Punjabi Grammar "Na, De, Na bhed daso", "ਨ, ਦੇ, ਣ, ਭੇਦ ਦੱਸੋ " Adhak in Punjabi Language.

 ਨ, ਦੇ, ਣ, ਭੇਦ ਦੱਸੋ 

1. ਉਣ-ਉਨ-ਮੈਂ ਉਸ ਉੱਨ ਨਾਲ ਸਵੈਟਰ ਨਹੀਂ ਉਣ ਸਕਦੀ । 


2. ਸਣ-ਸਨ-ਸਣ ਦੇ ਪੰਜਾਹ ਰੁਪਏ ਬਣ ਗਏ ਸਨ । 


3. ਹਾਣੀ-ਉਹ ਆਪਣੇ ਹਾਣੀਆਂ ਨਾਲ ਗਲੀ ਵਿਚ ਖੇਡ ਰਿਹਾ ਹੈ।

ਹਾਨੀ-ਰਾਮ ਨੂੰ ਵਪਾਰ ਵਿਚ ਕਾਫੀ ਹਾਨੀ ਹੋਈ ਹੈ। 


4. ਤਨ (ਫੈਲਾ ਕੇ)-ਉਹ ਪੜਦਾ ਤਾਨ ਕੇ ਬੈਠਾ ।

ਤਾਣ (ਤਾਕਤ)-ਮੇਰੇ ਵਿਚ ਇੰਨਾ ਤਾਣ ਨਹੀਂ ਕਿ ਉੱਠ ਸਕਾਂ । 


5. ਸਾਨੀ (ਬਰਾਬਰ ਦਾ)-ਰਣਜੀਤ ਸਿੰਘ ਦਾ ਸਾਨੀ ਕੋਈ ਨਹੀਂ।

ਸਾਣੀ (ਸਣ ਦੀ ਬਣੀ)-ਸਾਣੀ ਮੰਜੀ ਬਹੁਤ ਦੇਰ ਤਾਈਂ ਚਲਦੀ ਹੈ। 


6. ਕੰਨ (ਇਕ ਅੰਗ)-ਸੀਤਾ ਦਾ ਕੰਨ ਦੁਖਦਾ ਹੈ, ਹੁਣ ਦੁਆਈ ਪਾਈ ਹੈ।

ਕਣ (ਗੁੜ ਦਾ)-ਇਸ ਗੁੜ ਵਿਚ ਕਣ ਨਹੀਂ ਹੈ। 


7. ਕਾਨੀ (ਕਲਮ)-ਪੰਜਾਬੀ ਕਾਨੀ ਨਾਲ ਸੋਹਣੀ ਲਿਖੀ ਜਾਂਦੀ ਹੈ।

ਕਾਣੀ (ਇਕ ਅੱਖ ਵਾਲੀ)-ਉਸ ਦੀ ਪਤਨੀ ਕਾਣੀ ਹੈ। 


8. ਖਾਨਾ (ਘਰ)-ਉਸ ਦਾ ਘਰ ਇਕ ਖਾਨਾ ਹੀ ਹੈ।

ਖਾਣਾ (ਟੀ)-ਅਸੀਂ ਤਾਂ ਖਾਣਾ ਖਾ ਕੇ ਆਏ ਹਾਂ। 


9. ਘਟਨ-ਇਹ ਘਟਨਾ, ਕਿੱਥੇ ਵਾਪਰੀ ਸੀ?

ਘਟਣਾ (ਘਟ ਜਾਣਾ)-ਇਸ ਸਾਲ ਕਣਕ ਦਾ ਭਾਅ ਘਟਣਾ ਨਹੀਂ ਹੈ। 


10. ਜਨ (ਬਹੁਤੇ)-ਇਸ ਸਮੇਂ ਸੰਤ-ਜਨ ਪਾਠ ਕਰ ਰਹੇ ਹਨ।

ਜਣ ਜੰਮਣਾ)-ਉਸ ਦੀ ਪਤਨੀ ਬੱਚੇ ਨੂੰ ਜਾਣ ਕੇ ਆਪ ਚਲ ਵਸੀ। 


11. ਪੁੰਨ ਦਾਨ ਪੁੰਨ-ਦਾਨ ਪੁੰਨ ਕਰਨਾ ਕਾਫੀ ਚੰਗਾ ਹੈ।

ਪੁਣ (ਪੂਨਾ)-ਖਰਾਬ ਪਾਣੀ ਪੁਣ ਕੇ ਪੀਣਾ ਚਾਹੀਦਾ ਹੈ। 


12. ਪੋਨਾ (ਗੰਨਾ)-ਪੋਨਾ ਵੀ ਨਾ ਬਹੁਤ ਮਿੱਠਾ ਹੁੰਦਾ ਹੈ।

ਪੋਣਾ (ਔਰਤਾਂ ਦੇ ਇਸ਼ਨਾਨ ਦੀ ਥਾਂ)-ਦਰਬਾਰ ਸਾਹਿਬ ਦਾ ਪੋਣਾ ਬਹੁਤ ਹਣਾ ਬਣਿਆ ਹੋਇਆ ਹੈ। 


13. ਬਨ (ਜੰਗਲ)-ਇਸ ਬਨ ਵਿਚ ਸ਼ੇਰ ਹਨ।

ਬਣ (ਬਣਨਾ)-ਉਸ ਦੀ ਮੇਜ਼ ਬਣ ਕੇ ਤਿਆਰ ਹੋ ਗਈ ਹੈ। 


14. ਮਨ (ਦਿਲ)-ਮਨ ਕਿਸੇ ਦੇ ਵੱਸ ਵਿਚ ਨਹੀਂ ਰਹਿੰਦਾ ।

ਮਣ (ਖੂਹ ਦਾ ਮਣ)-ਇਸ ਖੂਹ ਦੀ ਮਣ ਖਰਾਬ ਹੋ ਗਈ ਹੈ। 


15. ਰਨ (ਪਤਨੀ)-ਉਸ ਦੀ ਰੰਨ ਬੜੀ ਵਿਗੜੀ ਹੋਈ ਹੈ।

ਰਣ (ਲੜਾਈ)-ਬਹਾਦਰ ਹੁਣ ਖੇਤਰ ਵਿਚ ਪਿੱਠ ਨਹੀਂ ਵਿਖਾਉਂਦੇ । 





Post a Comment

0 Comments