Punjabi Grammar "Ga, Gha de Bhed Karke Farak", "ਗ-ਘ ਦੇ ਭੇਦ ਕਰਕੇ ਫਰਕ" Adhak in Punjabi Language.

 ਗ-ਘ ਦੇ ਭੇਦ ਕਰਕੇ ਫਰਕ



1. ਉੱਗ (ਜੰਮ)-ਬਾਗ ਵਿਚ ਗੁਲਾਬ ਦਾ ਫੁੱਲ ਉੱਗ ਆਇਆ ਹੈ।

ਉੱਘ (ਖਬਰ-ਸਾਰ)-ਉਸ ਦੀ ਉੱਘ ਸੁੱਘ ਨਹੀਂ ਮਿਲੀ। 


2. ਸੰਗ (ਸ਼ੁਰੂਮਾ)-ਗੱਲ ਕਰਨ ਤੋਂ ਪਹਿਲਾਂ ਸੰਗ ਕਰੋ ।

ਸੰਘ (ਗਲ)-ਪਤਾ ਨਹੀਂ ਕਿਉਂ ਮੇਰਾ ਅੱਜ ਸੰਘ ਸੁੱਕ ਰਿਹਾ ਹੈ ? 


3. ਬੱਗੀ (ਚਿੱਟੀ)-ਮੋਗੇ ਬੱਗੇ ਬਹੁਤ ਦੁੱਧ ਦਿੰਦੀ ਹੈ।

ਬਘੀ (ਵਾਂਗਾ)-ਅਸੀਂ ਅੱਜ ਬਘੀ ਵਿਚ ਬੈਠ ਕੇ ਸੈਰ ਕੀਤੀ। 


4. ਗੰਡ (ਚੱਕੀ)-ਚੱਕੀ ਦਾ ਰੀਡ ਕੁੱਤਾ ਚੱਟ ਗਿਆ ਸੀ ।

ਗੰਢ (ਪੋਟਲੀ)-ਤੇਰੇ ਸਿਰ ਦੀ ਇਹ ਗੰਢ ਬਹੁਤ ਭਾਰੀ ਹੈ। 


5, ਬਾਜ (ਇਕ ਪੰਛੀ)-ਬਾਚ ਬਹੁਤ ਸ਼ਕਤੀ ਵਾਲਾ ਪੰਛੀ ਹੈ।

ਬਾਝ (ਬਿਨਾਂ)-ਤੇਰੇ ਬਾਝ ਸਾਡਾ ਦਿਲ ਨਹੀਂ ਲੱਗਦਾ। 


6. ਪੂੰਜੀ (ਧਨ)-ਮੇਰੇ ਪਾਸ ਹੁਣ ਪੂੰਜੀ ਖਤਮ ਹੈ।

ਪੰਝੀ ਸਾਫ ਕਰਨਾ-ਮੇਰੀ ਫੁੱਟੀ ਕਿਸ ਨੇ ਪੰਝੀ ਹੈ। 


7. ਉਦਾਰ (ਖ਼ਲ ਦਿਲਾ)-ਉਹ ਬਹੁਤ ਹੀ ਉਦਾਰ ਚਿੱਤ ਹੈ।

ਉਧਾਰ (ਕਰਜ਼ਾ)-ਉਧਾਰ ਲੈਣਾ ਚੰਗਾ ਨਹੀਂ ਹੈ। 


8. ਸੱਜ (ਬੁੱਜਣਾ)-ਮੇਰਾ ਹੱਥ ਪਤਾ ਨਹੀਂ ਕਿਉਂ ਸੁੱਜ ਗਿਆ ਹੈ?

ਸੁੱਝ (ਫੁਰਨਾਂ)-ਮੈਨੂੰ ਹੁਣ ਕੁਝ ਵੀ ਨਹੀਂ ਸੁੱਝ ਰਿਹਾ । 


9. ਬਾਗ (ਰੁੱਖਾ ਦਾ)-ਅਸੀਂ ਅੰਬਾਂ ਦਾ ਬਾਗ ਲਗਵਾਇਆ ਹੈ।

ਬਾਘ (ਇਕ ਜਾਨਵਰ)-ਬਾਘ ਬਹੁਤ ਭਿਆਨਕ ਜਾਨਵਰ ਹੈ। 


10. ਸੁਗੰਧ (ਖੁਸ਼ਬੋ)-ਮੈਨੂੰ ਫੁੱਲਾਂ ਦੀ ਸੁਗੰਧ ਬਹੁਤ ਮਿੱਠੀ ਲੱਗਦੀ ਹੈ।

ਸੁਗੰਦ (ਸਹੈ)-ਐਵੇਂ ਝੂਠੀ ਗੰਦ ਨਾ ਖਾਓ । 


11. ਮੋਗਾ (ਇਕ ਸ਼ਹਿਰ)-ਮੋਗਾ ਇਕ ਉਘਾ ਸ਼ਹਿਰ ਹੈ।

ਮੋਘਾ (ਵੱਡੀ ਮੋਰੀ)-ਸਾਡੀ ਨਹਿਰੂ ਵਿਚ ਵੱਡਾ ਮੁੱਘਾ ਪਿਆ । 


12. ਗਦਾ (ਫ਼ਕੀਰ)-ਗਦਾ ਕਰਨ ਵਾਲੇ ਨੂੰ ਖਾਲੀ ਨਾ ਮੋੜੋ ।

ਗਧਾ (ਖੋਤਾ)-ਗਧਾ ਕਾਫੀ ਭਾਰ ਚੁੱਕ ਲੈਂਦਾ ਹੈ। 


13. ਸਬ (ਛੋਟਾ)-ਉਹ ਅੱਜ ਕਲ ਸਬ ਜਜ ਲਗਿਆ ਹੋਇਆ ਹੈ।

ਸਭ (ਸਾਰੇ)-ਸਭ ਹੀ ਮੇਲੇ ਗਏ ਹੋਏ ਸਨ । 


14. ਚੁੰਗੀ (ਮਲ)-ਹੁਸ਼ਿਆਰਪੁਰ ਦੀ ਚੰਗੀ ਬਹੁਤ ਸਖਤ ਹੈ।

ਚੁੰਘੀ-ਸਾਡੀ ਮੱਝ ਅੱਜ ਚੂੰਘੀ ਗਈ, ਇਸ ਲਈ ਦੁੱਧ ਨਹੀਂ ਹੈ। 


15. ਵਾਦ (ਝਗੜਨਾ)-ਬੱਚਿਆਂ ਲਈ ਬਹੁਤ ਵਾਦ ਕਰਨਾ ਚੰਗਾ ਨਹੀਂ।

ਵਾਧ (ਵਾਧਾ)-ਹੋਲੀ-ਹੌਲੀ ਇਹ ਛੱੜਾ ਵਾਧੇ ਪੈ ਗਿਆ । 




Post a Comment

0 Comments