Punjabi Moral Story on "Lalchi Kutta", "ਲਾਲਚੀ ਕੁੱਤਾ " for Kids and Students for Class 5, 6, 7, 8, 9, 10 in Punjabi Language.

ਲਾਲਚੀ ਕੁੱਤਾ 
Lalchi Kutta


ਇਕ ਸੜਕ ਦੇ ਕਿਨਾਰੇ ਤੇ ਇੱਕ ਕੁੱਤਾ ਤੁਰਿਆ ਜਾ । ਰਿਹਾ ਸੀ ) ਤੁਰਦੇ ਤੁਰਦੇ ਉਹਨੂੰ ਇਕ ਰੋਟੀ ਦਾ ਟੁਕੜਾ , ਨਜ਼ਰ ਆਇਆ । ਉਸਨੇ ਟੁਕੜੇ ਨੂੰ ਮੂੰਹ ਵਿੱਚ ਦਬਾਇਆ ਤੇ ਅੱਗੇ ਨੂੰ ਤੁਰ ਪਿਆ । ਤੁਰਦੇ ਹੋਏ ਇਕ ਪੁਲ ਉੱਤੇ ਜਾ ਪੁੱਜਿਆ । ਉਸ ਨੇ ਪੁਲ ਤੋਂ ਜਦੋਂ , ਹੇਠਾਂ ਝਾਕਿਆ ਤਾਂ ਉਸ ਨੂੰ ਆਪਣੀ ਪਰਛਾਈਂ ਨਜ਼ਰ ਆਈ । ਕੁੱਤੇ ਨੇ ਸੋਚਿਆ ਕਿ ਪਾਣੀ ਵਿੱਚ ਇਕ ਹੋਰ ਕੁੱਤਾ ਹੈ ਜਿਹੜਾ ਮੂੰਹ ਵਿੱਚ ਰੋਟੀ ਦਬਾਈ ਖੜਾ ਹੈ । ਉਸ ਦੇ ਮਨ ਵਿੱਚ ਉਸ ਕੁੱਤੇ ਦੀ ਰੋਟੀ ਲੈਣ ਦਾ ਲਾਲਚ ਆਇਆ । ਉਸਨੇ ਸੋਚਿਆ ਜੇਕਰ ਉਸ ਕੁੱਤੇ ਦੀ ਰੋਟੀ ਮੈਨੂੰ ਮਿਲ ਗਈ ਤਾਂ ਮੈਂ ਰੱਜ ਕੇ ਖਾਵਾਂਗਾ ।

ਉਸ ਕੁੱਤੇ ਨੇ ਪਾਣੀ ਵਿੱਚ ਪੈ ਰਹੀ ਪਰਛਾਈਂ ਨੂੰ ਵੇਖ ਕੇ ਜਿਉਂ ਹੀ ਭੌਕਣ ਲਈ ਆਪਣਾ ਮੂੰਹ ਖੋਲਿਆ । ਰੋਟੀ ਦਾ ਟੁਕੜਾ ਝੱਟ ਦੇਣੇ ਹੇਠਾਂ ਪਾਣੀ ਜਾ ਡਿੱਗਿਆ । ਇਹ ਵੇਖ ਕੇ ਉਹ ਕੁੱਤਾ ਪਛਤਾਉਣ ਲੱਗਿਆ । ਕਿਸੇ ਨੇ ਇਹ ਸੱਚ ਹੀ ਕਿਹਾ ਹੈ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਹੈ ।

ਸਿੱਖਿਆ :-ਲਾਲਚ ਕਰਨਾ ਬੁਰੀ ਗੱਲ ਹੈ ।




Post a Comment

4 Comments

  1. ਇਹ ਕਹਾਣੀ ਬਹੁਤ ਵਧੀਆ ਹੈ। ਮੈਨੂੰ ਦੋ ਕਹਾਣੀਆਂ ਕਰਨੀਆਂ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ

    ReplyDelete
  2. Mr modal high school

    ReplyDelete