ਖਰਗੋਸ਼ ਤੇ ਕਛੂਆ
Khargosh te Kachua
ਇੱਕ ਦਿਨ ਜੰਗਲ ਵਿੱਚ ਖਰਗੋਸ਼ ਅਤੇ ਕੱਛੂਕੁੰਮੇ ਵਿੱਚ ਬਹਿਸ ਛਿੜ ਗਈ ਕਿ ਦੋਨਾਂ ਵਿੱਚੋਂ ਕੌਣ ਤੇਜ ਦੌੜ ਸਕਦਾ ਹੈ | ਖਰਗੋਸ਼ ਨੇ ਕਿਹਾ ਕਿ ਉਹ ਤੇਜ਼ ਦੌੜ ਸਕਦਾ ਹੈ । ਇਹ ਵੇਖ ਕੇ ਦੋਨਾਂ ਵਿੱਚ ਸ਼ਰਤ ਲੱਗ ਗਈ । ਉਹਨਾਂ ਨੇ ਜੰਗਲ ਦੇ ਦੂਜੇ ਕੰਢੇ ਤੇ ਮਿਲਣ ਦਾ ਫੈਸਲਾ ਕਰ ਲਿਆ | ਖਰਗੋਸ਼ ਤੇਜ਼ੀ ਨਾਲ ਜੰਗਲ ਦੇ ਦੂਜੇ ਕੰਢੇ ਵੱਲ ਭੱਜ ਪਿਆ । ਛੇਤੀ ਹੀ ਉਹ ਕੱਛੁਕੁੰਮੇ ਦੀ ਅੱਖਾਂ ਤੋਂ ਓਝਲ ਹੋ ਗਿਆ । ਤੇਜੀ ਨਾਲ ਭੱਜਣ ਕਰਕੇ ਖਰਗੋਸ਼ ਥੱਕ ਗਿਆ ਸੀ । ਉਸ ਨੇ ਸੋਚਿਆ ਕਿ ਅਜੇ ਕਿਹੜਾ ਕੱਛੁਕੁੰਮਾ ਉਥੇ ਪਹੁੰਚ ਜਾਵੇਗਾ ਅਤੇ ਉਹ ਇਕ ਦਰਖ਼ਤ ਹੇਠਾਂ ਬੈਠ ਕੇ ਆਰਾਮ ਕਰਨ ਲੱਗਿਆ। ਏਨੇ ਚਿਰ ਨੂੰ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ ।
ਕੱਛੂਕੁੰਮਾ ਹੌਲੀ ਹੌਲੀ ਆਪਣੀ ਤੋਰ ਤੁਰਦਾ ਹੋਇਆ ਜਦੋਂ ਉਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਖਰਗੋਸ਼ ਦਰਖ਼ਤ ਹੇਠਾਂ ਆਰਾਮ ਨਾਲ ਸੁੱਤਾ ਪਿਆ ਸੀ । ਉਹ ਚੁੱਪ ਕਰਕੇ ਅੱਗੇ ਵੱਧ ਗਿਆ । ਜਦੋਂ ਖਰਗੋਸ਼ ਦੀ ਨੀਂਦ ਖੁੱਲੀ ਤਾਂ ਸੂਰਜ ਛਿਪ ਚੁੱਕਿਆ ਸੀ । ਉਹ ਬਹੁਤ ਤੇਜੀ ਨਾਲ ਭੱਜਿਆ । ਜਦੋਂ ਉਹ ਜੰਗਲ ਦੇ ਦੂਜੇ ਕੰਢੇ ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਕੱਛੁਕੁੰਮਾ ਉਥੇ ਪਹੁੰਚ ਚੁੱਕਿਆ ਹੈ । ਇਹ ਵੇਖ ਕੇ ਉਹ ਬਹੁਤ ਹੀ ਸ਼ਰਮਿੰਦਾ ਹੋਇਆ ।
ਸਿੱਖਿਆ :- ਕਦੇ ਵੀ ਆਪਣੀ ਤਾਕਤ ਤੇ ਘਮੰਡ ਨਾ ਕਰੋ ।
1 Comments
Thanks for this 🙏
ReplyDelete