Punjabi Moral Story on "Murakh Kachua", "ਮੂਰਖ ਕੱਛੂ " for Kids and Students for Class 5, 6, 7, 8, 9, 10 in Punjabi Language.

ਮੂਰਖ ਕੱਛੂ  
Murakh Kachua


ਇਕ ਨਦੀ ਵਿੱਚ ਦੋ ਬਗੁਲੇ ਤੇ ਇੱਕ ਕੱਛੁ ਰਹਿੰਦਾ ਸੀ । ਉਹਨਾਂ ਅੰਦਰ ਬਹੁਤ ਪੱਕੀ ਦੋਸਤੀ ਸੀ । ਗਰਮੀਆਂ ਦੇ ਦਿਨ ਆ ਗਏ ਤੇ ਹੌਲੀ ਹੌਲੀ ਨਦੀ ਵਿੱਚੋਂ ਪਾਣੀ ਸੁੱਕਣ ਲੱਗਿਆ । ਇਹ ਵੇਖ ਕੇ ਸਾਰੇ ਪਸ਼ੂ ਪੰਛੀ ਨਦੀ ਦਾ ਕੰਢਾ ਛੱਡ ਕੇ ਚਲੇ ਗਏ । ਇਹ ਵੇਖ ਕੇ ਦੋਨਾਂ ਬਗਲਿਆਂ ਨੂੰ ਆਪਣੇ ਮਿੱਤਰ ਦੀ ਬਹੁਤ ਫਿਕਰ ਹੋਈ । ਲੇਕਿਨ ਹੁਣ ਸਮੱਸਿਆ ਸੀ ਕਿ ਕੱਛੂ ਨੂੰ ਆਪਣੇ ਨਾਲ ਕਿਵੇਂ ਲਿਜਾਇਆ ਜਾਵੇ ਤਾਂ ਹੀ ਉਹਨਾਂ ਬਗੁਲਿਆਂ ਨੂੰ ਇਕ ਫੁਰਨਾ ਫੁਰਿਆ । ਉਹਨਾਂ ਨੇ ਜੰਗਲ ਵਿੱਚ ਇਕ ਡੰਡੀ ਲੱਭ ਲਿਆਂਦੀ। ਉਹ ਕੱਛੂ ਨੂੰ ਬੋਲੇ ਕਿ ਉਸ ਡੰਡੀ , ਨੂੰ ਵਿਚਕਾਰੋਂ ਆਪਣੇ ਮੂੰਹ ਨਾਲ ਫੜ ਲਵੇ । ਦੋਨੋਂ ਸਿਰਿਆਂ ਤੋਂ ਬਗੁਲਿਆਂ ਨੇ ਫੜ ਲਿਆ ਤੇ ਉਸ ਨੂੰ ਲੈ ਉੱਡੇ । ਉੱਡਦੇ ਹੋਏ ਉਹ ਇੱਕ ਪਿੰਡ ਉਤੋਂ ਦੀ ਜਾ ਰਹੇ ਸਨ ਤਾਂ ਹੇਠਾਂ ਖੇਡ ਰਹੇ ਬੱਚੇ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ । ਇਹ ਵੇਖ ਕੇ ਕੱਛੂ ਬਹੁਤ ਖੁਸ਼ ਹੋਇਆ ਉਸ ਨੇ ਸੋਚਿਆ ਸਾਰੇ ਉਸ ਦੀ ਤਾਰੀਫ਼ ਕਰ ਰਹੇ ਹਨ । ਉਸ ਨੇ ਜਿਵੇਂ ਖੁਸ਼ੀ . ਵਿੱਚ ਆ ਕੇ ਚੀਕ ਮਾਰਨ ਲਈ ਆਪਣਾ ਮੂੰਹ ਖੋਲਿਆ ਤਾਂ ਝੱਟ ਦੇਣੇ ਜਮੀਨ ਉੱਤੇ ਆ ਡਿੱਗਾ ਤੇ ਡਿੱਗਦੇ ਹੀ ਉਸ ਦੀ ਮੌਤ ਹੋ ਗਈ । ਇਹ ਵੇਖ ਕੇ ਦੋਨੋਂ ਬਗੁਲੇ ਮੂਰਖ ਦੀ ਕੱਛੂ ਦੀ ਕਿਸਮਤ ਨੂੰ ਝੂਰਦੇ ਹੋਏ ਨਦੀ ਤੇ ਚਲੇ ਗਏ ।



Post a Comment

0 Comments