ਅੰਗੂਰ ਖੱਟੇ ਹਨ
Angur Khatte Han
ਬਹੁਤ ਪੁਰਾਣੀ ਗੱਲ ਹੈ ਇਕ ਜੰਗਲ ਦੇ ਕਿਨਾਰੇ ਤੇ ਇਕ ਬੱਚੀ ਔਰਤ ਰਹਿੰਦੀ ਸੀ । ਉਹ ਬੁੱਢੀ ਹੋ ਚੁੱਕੀ ਸੀ ਜਿਸ ਕਰਕੇ ਮਿਹਨਤ ਕਰਨ ਵਿੱਚ ਅਸਮਰਥ ਸੀ । ਉਸ ਦੇ ਘਰ ਦੇ ਬਾਹਰਵਾਰ ਕਿਆਰੀ ਵਿੱਚ ਅੰਗਰਾਂ ਦੀ ਇਕ ਵੇਲ ਲੱਗੀ ਹੋਈ ਸੀ । ਉਹ ਹਰ ਰੋਜ਼ ਅੰਗਰਾਂ ਨੂੰ ਲੱਗਿਆ ਹੋਇਆ ਵੇਖਦੀ ਸੀ।
ਹੌਲੀ ਹੌਲੀ ਉਹ ਅੰਗੂਰ ਪੱਕਣ ਲੱਗੇ । ਉਹਨਾਂ ਅੰਗੂਰਾਂ ਨੂੰ ਇਕ ਲੂੰਬੜੀ ਵੇਖਿਆ ਕਰਦੀ ਸੀ । ਪੱਕੇ ਹੋਏ ਰਸ ਨਾਲ ਭਰੇ ਅੰਗੂਰਾਂ ਨੂੰ। ਵੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਆਉਣ ਲੱਗਿਆ । ਉਹ ਅੰਗੂਰਾਂ । ਨੂੰ ਖਾਣ ਦਾ ਮੌਕਾ ਤਾੜਨ ਲੱਗੀ । ਇੱਕ ਦਿਨ ਬੁੱਢੀ ਪਿੰਡ ਵਿੱਚ ਗਈ । ਹੋਈ ਸੀ । ਬੁੱਢੀ ਦੇ ਜਾਣ ਤੋਂ ਬਾਅਦ ਲੂੰਬੜੀ ਨੇ ਅੰਗੂਰਾਂ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ । ਲੇਕਿਨ ਅੰਗੁਰਾਂ ਦੀ ਵੇਲ ਉੱਚੀ ਹੋਣ ਕਰਕੇ ਉਸ ਦਾ ਹੱਥ ਨਹੀਂ ਸੀ ਪਹੁੰਚ ਰਿਹਾ | ਅੰਤ ਉਸ ਨੇ ਇਕ ਵਾਰੀ ਫੇਰ ਕੋਸ਼ਿਸ਼ ਕੀਤੀ ਲੇਕਿਨ ਉਹ ਵਿਅਰਥ ਗਈ । ਅੰਗਰ ਉਸ ਦੇ ਹੱਥ ਵਿੱਚ ਨਹੀਂ ਆਏ । ਉਹ ਇਹ ਕਹਿ ਕੇ ਵਾਪਸ ਚਲੀ ਗਈ ਕਿ ਇਹ ਅੰਗੂਰ ਤਾਂ ਖੱਟੇ ਹਨ ।
ਸਿੱਖਿਆ :- ਅੰਗੂਰ ਖੱਟੇ ਹਨ ।
0 Comments