Punjabi Moral Story on "Ekta Vich Bal Hai", "ਏਕੇ ਵਿਚ ਬਲ ਹੈ " for Kids and Students for Class 5, 6, 7, 8, 9, 10 in Punjabi Language.

ਏਕੇ ਵਿਚ ਬਲ ਹੈ 
Ekta Vich Bal Hai


ਇਕ ਪਿੰਡ ਵਿੱਚ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਰ ਵੇਲੇ ਲੜਦੇ ਰਹਿੰਦੇ ਸਨ ਇਹ ਵੇਖ ਕੇ ਕਿਸਾਨ ਬਹੁਤ ਦੁਖੀ ਰਹਿੰਦਾ ਸੀ। ਹੌਲੀ ਹੌਲੀ ਉਹ ਬਿਮਾਰ ਰਹਿਣ ਲੱਗਾ | ਅਚਾਨਕ ਉਸ ਦਾ ਅੰਤ ਸਮਾਂ ਨੇੜੇ ਆ ਗਿਆ । ਉਸਨੇ ਆਪਣੇ ਮੁੰਡਿਆਂ ਨੂੰ ਨੇੜੇ ਬੁਲਾ ਕੇ ਕਿਹਾ ਕਿ ਮੇਰਾ ਅੰਤ ਸਮਾਂ ਆ ਗਿਆ ਹੈ, ਤੁਸੀਂ ਇਉਂ ਕਰੋ ਕਿ ਜਾਓ ਜਾ ਕੇ ਲੱਕੜੀਆਂ ਦਾ ਗੱਠੜ ਲਿਆਓ ।

ਚਾਰੋ ਮੁੰਡੇ ਝਟਪਟ ਲੱਕੜੀਆਂ ਦਾ ਗੱਠੜ ਲੈ ਆਏ । ਫੇਰ ਕਿਸਾਨ ਨੇ ਵਾਰੀ ਵਾਰੀ ਉਹਨਾਂ ਨੂੰ ਉਸ ਗੱਠੜ ਨੂੰ ਤੋੜਨ ਵਾਸਤੇ ਕਿਹਾ | ਰੋ ਮੁੰਡੇ ਜੋਰ ਲਾ ਹਟੇ ਲੇਕਿਨ ਉਹ ਗੱਠੜ ਨਾ ਟੁੱਟਿਆ | ਫੇਰ ਕਿਸਾਨ ਨੇ ਇਕ ਇਕ ਲੱਕੜੀ ਨੂੰ ਤੋੜਨ ਵਾਸਤੇ ਕਿਹਾ । ਉਹਨਾਂ ਮੁੰਡਿਆਂ ਨੇ ਝੱਟਪਟ ਸਾਰੀਆਂ ਲੱਕੜਾਂ ਤੋੜ ਦਿੱਤੀਆਂ । ਇਹ ਵੇਖ ਕੇ ਕਿਸਾਨ ਕਹਿਣ ਲੱਗਾ, ਪੁੱਤਰੋ ਜੇਕਰ ਇਹਨਾਂ ਲੱਕੜਾਂ ਵਾਂਗੂੰ ਇਕੱਠੇ ਰਹੋਂਗੇ ਤਾਂ ਕੋਈ ਤੁਹਾਡਾ ਕੁੱਝ ਨਹੀਂ ਵਿਗਾੜ ਸਕੇਗਾ । ਜੇਕਰ ਵੱਖਰੇ ਵੱਖਰੇ ਰਹੋਂਗੇ ਤਾਂ ਦੁਸ਼ਮਨ ਛੇਤੀ ਹੀ ਤੁਹਾਨੂੰ ਮਾਰ ਦੇਣਗੇ। ਮੁੰਡਿਆਂ ਤੇ ਇਸ ਗੱਲ ਦਾ ਬਹੁਤ ਹੀ ਅਸਰ ਹੋਇਆ ਤੇ ਉਹ ਮਿਲ ਕੇ ਰਹਿਣ ਲੱਗੇ ।

ਸਿੱਖਿਆ :- ਸੰਗਠਨ ਵਿੱਚ ਸ਼ਕਤੀ ਹੁੰਦੀ ਹੈ ।





Post a Comment

2 Comments