣਗੇ । ਇਕ ਹਕੀਮ ਦੀ ਦਵਾਈ ਨਾਲ ਰਾਜਾ ਠੀਕ ਹੋ ਗਿਆ । ਜਦੋਂ ਹਕੀਮ ਨੂੰ ਹਾਥੀ ਦੇ ਭਾਰ ਬਰਾਬਰ ਰੁਪਏ ਦੇਣ ਦੀ ਗੱਲ ਆਈ ਤਾਂ ਸਾਰੇ ਸੋਚਾਂ ਵਿੱਚ ਪੈ ਗਏ ਕਿ ਹਾਥੀ . ਦੇ ਭਾਰ ਬਰਾਬਰ ਰੁਪਏ ਕਿਵੇਂ ਤੋਲੀਏ ?


ਇਹ ਸੁਣ ਕੇ ਇਕ ਮਲਾਹ ਰਾਜੇ ਕੋਲ ਆਇਆ ਤੇ ਉਸ ਨੇ ਰਾਜੇ ਨੂੰ ਕਿਹਾ ਕਿ ਮੈਂ ਹਾਥੀ ਬਰਾਬਰ ਰੁਪਏ ਤੋਲ ਦੇਵਾਂਗਾ | ਅਗਲੇ ਦਿਨ ਬਹੁਤ ਸਾਰੇ ਲੋਕ ਇਹ ਵੇਖਣ ਲਈ ਆ ਗਏ ਕਿ ਮਲਾਹ ਹਾਥੀ ਦੇ ਭਾਰ ਬਰਾਬਰ ਰੁਪਏ ਕਿਵੇਂ ਤੋਲਦਾ ਹੈ | ਮਲਾਹ ਨੇ ਹਾਥੀ ਨੂੰ ਇਕ ਬੇੜੀ ਵਿੱਚ ਸੁਆਰ ਕੀਤਾ ਤੇ ਪਾਣੀ ਵਿੱਚ ਰੋੜ ਦਿੱਤਾ | ਬੇੜੀ ਹਾਥੀ ਦੇ ਭਾਰ ਨਾਲ ਜਿੰਨੀ ਪਾਣੀ ਵਿੱਚ ਡੁੱਬ ਗਈ ਉਸ ਨੇ ਝੱਟ ਉਸ ਥਾਂ ਤੇ ਨਿਸ਼ਾਨ ਲਾ ਦਿੱਤਾ | ਇਸ ਤੋਂ ਬਾਅਦ ਉਸ ਨੇ ਉਸ ਨਿਸ਼ਾਨ ਤੱਕ ਰਾਜੇ ਨੂੰ ਬੇੜੀ ਵਿੱਚ ਰੁਪਏ ਭਰਨ ਲਈ ਕਿਹਾ | ਰਾਜੇ ਨੇ ਉਸ ਨਿਸ਼ਾਨ ਤੱਕ ਬੇੜੀ ਵਿੱਚ ਰੁਪਏ ਭਰ ਕੇ ਹਕੀਮ ਨੂੰ ਦੇ ਦਿੱਤੇ । ਰਾਜਾ ਉਸ ਮਲਾਹ ਦੀ ਸਿਆਣਪ ਤੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਬਹੁਤ ਸਾਰੇ ਪੈਸੇ ਦੇ ਕੇ ਆਪਣੇ ਮਹਿਲ ਵਿੱਚੋਂ ਵਿਦਾ ਕੀਤਾ ।



Post a Comment

0 Comments