ਕਬੂਤਰ ਤੇ ਕੀੜੀ
Kabutar te Kidi
ਇਕ ਜੰਗਲ ਵਿੱਚ ਜਾਮਨ ਦੇ ਦਰਖ਼ਤ ਤੇ ਇਕ ਕਬੂਤਰ ਤੇ ਕੀੜੀ ਰਹਿੰਦੇ ਸਨ । ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ । ਉਸ ਦਰਖ਼ਤ ਦੇ ਹੇਠਾਂ ਪਾਣੀ ਦੀ ਇਕ ਨਦੀ ਵਗਦੀ ਸੀ । ਇਕ ਦਿਨ | ਦੋਨੇ ਬੈਠੇ ਗੱਲਾਂ ਕਰ ਰਹੇ ਸਨ । ਹੌਲੀ ਹੌਲੀ ਹਵਾ ਚੱਲ ਰਹੀ । ਸੀ । ਵੇਰ ਅਚਾਨਕ ਹਵਾ ਤੇਜ਼ ਹੋ ਗਈ । ਹਵਾ ਤੇਜ਼ ਹੋਣ ਕਰਕੇ ਕੀੜੀ ਹੇਠਾਂ ਨਦੀ ਵਿੱਚ ਜਾ ਡਿੱਗੀ | ਕਬੂਤਰ ਨੇ ਦਰਖ਼ਤ ਦਾ ਪੱਤਾ ਤੀਆ ਤੇ ਹੇਠਾਂ ਪਾਣੀ ਵਿੱਚ ਸੁੱਟ ਦਿੱਤਾ | ਕੀੜੀ ਪੱਤੇ ਉੱਤੇ ਬੈਠ ਗਈ ਤੇ ਕਬਰ ਦਾ ਧੰਨਵਾਦ ਕਰਨ ਲੱਗੀ ।
ਥੋੜੇ ਦਿਨਾਂ ਬਾਅਦ ਹੀ ਕੀੜੀ ਨੇ ਵੇਖਿਆ ਕਿ ਜੰਗਲ ਵਿੱਚ ਸ਼ਿਕਾਰੀ ਪਾਏ ਹੋਏ ਸਨ । ਇਕ ਸ਼ਿਕਾਰੀ ਨੇ ਕਬਤਰ ਨੂੰ ਮਾਰਨ ਲਈ ਆਪਣੀ ਪਿਸਤੋਲ ਦਾ ਨਿਸ਼ਾਨਾ ਲਾਇਆ , ਕੀੜੀ ਝੱਟ ਦੇਣੇ ਹੇਠਾਂ ਆਈ ਅਤੇ ਉਸ ਸ਼ਿਕਾਰੀ ਦੀ ਲੱਤ ਉੱਤੇ ਮੌਤ ਦੀ ਦੰਦੀ ਵੱਢੀ । ਸ਼ਿਕਾਰੀ ਦਰਦ ਨਾਲ ਤੜਪ ਉੱਠਿਆ । ਉਸ ਦਾ ਨਿਸ਼ਾਨਾ ਖੁੰਝ ਗਿਆ | ਕਬੂਤਰ ਆਕਾਸ਼ ਵਿੱਚ ਉਡਾਰੀ ਲਾ ਚੁੱਕਿਆ ਸੀ । ਉਸਨੇ ਦਰਖ਼ਤ ਦੇ ਹੇਠਾਂ ਉਸ ਕੀੜੀ ਨੂੰ ਵੇਖ ਲਿਆ ਤੇ ਮਨ ਹੀ ਮਨ ਵਿੱਚ ਉਸ ਦਾ ਧੰਨਵਾਦ ਕੀਤਾ |
ਸਿੱਖਿਆ :-ਔਖੇ ਵੇਲੇ ਕਿਸੇ ਦੀ ਮਦਦ ਕਰਨਾ ਸਭ ਤੋਂ ਵੱਡਾ ਇਨਾਮ ਹੈ ।
0 Comments