‘ਕੇ’ ਨੂੰ ਵਖਰਾ ਜਾਂ ਨਾਲ ਲਿਖਣ ਦੇ ਭੇਦ ਕਰਕੇ
Ke nu Vakhra ja naal likhan de bhed - Punjabi Vyakaran


1. ਸੜ ਕੇ-ਹ ਮਕਾਨ ਪਲਾਂ ਵਿਚ ਸੜ ਕੇ ਸੁਆਹ ਹੋ ਗਿਆ ।

ਸੜਕੇ-ਅਸੀਂ ਅੱਧਾ ਘੰਟਾ ਸੜਕੇ ਸੜਕੇ ਤੁਰੀ ਗਏ । 


2. ਹੋ ਕੇ-ਮੈਂ ਤੁਹਾਡੀ ਦੁਕਾਨੋਂ ਹੋ ਕੇ ਆਇਆ ਹਾਂ ।

ਹੋਕੇ-ਮੇਲੇ ਵਿਚ ਛਾਬੜੀਆਂ ਵਾਲੇ ਹੋਕੇ ਦੇ ਰਹੇ ਹਨ। 


3. ਕਰ ਕੇ-ਇਸ਼ਨਾਨ ਕਰ ਕੇ ਪ੍ਰਸ਼ਾਦ ਛੱਕ ਲਓ ।

ਕਰਕੇ-ਮੈਂ ਬੀਮਾਰ ਹੋਣ ਕਰਕੇ ਅੱਜ ਚੰਡੀਗੜ ਨਹੀਂ ਗਿਆ । 


4. ਖਾ ਕੇ-ਮੈਂ ਖਾਣਾ ਖਾ ਕੇ ਆਇਆ ਹਾਂ ।

ਖਾਕੇ-ਭਾਰਤ ਦੇ ਖਾਕੇ ਵਿੱਚ ਪਹਾੜ ਤੇ ਨਦੀਆਂ ਭਰੋ ।