Punjabi Moral Story on "Bure Kam Da Natija Bura Hi Hunda Hai", "ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ " for Kids and Students

ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ 

Bure Kam Da Natija Bura Hi Hunda Hai

ਇਕ ਜੰਗਲ ਵਿੱਚ ਦਰਖ਼ਤ ਉੱਤੇ ਕਾਂਵਾਂ ਦਾ ਜੋੜਾ ਰਹਿੰਦਾ ਸੀ । ਸਮਾਂ ਆਉਣ ਤੇ ਕਾਉਣੀ ਨੇ ਅੰਡੇ ਦਿੱਤੇ । ਥੋੜੇ ਹੀ ਦਿਨਾਂ ਬਾਅਦ ਉਸ ਵਿਚੋਂ ਬੱਚੇ ਨਿਕਲ ਆਏ । ਉਸੇ ਦਰਖ਼ਤ ਦੇ ਹੇਠਾਂ ਇੱਕ ਸੱਪ ਰਹਿੰਦਾ ਸੀ । ਜਦੋਂ ਉਸ ਸੱਪ ਨੇ ਉਹ ਬੱਚੇ ਵੇਖੇ ਤਾਂ ਉਹ ਉਹਨਾਂ ਨੂੰ ਮਾਰ ਕੇ ਖਾ ਗਿਆ । ਇਹ ਵੇਖ ਕੇ ਕਾਂ, ਕਾਉਣੀ ਬਹੁਤ ਦੁਖੀ ਹੋਏ | ਕਾਂ ਨੇ ਸੱਪ ਨੂੰ ਇਸ ਦਾ ਮਜ਼ਾ ਚਖਾਉਣ ਦੀ ਸੋਚੀ ।

ਇਕ ਦਿਨ ਉਸ ਰਾਜ ਦੀ ਰਾਣੀ ਨਦੀ ਕਿਨਾਰੇ ਤੇ ਨਹਾ ਰਹੀ ਸੀ | ਕਾਂ ਚੁੱਪ ਕਰਕੇ ਰਾਣੀ ਦੇ ਗਲੇ ਦਾ ਹਾਰ ਲੈ ਉੱਡਿਆ । ਇਹ ਵੇਖ ਕੇ ਰਾਣੀ ਉੱਚੀ ਉੱਚੀ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ । ਸਿਪਾਹੀ ਕਾਂ ਦੇ ਪਿੱਛੇ ਪਿੱਛੇ ਭੱਜ ਤੁਰੇ | ਕਾਂ ਨੇ ਚੁੱਪਚਾਪ ਉਹ ਹਾਰ ਸੱਪ ਦੀ ਖੁੱਡ ਦੇ ਬਾਹਰ ਰੱਖ ਦਿੱਤਾ । ਸਿਪਾਹੀ ਕਾਂ ਨੂੰ ਤਲਾਸ਼ ਕਰਦੇ ਹੋਏ ਉਸ ਦਰਖ਼ਤ ਕੋਲ ਆ ਗਏ । ਸਿਪਾਹੀਆਂ ਨੇ ਹਾਰ ਸੱਪ ਦੀ ਖੁੱਡ ਦੇ ਬਾਹਰ ਪਿਆ ਵੇਖਿਆ । ਉਹਨਾਂ ਨੇ ਝੱਟ ਦੇਣੇ ਤਲਵਾਰਾਂ ਨਾਲ ਸੱਪ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਰਾਣੀ ਦਾ ਹਾਰ ਲੈ ਕੇ ਵਾਪਸ ਰਾਜ ਮਹਿਲ ਨੂੰ ਮੁੜ ਗਏ |

ਸਿੱਖਿਆ :- ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ ।




Post a Comment

0 Comments