Punjabi Moral Story on "Bagula Te Kekada", "ਬਗੁਲਾ ਤੇ ਕੇਕੜਾ " for Kids and Students for Class 5, 6, 7, 8, 9, 10 in Punjabi Language.

ਬਗੁਲਾ ਤੇ ਕੇਕੜਾ 
Bagula Te Kekada


ਇਕ ਨਦੀ ਵਿੱਚ ਇਕ ਬਗੁਲਾ ਰਹਿੰਦਾ ਸੀ। ਉਹ ਬੁੱਢਾ ਹੋ ਚੁੱਕਿਆ ਸੀ ਉਸ ਕੋਲੋਂ ਹੁਣ ਮੱਛੀਆਂ ਨਹੀਂ ਸੀ ਫੜੀਆਂ ਜਾਂਦੀਆਂ | ਬਗਲੇ ਨੇ ਚਾਲਾਕੀ ਨਾਲ ਮੱਛੀਆਂ ਫੜਨ ਦੀ ਸੋਚੀ । ਉਸ ਨੇ ਪਾਣੀ ਵਿੱਚ ਘੁੰਮ ਰਹੇ ਕੇਕੜੇ ਨੂੰ ਕਿਹਾ ਕਿ ਮੈਂ ਮਛੇਰਿਆਂ ਨੂੰ ਕੱਲ ਪਾਣੀ ਵਿੱਚ ਜਾਲ ਪਾਉਣ ਬਾਰੇ ਸੁਣਿਆ ਹੈ । ਕੇਕੜੇ ਨੇ ਸਾਰੀ ਗੱਲ ਮੱਛੀਆਂ ਅਤੇ ਡੱਡੂਆਂ ਨੂੰ ਜਾ ਦੱਸੀ । ਬਗਲੇ ਨੇ ਉਹਨਾਂ ਨੂੰ ਕਿਹਾ ਇਥੋਂ ਥੋੜੀ ਦੂਰ ਇਕ ਤਲਾਅ ਮੈਂ ਸਭ ਨੂੰ ਵਾਰੀ ਵਾਰੀ ਉਥੇ ਛੱਡ ਆਵਾਂਗਾ | ਬਗੁਲਾ ਰੋਜ਼ ਇਕ ਮੱਛੀ ਫੜਦਾ ਤੇ ਉਸ ਨੂੰ ਮਾਰ ਕੇ ਖਾ ਜਾਂਦਾ | ਇਕ ਦਿਨ ਕੇਕੜੇ ਨੇ ਵੀ ਤਲਾਅ ਤੇ ਜਾਣ ਦਾ ਫੈਸਲਾ ਕੀਤਾ | ਬਗੁਲਾ ਉਸ ਨੂੰ ਵੀ ਲੈ ਉੱਡਿਆ ।

ਜਦੋਂ ਕੇਕੜਾ ਉਸ ਤਲਾਅ ਕੋਲ ਪੁੱਜਿਆ ਤਾਂ ਉਸ ਨੇ ਹੇਠਾਂ ਮੱਛੀਆਂ ਅਤੇ ਡੱਡੂਆਂ ਦੀ, ਹੱਡੀਆਂ ਵੇਖੀਆਂ ਤਾ ਸਾਰੀ ਗੱਲ ਸਮਝ ਗਿਆ| ਉਸ ਨੇ ਤੇਜੀ ਨਾਲ ਉਸ ਬਗੁਲੇ ਦੀ ਗਰਦਨ ਤੇ ਆਪਣੇ ਦੰਦ ਮਾਰੇ ਤੇ ਉਸ ਨੂੰ ਜਾਨੋਂ ਮਾਰ ਦਿੱਤਾ | ਵਾਪਸ ਆ ਕੇ ਉਸ ਨੇ ਇਹ ਖ਼ਬਰ ਆਪਣੇ ਸਾਥੀਆਂ ਨੂੰ ਸੁਣਾਈ । ਹੁਣ ਉਹ ਸਾਰੇ ਖੁਸ਼ੀ ਨਾਲ ਉਸ ਨਦੀ ਵਿੱਚ ਰਹਿਣ ਲੱਗੇ ।




Post a Comment

0 Comments